BSNL ਦਾ ਸਥਾਪਨਾ ਦਿਵਸ ਮਨਾਇਆ .

ਭਾਰਤ ਸੰਚਾਰ ਨਿਗਮ ਕਿਮਟਿਡ (ਬੀ.ਐਸ. ਐਨ.ਐਲ) ਵਲੋਂ ਸਥਾਪਨਾ ਦਿਵਸ ਮਨਾਇਆ ਗਿਆ 

ਲੁਟਿਆਰ : 1 ਅਕਤੂਬਰ (ਇੰਦਰਜੀਤ): ਅੱਜ ਸਥਾਨਕ ਭਾਰਤ ਸੰਚਾਰ ਨਿਗਮ ਲਿਮਟਿਡ ਵੱਲੋਂ ਬੀ ਐੱਸ ਐੱਨ ਐਲ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਮੋਟਰਬਾਈਕ ਰੈਲੀ ਦਾ‌‌ ਆਯੋਜਨ ਕੀਤਾ ਗਿਆ ਜਿਸ ਵਿੱਚ ਪੂਰੀ ਤਰ੍ਹਾਂ ਡਰੈਸ ਅੱਪ ਹੋ ਕੇ ਟੈਕਨੀਕਲ ਇੰਜੀਨੀਅਰਾਂ ਵਲੋਂ ਬੀ ਐਸ ਐਸ ਐਸ ਦੀਆਂ ਤਖਤੀਆਂ ਤੇ ਬੈਨਰ‌‌ਲੈਕੇ ਖੂਬ ਜੋਸ਼ ਨਾਲ ਆਪਣੇ ਵਿਭਾਗ ਦੀਆਂ ਟੈਂਕੀਕਾਮ ਖੇਤਰ ਨਾਲ ਉਪਲੱਬਧੀਆਂ ਨਸ਼ਰ ਕੀਤੀਆਂ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਰੈਲੀ ਵਿੱਚ ਸੈਂਕੜੇ ਬੀ.ਐਸ.ਐਨ.ਐਲ. ਦੇ ਕਰਮਚਾਰੀਆਂ / ਆਫ਼ੀਸਰਜ਼‌‌ ਨੇ ਭਾਗ ਲਿਆ । ਇਹ ਰੈਲੀ ਦੁੱਗਰੀ ਐਕਸਚੇਂਜ਼ ਤੋ ਲੈ ਕੇ ਦੁਗਰੀ ਰੋਡ, ਢੋਲੇਵਾਲ‌ ਚੌਂਕ ਸਮਰਾਲਾ ਚੌਂਕ ਤੋਂ ਹੁੰਦੇ ਹੋ  ਕੇ ਸਮਾਪਤ ਹੋ ਕਿ ਗਈ। ਜਲੰਧਰ ਬਾਈਪਾਸ,‌ਮਾਤਾ ਰਾਣੀ ਚੌਂਕ ਤੋ ਭਾਰਤ ਨਗਰ ਟੈਲੀਫੋਨ ਅਕਸਚੇਂਜ਼ ਤੋਂ ਲੋਧੀ ਕਲੱਬ ਜਾ‌‌ ਕੇ‌ ਸਮਾਪਤ‌‌ ਹੋਈ।