ਮਾਤਾ ਗੁਜਰੀ ਜੀ ਭਲਾਈ ਕੇਂਦਰ ਦਾ ਸਨਮਾਨ .
ਦੋਹਾਂ ਰਾਮਲੀਲਾ ਦੌਰਾਨ ਮਾਤਾ ਗੁਜਰੀ ਜੀ ਭਲਾਈ ਕੇਂਦਰ ਨੂੰ ਕੀਤਾ ਗਿਆ ਸਨਮਾਨਿਤ
ਬੁਢਲਾਡਾ (ਮੇਹਤਾ ਅਮਨ) ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹੋਏ ਬੁਢਲਾਡਾ ਵਿੱਚ ਹੋ ਰਹੀਆਂ ਦੋਹਾਂ ਰਾਮਲੀਲਾ ਦੇ ਕਲਾਕਾਰਾਂ ਅਤੇ ਪ੍ਰਬੰਧਕਾਂ ਲਈ ਚਾਹ ਆਦਿ ਦੀ ਸੇਵਾ ਕੀਤੀ ਗਈ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਸ਼੍ਰੀ ਰਾਮ ਚੰਦਰ ਜੀ ਤ੍ਰੇਤਾ ਯੁੱਗ ਦੇ ਅਵਤਾਰ ਸਨ । ਦੁਸਹਿਰਾ ਮਨਾਉਂਦੇ ਹੋਏ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਦੇ ਚੰਗੇ ਗੁਣ ਗ੍ਰਹਿਣ ਕਰਨੇ ਚਾਹੀਦੇ ਹਨ। ਦੋਹਾਂ ਰਾਮਲੀਲਾ ਦੌਰਾਨ ਪ੍ਰਬੰਧਕਾਂ ਵਲੋਂ ਸੰਸਥਾ ਦਾ ਸਨਮਾਨ ਵੀ ਕੀਤਾ ਗਿਆ। ਰਘੂਨੰਦਨ ਰਾਮਲੀਲਾ ਕਲੱਬ ਵਲੋਂ ਚੌੜੀ ਗਲ਼ੀ ਵਿਚ ਹੋ ਰਹੀ ਰਾਮਲੀਲਾ ਦੌਰਾਨ ਹੀ ਪਿਛਲੀ ਰਾਤ ਚੌੜੀ ਗਲ਼ੀ ਦੇ ਨਿਵਾਸੀਆਂ ਵੱਲੋਂ ਸੰਸਥਾ ਨੂੰ ਸਨਮਾਨਿਤ ਕੀਤਾ ਗਿਆ ਕਿਉਂਕਿ ਸੰਸਥਾ ਵਲੋਂ ਮੀਹਾਂ ਦੌਰਾਨ ਬੁਢਲਾਡਾ ਵਿੱਚ ਖ਼ਾਸ ਕਰਕੇ ਚੌੜੀ ਗਲ਼ੀ ਵਿੱਚ ਖੜ੍ਹੇ ਪਾਣੀ ਦੌਰਾਨ ਕਈਆਂ ਘਰਾਂ ਦਾ ਕੀਮਤੀ ਸਮਾਨ ਸਾਂਭਿਆ ਗਿਆ ਅਤੇ ਘਰਾਂ ਅੱਗੇ ਮਿੱਟੀ ਦੇ ਗੱਟਿਆਂ ਨਾਲ ਬੰਨ੍ਹ ਬਣਾਏ ਗਏ। ਚੌੜੀ ਗਲ਼ੀ ਦੇ ਦੋਹਾਂ ਮੰਦਰਾਂ ਬਾਹਰ ਬੈਂਚ ਰਖਾਏ ਗਏ ਤਾਂ ਜੋ ਸੰਗਤਾਂ ਬੈਠ ਕੇ ਜੋੜੇ ਪਾ ਸਕਣ। ਸੰਸਥਾ ਦਾ ਇਹ ਸਨਮਾਨ ਸਾਰੇ ਸ਼ਹਿਰ ਵਾਸੀਆਂ ਦਾ ਸਨਮਾਨ ਹੈ। ਇਸ ਦੌਰਾਨ ਉਪਰੋਕਤ ਤੋਂ ਇਲਾਵਾ , ਬਲਬੀਰ ਸਿੰਘ ਕੈਂਥ, ਵਿਜੈ ਕੁਮਾਰ, ਲੈਕ ਕ੍ਰਿਸ਼ਨ ਲਾਲ,ਨਰੇਸ਼ ਕੁਮਾਰ ਬੰਸੀ, ਸੋਹਣ ਸਿੰਘ, ਕੁਲਦੀਪ ਸਿੰਘ ਸ਼ੀਮਾਰ, ਡਾਕਟਰ ਗੁਰਲਾਲ ਸਿੰਘ,ਗੁਰਤੇਜ ਸਿੰਘ ਕੈਂਥ, ਹਰਭਜਨ ਸਿੰਘ, ਇੰਦਰਜੀਤ ਸਿੰਘ,ਮਿਸਤਰੀ ਜਰਨੈਲ ਸਿੰਘ, ਬਲਜਿੰਦਰ ਸ਼ਰਮਾ, ਨੱਥਾ ਸਿੰਘ, ਮਨਦੀਪ ਲੱਕੀ ਸਟੂਡੀ�" ,ਅਵਤਾਰ ਸਿੰਘ, ਮਹਿੰਦਰਪਾਲ ਸਿੰਘ, ਜਸ਼ਨਦੀਪ ਸਿੰਘ , ਰਾਜਿੰਦਰ ਕੁਮਾਰ ਸਮੇਤ ਰਾਮਲੀਲਾ ਦੇ ਕਲਾਕਾਰ, ਪ੍ਰਬੰਧਕ ਅਤੇ ਦਰਸ਼ਕਾਂ ਦਾ ਭਰਵਾਂ ਇਕੱਠ ਸੀ।