ਬੀਰੋਕੇ ਦੇ ਹਰਜਿੰਦਰ ਸਿੰਘ ਨੂੰ ਸਦਮਾ, ਪਿਤਾ ਦਾ ਦਿਹਾਂਤ
ਬੁਢਲਾਡਾ,
2 ਅਕਤੂਬਰ (ਮੇਹਤਾ ਅਮਨ) ਨੇੜਲੇ ਪਿੰਡ ਬੀਰੋਕੇ ਦੇ ਸਮਾਜਸੇਵੀ ਨੌਜਵਾਨ ਹਰਜਿੰਦਰ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਸੰਖੇਪ ਬੀਮਾਰੀ ਚ ਸਰਦਾਰ ਦੀਦਾਰ ਸਿੰਘ ਅਕਾਲ ਚਲਾਣਾ ਕਰ ਗਏ। ਇਸ ਮੌਕੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਸਾਂਝਾਂ
ਕਰਦਿਆਂ ਸੰਤ ਸ਼ਾਂਤਾਨੰਦ ਬੀਰੋਕੇ ਕਲਾਂ ਤੋਂ ਇਲਾਵਾ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਵਾਲੀ, ਹਰਵਿੰਦਰ ਸਿੰਘ ਸੇਖੋਂ ਬੱਛੋਆਣਾ, ਸਰਪੰਚ ਗੁਰਮੀਤ ਸਿੰਘ, ਪਰਵੀਨ ਕੁਮਾਰ, ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਜਿਨ੍ਹਾਂ ਨਮਿਤ ਸ੍ਰੀ ਸਾਹਿਜ ਪਾਠ ਤੇ ਅੰਤਿਮ ਅਰਦਾਸ 3 ਅਕਤੂਬਰ ਨੂੰ ਪਿੰਡ ਬੀਰੋਕੇ ਕਲਾਂ ਵਿਖੇ ਹੋਵੇਗੀ।
ਫੋਟੋ : ਦੀਦਾਰ ਸਿੰਘ