ਸਵੱਛਤਾ ਹੀ ਸੇਵਾ ਪ੍ਰੋਗਰਾਮ ਕਰਵਾਇਆ .
ਕੇਂਦਰੀ ਸੰਚਾਰ ਬਿਊਰੋ ਹਿਸਾਰ ਨੇ ਪਲਵਲ ਜਿਲ੍ਹੇ ਦੇ ਭਿੜੁਕੀ ਪਿੰਡ ਵਿੱਚ ਸਵੱਛਤਾ ‘ਤੇ ਦੋ ਦਿਨਾਂ ਏਕੀਕ੍ਰਿਤ ਸੰਚਾਰ ਅਤੇ ਆਊਟਰੀਚ ਪ੍ਰੋਗਰਾਮ ਆਯੋਜਿਤ ਕੀਤਾ
ਸਵੱਛਤਾ ਹੀ ਸੇਵਾ 2025 ਅਭਿਆਨ ਦੇ ਤਹਿਤ ਸੀਬੀਸੀ ਹਿਸਾਰ ਦੁਆਰਾ ਸਵੱਛਤਾ ਰੈਲੀ ਅਤੇ ਜਾਗਰੂਕਤਾ ਗਤੀਵਿਧੀਆਂ
ਪਲਵਲ ਜ਼ਿਲ੍ਹੇ ਦੇ ਭਿੜੁਕੀ ਪਿੰਡ ਵਿੱਚ ਸੀਬੀਸੀ ਫੀਲਡ ਅਫਸਰ, ਹਿਸਾਰ ਨੇ ਸਵੱਛਤਾ ਜਾਗਰੂਕਤਾ ਅਭਿਆਨ ਸੰਪੰਨ ਕਰਵਾਇਆ*
ਪਲਵਲ/ਚੰਡੀਗੜ੍ਹ/ਹਿਸਾਰ: 02 ਅਕਤੂਬਰ : ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਦੇ ਕੇਂਦਰੀ ਸੰਚਾਰ ਬਿਊਰੋ, ਖੇਤਰੀ ਦਫ਼ਤਰ ਹਿਸਾਰ ਨੇ ਪਲਵਲ ਜਿਲ੍ਹੇ ਦੇ ਭਿੜੁਕੀ ਪਿੰਡ ਸਥਿਤ ਐਨਵੀਐਨ (NVN) ਸਕੂਲ ਦੇ ਸਹਿਯੋਗ ਨਾਲ ਸਵੱਛਤਾ ਹੀ ਸੇਵਾ 2025 ਰਾਸ਼ਟਰਵਿਆਪੀ ਅਭਿਆਨ (17 ਸਤੰਬਰ ਤੋਂ 2 ਅਕਤੂਬਰ) ਦੇ ਤਹਿਤ ਦੋ ਦਿਨਾਂ ਏਕੀਕ੍ਰਿਤ ਸੰਚਾਰ ਅਤੇ ਆਊਟਰੀਚ ਪ੍ਰੋਗਰਾਮ (ICOP) ਆਯੋਜਿਤ ਕੀਤਾ। ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਵਿਭਿੰਨ ਹਿਤਧਾਰਕਾਂ ਵਿੱਚ ਸਵੱਛਤਾ ਪ੍ਰਤੀ ਜਾਗਰੂਕਤਾ ਫੈਲਾਉਣਾ ਸੀ। ਦਫ਼ਤਰ ਦੁਆਰਾ ਸਕੂਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਿਸ਼ਾ-ਅਧਾਰਿਤ ਗਤੀਵਿਧੀਆਂ ਜਿਵੇਂ ਸਵੱਛਤਾ ਰੈਲੀ, ਚਿੱਤਰਕਲਾ ਪ੍ਰਤੀਯੋਗਿਤਾ ਅਤੇ ਕੁਇਜ਼ ਦਾ ਆਯੋਜਨ ਕੀਤਾ ਗਿਆ।
2 ਅਕਤੂਬਰ ਨੂੰ ਪ੍ਰੋਗਰਾਮ ਦਾ ਮੁੱਖ ਹਿੱਸਾ ਆਯੋਜਿਤ ਕੀਤਾ ਗਿਆ ਜਿਸ ਵਿੱਚ ਐੱਸਈਪੀਓ (SEPO) ਹੋਡਲ ਸ਼੍ਰੀ ਪਰਸ਼ੂਰਾਮ ਪ੍ਰਸਾਦ ਅਤੇ ਚੇਤਰਾਮ ਮੁੱਖ ਮਹਿਮਾਨ ਵਜੋਂ ਮੌਜੂਦ ਰਹੇ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਲਾਈਨਵਾਈਜ਼ ਪਿੰਡ ਭਿੜੁਕੀ ਵਿੱਚ ਸਵੱਛਤਾ ਰੈਲੀ ਕੱਢੀ ਅਤੇ “ਪਲਾਸਟਿਕ ਮੁਕਤ ਭਾਰਤ” ਸਮੇਤ ਸਵੱਛਤਾ ਦੇ ਮਹੱਤਵ ਦੇ ਨਾਅਰੇ ਲਗਾ ਕੇ ਪਿੰਡ ਵਾਸੀਆਂ ਨੂੰ ਪ੍ਰੇਰਿਤ ਕੀਤਾ।
ਪ੍ਰੋਗਰਾਮ ਦੇ ਦੌਰਾਨ ਮੁੱਖ ਮਹਿਮਾਨ ਸ਼੍ਰੀ ਪਸ਼ੂਰਾਮ ਪ੍ਰਸਾਦ ਨੇ ਆਪਣੇ ਸੰਬੋਧਨ ਵਿੱਚ ਕਿਹਾ – ‘ਸਵੱਛਤਾ ਅਭਿਆਨ ਦਾ ਮਹੱਤਵ ਕੇਵਲ ਇੱਕ ਦਿਨ ਤੱਕ ਸੀਮਤ ਨਹੀਂ ਹੋਣਾ ਚਾਹੀਦਾ ਹੈ। ਇਸ ਨੂੰ ਸਾਨੂੰ ਆਪਣੀ ਜੀਵਨਸ਼ੈਲੀ ਦਾ ਸਥਾਈ ਹਿੱਸਾ ਬਣਾਉਣਾ ਹੋਵੇਗਾ। ਬੱਚਿਆਂ ਨੂੰ ਵਿਸ਼ੇਸ਼ ਰੂਪ ਵਿੱਚ ਸਵੱਛਤਾ ਦੀਆਂ ਆਦਤਾਂ ਅਪਣਾਉਣ ਦੀ ਦਿਸ਼ਾ ਵਿੱਚ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਹ ਪਹਿਲ ਹੋਰ ਪ੍ਰਭਾਵਸ਼ਾਲੀ ਬਣੇ।’
ਇਸ ਪ੍ਰੋਗਰਾਮ ਦੇ ਦੌਰਾਨ, ਪਿੰਡ ਵਿੱਚ ਸਵੱਛਤਾ ਅਭਿਆਨ ਚਲਾਇਆ ਗਿਆ, ਕੂੜਾ ਇਕੱਠਾ ਕੀਤਾ ਗਿਆ, ਅਤੇ ਪਿੰਡ ਵਾਸੀਆਂ ਨੂੰ ਸਫ਼ਾਈ ਉਪਕਰਣ ਵੰਡੇ ਗਏ। ਇਸ ਪਹਿਲ ਨੇ ਪਿੰਡ ਵਾਸੀਆਂ ਨੂੰ ਸਵੱਛਤਾ ਬਣਾਈ ਰੱਖਣ ਲਈ ਉਤਸਾਹਿਤ ਕੀਤਾ।
ਇਸ ਮੌਕੇ 'ਤੇ ਸਕੂਲ ਦੇ ਪ੍ਰਿੰਸੀਪਲ, ਸ਼੍ਰੀਮਤੀ ਕੁਸੁਮ ਚੌਧਰੀ ਨੇ ਕਿਹਾ, "ਸਵੱਛਤਾ ਸਿਰਫ਼ ਇੱਕ ਆਦਤ ਨਹੀਂ ਹੈ, ਸਗੋਂ ਇੱਕ ਜ਼ਿੰਮੇਵਾਰੀ ਹੈ ਜਿਸ ਨੂੰ ਸਾਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਸਵੱਛ ਭਾਰਤ ਅਭਿਆਨ ਸਾਨੂੰ ਨਾ ਸਿਰਫ਼ ਆਪਣੇ ਸਮਾਜ ਨੂੰ ਸਾਫ਼ ਰੱਖਣ ਲਈ ਪ੍ਰੇਰਿਤ ਕਰਦਾ ਹੈ, ਸਗੋਂ ਇੱਕ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਜਿਉਣ ਦੀ ਦਿਸ਼ਾ ਵੀ ਦਿਖਾਉਂਦਾ ਹੈ। ਸਕੂਲ ਹਮੇਸ਼ਾ ਇਸ ਮਿਸ਼ਨ ਵਿੱਚ ਵਿਦਿਆਰਥੀਆਂ ਅਤੇ ਭਾਈਚਾਰੇ ਨੂੰ ਜਾਗਰੂਕ ਕਰਨ ਲਈ ਵਚਨਬੱਧ ਰਹੇਗਾ।"
ਕੇਂਦਰੀ ਸੰਚਾਰ ਬਿਊਰੋ, ਹਿਸਾਰ ਦੇ ਨੋਡਲ ਅਧਿਕਾਰੀ ਸ਼੍ਰੀ ਨੀਰਜ ਮਹਿਲਾਵਤ ਅਤੇ ਉਨ੍ਹਾਂ ਦੀ ਟੀਮ ਨੇ ਪੂਰੇ ਪ੍ਰੋਗਰਾਮ ਦੀ ਯੋਜਨਾ ਬਣਾਈ ਅਤੇ ਸਫਲਤਾਪੂਰਵਕ ਇਸ ਨੂੰ ਲਾਗੂ ਕੀਤਾ। ਇਸ ਮੌਕੇ ‘ਤੇ ਸੀਬੀਸੀ ਸੋਨੀਪਤ ਦੀ ਸੱਭਿਆਚਾਰਕ ਟੀਮ ਨੇ ਨਾਚ ਅਤੇ ਨਾਟਕ ਪੇਸ਼ ਕਰਕੇ ਸਵੱਛਤਾ ਦਾ ਸੰਦੇਸ਼ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ।
ਇਸ ਪ੍ਰਕਾਰ, ਸੀਬੀਸੀ ਫੀਲਡ ਅਫਸਰ ਹਿਸਾਰ ਅਤੇ ਐਨਵੀਐਨ ਸਕੂਲ ਦੇ ਸਹਿਯੋਗ ਨਾਲ ਆਯੋਜਿਤ ਇਹ ਪ੍ਰੋਗਰਾਮ ਨਾ ਸਿਰਫ਼ ਪਿੰਡ ਵਾਸੀਆਂ ਵਿੱਚ ਸਵੱਛਤਾ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਵਿੱਚ ਸਫਲ ਰਿਹਾ, ਸਗੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਭਾਈਚਾਰੇ ਦੀ ਸ਼ਮੂਲੀਅਤ ਨੂੰ ਵੀ ਨਵੀਂ ਦਿਸ਼ਾ ਦੇਣ ਵਾਲਾ ਸਿੱਧ ਹੋਇਆ।
****