ਕੁਦਰਤ ਅਤੇ ਲੋਕ .
ਰੰਗ ਬਦਲੇ ਕੁਦਰਤ ਦੇ
ਕੁੱਝ ਕਹਿਣਾ ਚਾਹੁੰਦੇ ਹਨ,
ਇੱਕ ਨਵੀਂ ਇਬਾਰਤ ਇਨਸਾਨ ਲਈ
ਲਿੱਖਣਾ ਚਾਹੁੰਦੇ ਹਨ|
ਠੰਡੀ ਹਵਾ ਦਾ ਝੋਕਾਂ ਹਰ ਪਲ ਜਿਗਰ ਨੂੰ ਚੁੱਮ ਜਾਂਦਾ,
ਉਹਦੇ ਸੱਚੇ ਅਹਿਸਾਸ ਦੀ ਖ਼ੁਸਬੋਹ ਮੇਰੇ ਜਿਸਮ ਵਿਚ ਰੱਚ ਜਾਂਦੀ ਹੈ,
ਫਿਰ ਵੀ ਮੇਰੀ ਰੂਹ ਲੋਕ ਬੰਦਿਸ਼ ਦੀ ਗੁਲਾਮ ਬਣ ਜਾਂਦੀ ਹੈ|
ਇਹ ਪਾਣੀ, ਝੀਲ , ਦਰਿਆਂ ਵਗਣਾ ਚਾਹੁੰਦੇ ਹਨ,
ਬਿੰਨਾਂ ਰੁਕੇ ਬਿਨ੍ਹਾਂ ਦਬਕੇ ਰਸਤਾ ਬਣਾਉਂਦੇ ਹਨ,
ਪਰ ਮੇਰਾ ਰਸਤਾ ਕੀ ਹੈ ਇਹ ਲੋਕ ਮੈਨੂੰ ਸਮਝਾਉਂਦੇ ਹਨ|
ਇਹ ਜੰਗਲ, ਰੁੱਖ, ਝਾੜੀਆਂ ਹਰ ਮੌਸਮ ਹਰੇ ਰਹਿੰਦੇ ਹਨ,
ਸਾਹਾਂ ਨੂੰ ਜਿੰਦੜੀ ਤੇ ਬੇਜ਼ੁਬਾਨਾ ਨੂੰ ਰਹਿਣ ਬਸੇਰਾ ਦੇਂਦੇ ਹਨ,
ਪਰ ਹਰ ਮੌਸਮ ਮੈਂ ਉਜਾੜ੍ਹ ਹਾਂ ਚਿੰਤਾ ਚਿਤਾ ਦਾ ਸ਼ਿਕਾਰ ਹਾਂ|
ਹਾਂ! ਇਹ ਰੰਗ ਬਦਲੇ ਕੁਦਰਤ ਦੇ
ਕੁੱਝ ਕਹਿਣਾ ਚਾਉਂਦੇ ਹਨ,
ਇੱਕ ਨਵੀਂ ਇਬਾਰਤ ਇਨਸਾਨ ਲਈ
ਲਿੱਖਣਾ ਚਾਹੁੰਦੇ ਹਨ|
ਕਲਮ.......
ਸ਼ਿਵਮ ਮਹਾਜਨ
(27 ਮਾਰਚ 2020)