ਰੁਕਿਆ ਨ੍ਹੀ ਖੁਦ ਨੂੰ ਮਿਲਣਾ.
ਰੁਕੀ ਏ ਦੁਨੀਆ
ਜਿੰਦਗੀ ਨਹੀ ਰੁਕੀ
ਰੁੱਕੀ ਏ ਭੱਜ ਦੋੜ
ਅੱਗੇ ਵਧਣੇ ਦੀ ਹੋੜ
ਸੂਰਜ ਨਹੀ ਰੁੱਕਿਆ ਬਲਣਾ
ਰੁਕਿਆ ਤੇਰਾ ਸੀਨਾ ਜਲਣਾ
ਧਰਤੀ ਨੇ ਛੱਡਿਆ ਨੀ ਘੁੰਮਣਾ
ਰੁਕਿਆ ਤੇਰਾ ਭੀੜ ਚ ਗੁਮਣਾ
ਰੁੱਕੀ ਨਹੀ ਰਾਤ ਕਾਲੀ
ਥਮ ਗਈ ਤੇਰੀ ਕਾਹਲੀ।
ਰੁੱਕਿਆ ਨਹੀ ਦਿਨ ਚੜਨਾ
ਤੈਨੂੰ ਪੈ ਗਿਆ ਏ ਖੜਨਾ
ਰੁੱਕੇ ਨਹੀ ਚੰਨ ਤਾਰੇ
ਕੋਲ ਆਪਣੇ ਦੂਰ ਸਾਰੇ।
ਰੁਕਿਆ ਦੁਨੀਆ ਨੂੰ ਮਿਲਣਾ
ਰੁਕਿਆ ਨ੍ਹੀ ਖੁਦ ਨੂੰ ਮਿਲਣਾ।
✍✍ ਪ੍ਭ ਦਿਆਲ ਸਿੱਧੂ