.
ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ
350 ਬੀਬੀਆਂ ਦਾ ਕੀਰਤਨ ਦਰਬਾਰ ਇੱਕ ਯਾਦਗਾਰੀ ਕੀਰਤਨ ਸਮਾਗਮ ਹੋਵੇਗਾ- ਹਰਜੀਤ ਸਿੰਘ ਆਨੰਦ
ਕੀਰਤਨ ਦਰਬਾਰ ਦੀਆਂ ਤਿਆਰੀਆਂ ਸੰਬਧੀ ਬੀਬੀਆਂ ਦੀ ਹੋਈ ਵਿਸੇਸ਼ ਇਕੱਤਰਤਾ
ਲੁਧਿਆਣਾ, 4 ਅਕਤੂਬਰ (ਰਾਕੇਸ਼ ਅਰੋੜਾ) -350 ਸਾਲਾ ਸ਼ਤਾਬਦੀ ਕਮੇਟੀ ਲੁਧਿਆਣਾ ਵੱਲੋ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1ਦੁੱਗਰੀ, ਲੁਧਿਆਣਾ ਵਿਖੇ ਨਵੰਬਰ ਮਹੀਨੇ ਵਿੱਚ ਆਯੋਜਿਤ ਕੀਤਾ ਜਾਣ ਵਾਲਾ ਇਸਤਰੀ ਸਤਿਸੰਗ ਸਭਾਵਾਂ ਦੀਆਂ 350 ਬੀਬੀਆਂ ਦਾ ਸਮੂਹਿਕ ਕੀਰਤਨ ਦਰਬਾਰ ਇੱਕ ਅਲੌਕੀਕ ਤੇ ਯਾਦਗਾਰੀ ਕੀਰਤਨ ਦਰਬਾਰ ਹੋਵੇਗਾ!ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ. ਅੰਮ੍ਰਿਤਪਾਲ ਸਿੰਘ ਡਾਇਰੈਕਟਰ ਪੰਜਾਬ ਯੂਨਾਇਟਿਡ ਸਿੱਖਜ਼, ਸ. ਹਰਜੀਤ ਸਿੰਘ ਆਨੰਦ ਪ੍ਰੋਗਰਾਮ ਕੋਆਰਡੀਨੇਟਰ ਅਤੇ ਸ.ਕੁਲਵਿੰਦਰ ਸਿੰਘ ਬੈਨੀਪਾਲ ਪ੍ਰਧਾਨ ਗੁ਼. ਅਰਬਨ ਅਸਟੇਟ ਦੁੱਗਰੀ ਫੇਸ-1, ਨੇ ਸਾਂਝੇ ਰੂਪ ਵਿੱਚ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1,ਦੁੱਗਰੀ ਵਿਖੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਆਯੋਜਿਤ ਹੋਣ ਵਾਲੇ ਇਸਤਰੀ ਸਤਿਸੰਗ ਦੀਆਂ ਬੀਬੀਆਂ ਦੇ ਸਮੂਹਿਕ ਕੀਰਤਨ ਦਰਬਾਰ ਦੀ ਅੰਤਿਮ ਰੂਪ ਰੇਖਾ ਬਣਾਉਣ ਲਈ ਲੁਧਿਆਣਾ ਸ਼ਹਿਰ ਦੀਆਂ ਵੱਖ ਵੱਖ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆ ਦੀ ਸੱਦੀ ਗਈ ਇੱਕ ਵਿਸੇਸ਼ ਇੱਕਤਰਤਾ ਉਪਰੰਤ ਗੱਲਬਾਤ ਕਰਦਿਆਂ ਹੋਇਆ ਕੀਤਾ!ਉਨ੍ਹਾਂ ਨੇ ਜਾਣਕਾਰੀ ਦੇਦਿਆ ਹੋਇਆ ਕਿਹਾ ਕਿ
ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਬਾਣੀ, ਸਿੱਖਿਆਵਾ ਤੇ ਫਲਸਫੇ ਨੂੰ ਸਮਾਜ ਦੇ ਲੋਕਾਂ ਖਾਸ ਕਰਕੇ ਇਸਤਰੀ ਵਰਗ ਤੱਕ ਪਹੁੰਚਾਣ ਲਈ ਆਯੋਜਿਤ ਕੀਤਾ ਜਾ ਰਿਹਾ 350 ਬੀਬੀਆਂ ਦਾ ਵਿਸੇਸ਼ ਸਮੂਹਿਕ ਕੀਰਤਨ ਦਰਬਾਰ ਨੂੰ ਯਾਦਗਾਰੀ ਬਣਾਉਣ ਲਈ ਪੰਥ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ ਜੀ ਆਪਣਾ ਵਿਸੇਸ਼ ਸਹਿਯੋਗ ਦੇ ਰਹੇ ਹਨ!ਇਸ ਦੌਰਾਨ ਪ੍ਰੋਗਰਾਮ ਦੇ ਕੋਆਰਡੀਨੇਟਰ ਸ. ਹਰਜੀਤ ਸਿੰਘ ਆਨੰਦ ਨੇ ਦੱਸਿਆ ਉਕਤ ਕੀਰਤਨ ਦਰਬਾਰ ਵਿੱਚ ਸਾਮਲ ਹੋਣ ਵਾਲੀਆਂ 350 ਬੀਬੀਆਂ ਦੇ ਕੀਰਤਨੀ ਜੱਥਿਆਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਸਮੂਹਿਕ ਰੂਪ ਵਿੱਚ ਸ਼ਬਦ ਗਾਇਨ ਕਰਨ ਲਈ ਨਿਰੰਤਰ ਅਭਿਆਸ ਵੀ ਕਰਵਾਇਆ ਜਾ ਰਿਹਾ ਹੈ!ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ 350 ਬੀਬੀਆਂ ਵੱਲੋ ਇੱਕੋ ਡਰੈੱਸ ਵਿੱਚ ਸਮੂਹਿਕ ਰੂਪ ਵਿੱਚ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਵੱਲੋ ਰਚਿਤ ਗੁਰਬਾਣੀ ਦੇ ਸ਼ਬਦ ਤੇ ਨੌਵੇ ਮਹੱਲੇ ਦੇ ਸਲੋਕ ਗਾਇਨ ਕੀਤੇ ਜਾਣਗੇ!ਇਸ ਮੌਕੇ ਉਨ੍ਹਾਂ ਦੇ ਨਾਲ ਬੀਬੀ ਕਰਤਾਰ ਕੌਰ ਝਾਂਈ ਜੀ, ਬੀਬੀ ਚਰਨਜੀਤ ਕੌਰ ਬੱਬੂ, ਬੀਬੀ ਜਸਬੀਰ ਕੌਰ, ਬੀਬੀ ਗੁਰਮੀਤ ਕੌਰ, ਸੁਰਿੰਦਰ ਕੌਰ ਸਮੇਤ ਵੱਖ ਵੱਖ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਵਿਸੇਸ਼ ਤੌਰ ਤੇ ਹਾਜਰ ਸਨ!