ਅਕਾਲੀ ਦਲ ਵਾਰਿਸ ਪੰਜਾਬ ਦੇ.....

ਸਾਬਕਾ ਵਿਧਾਇਕ ਦੇ ਬੇਟੇ ਆਪਣੇ ਸਾਥੀਆਂ ਸਣੇ ਅਕਾਲੀ ਦਲ ‘ਵਾਰਸ ਪੰਜਾਬ ਦੇ’ ਪਾਰਟੀ ਵਿੱਚ ਸ਼ਾਮਿਲ 

ਸੀਨੀਅਰ ਲੀਡਰਸ਼ਿਪ ਨੇ ਕੀਤਾ ਪਾਰਟੀ ਵਿੱਚ ਸਵਾਗਤ

ਲੁਧਿਆਣਾ 4 ਅਕਤੂਬਰ (ਰਾਕੇਸ਼ ਅਰੋੜਾ) - ਅਕਾਲੀ ਦਲ ‘ਵਾਰਸ ਪੰਜਾਬ ਦੇ’ ਨੂੰ ਲੁਧਿਆਣਾ ਅੰਦਰ ਇੱਕ ਵੱਡੀ ਮਜਬੂਤੀ ਦਿੰਦੇ ਹੋਏ ਸਾਬਕਾ ਵਿਧਾਇਕ ਬਾਬੂ ਅਜੀਤ ਕੁਮਾਰ ਦੇ ਬੇਟੇ, ਆਜ਼ਾਦ ਸਮਾਜ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਸਮਾਜ ਸੇਵੀ ਰਾਜੀਵ ਕੁਮਾਰ ਲਵਲੀ ਆਪਣੇ ਦਰਜਨਾਂ ਸਾਥੀਆਂ ਸਮੇਤ ਅੱਜ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਲੁਧਿਆਣਾ ਦੇ ਬੀਆਰਐਸ ਨਗਰ ਵਿਖੇ ਇੱਕ ਵੱਡਾ ਸਮਾਗਮ ਆਯੋਜਿਤ ਕੀਤਾ ਗਿਆ ਸੀ। ਜਿਸ ਵਿੱਚ ਸਰਦਾਰ ਤਰਸੇਮ ਸਿੰਘ ਖਾਲਸਾ, ਪਰਮਜੀਤ ਸਿੰਘ ਜੌਹਲ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕਾਬਲ ਸਿੰਘ ਸਾਹਿਜਾਦੀ, ਬੀਬੀ ਸਤਨਾਮ ਕੌਰ ਪਟਿਆਲਾ, ਬੀਬੀ ਸਤਨਾਮ ਕੌਰ ਪਟਿਆਲਾ, ਜਥੇ ਜਸਵੰਤ ਸਿੰਘ ਚੀਮਾ, ਸੰਦੀਪ ਸਿੰਘ ਰਪਾਲੋ, ਬੀਬੀ ਸਾਜੀਆ, ਚਾਂਦ ਮੁਹੰਮਦ, ਭਗਵਾਨ ਸਿੰਘ ਸੰਗਰੂਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। 
ਇਸ ਮੌਕੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਰਾਜੀਵ ਕੁਮਾਰ ਲਵਲੀ, ਲਖਵਿੰਦਰ ਸਿੰਘ ਗੁੱਜਰਵਾਲ ਜਿਲਾ ਪਰਿਸ਼ਦ ਮੈਂਬਰ ਕਾਂਗਰਸ ਪਾਰਟੀ, ਇੰਦਰਜੀਤ ਸਿੰਘ ਐਡਵੋਕੇਟ ਸਾਬਕਾ ਜਨਰਲ ਸੈਕਟਰੀ ਬਹੁਜਨ ਸਮਾਜ ਪਾਰਟੀ, ਹਰਪਾਲ ਸਿੰਘ ਕੋਹਲੀ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ, ਰਜਿੰਦਰ ਸ਼ਰਮਾ ਪ੍ਰਧਾਨ ਆਪਣਾ ਸੰਘਰਸ਼ ਕਿਸਾਨ ਏਕਤਾ ਪਾਰਟੀ ਪੰਜਾਬ, ਜਤਿੰਦਰ ਸਿੰਘ ਟਿੰਕੂ ਮਾਡਲ ਟਾਊਨ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ, ਜਗਦੀਪ ਸਿੰਘ ਜੱਗੀ ਲਲਤੋਂ ਕਲਾਂ,ਜਗਜੀਤ ਸਿੰਘ ਰਾਜੂ ਕਿਰਨ ਵਿਹਾਰ ਸੀਨੀਅਰ ਆਗੂ ਕਾਂਗਰਸ ਪਾਰਟੀ, ਚਮਕੌਰ ਸਿੰਘ ਸਾਬਕਾ ਪਟਵਾਰੀ ਰਾਊਵਾਲ, ਜਥੇਦਾਰ ਰੋਸ਼ਨ ਸਿੰਘ ਸਾਗਰ ਮੀਤ ਪ੍ਰਧਾਨ ਕਿਸਾਨ ਯੂਨੀਅਨ ਚੜੂਨੀ ਅਤੇ ਚੇਅਰਮੈਨ ਇੰਟਰਨੈਸ਼ਨਲ ਢਾਡੀ ਸਭਾ ਪੰਜਾਬ, ਸੁਖਵਿੰਦਰ  ਸਿੰਘ ਫੌਜੀ ਰਾਉਵਾਲ, ਮਹਿਕਪ੍ਰੀਤ ਸਿੰਘ ਚੇਅਰਮੈਨ ਮਿਸਾਲ ਦਾ ਪ੍ਰਾਈਡ ਆਫ ਸੋਸਾਇਟੀ ਪੰਜਾਬ, ਪ੍ਰਭਜੋਤ ਸਿੰਘ ਜਮਾਲਪੁਰ ਬਲੱਡ ਸੇਵਾ ਪਰਿਵਾਰ ਲੁਧਿਆਣਾ, ਜੁਗਰਾਜ ਸਿੰਘ ਪਗੜੀ ਸਿਖਲਾਈ ਸੰਸਥਾ, ਮਹਿੰਦਰ ਸਿੰਘ ਬੂਥਗੜ ਪ੍ਰਧਾਨ ਗੁਰਦੁਆਰਾ ਸ਼ਹੀਦਾਂ ਸਾਹਨੇਵਾਲ, ਜਸਪਾਲ ਸਿੰਘ ਸਾਬਕਾ ਸਰਪੰਚ ਪਿੰਡ ਰੋੜ, ਮਨਜੀਤ ਸਿੰਘ ਅਰੋੜਾ, ਸਤਨਾਮ ਸਿੰਘ ਕੋਮਲ, ਕੈਪਟਨ ਕੁਲਵੰਤ ਸਿੰਘ ਬੱਦੋਵਾਲ, ਸਿੱਖ ਪ੍ਰੀਤ ਸਿੰਘ, ਪਵਿੱਤਰ ਸਿੰਘ, ਸੁਖਵਿੰਦਰ ਸਿੰਘ, ਰਮਿੰਦਰ ਪਾਲ ਸਿੰਘ ਐਡਵੋਕੇਟ, ਕਿਰਪਾਲ ਸਿੰਘ ਸਹਾਰਾ ਸੁਖਮਣੀ ਵੀਰ, ਜੋਗਿੰਦਰ ਵੀਰ, ਸ਼ੁਭਮ, ਜਸਵੀਰ ਅਤੇ ਜਗਦੀਪ ਸਿੰਘ ਠੱਕਰਵਾਲ ਆਦਿ ਸ਼ਾਮਿਲ ਹੋਏ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੀਨੀਅਰ ਆਗੂ ਸ. ਤਰਸੇਮ ਸਿੰਘ ਨੇ ਕਿਹਾ ਕਿ ਪਾਰਟੀ ਵਿੱਚ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਆਗੂਆਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਉਹਨਾਂ ਨੇ ਲਵਲੀ ਅਤੇ ਹੋਰ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਇਸ ਮੌਕੇ ਤੇ ਬੋਲਦਿਆਂ ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਵੱਖ-ਵੱਖ ਪਾਰਟੀ ਦੀਆਂ ਪੰਜਾਬ ਵਿੱਚ ਬਣੀਆਂ ਹਨ ਉਹਨਾਂ ਨੇ ਪੰਜਾਬ ਨੂੰ ਬਰਬਾਦ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ। ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ, ਪੰਜਾਬ ਦੇ ਸ਼ਾਨਾਮਤੀ ਇਤਿਹਾਸ ਨੂੰ ਦੁਬਾਰਾ ਬਰਕਰਾਰ ਕਰੇਗੀ। ਸਾਡੀ ਪਾਰਟੀ ਸਾਰੇ ਧਰਮਾਂ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਮਹਾਰਾਜਾ ਰਣਜੀਤ ਸਿੰਘ ਵਰਗਾ ਖਾਲਸਾ ਰਾਜ ਪੰਜਾਬ ਦੇ ਲੋਕਾਂ ਨੂੰ ਦੇਵੇਗੀ। ਪਰਮਜੀਤ ਸਿੰਘ ਜੌਹਲ ਨੇ ਬੋਲਦਿਆਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਹੀ ਪੰਜਾਬ ਲਈ ਆਖਰੀ ਉਮੀਦ ਹੈ ਉਹ ਸਾਰੇ ਪੰਜਾਬੀਆਂ ਨੂੰ ਨਾਲ ਲੈ ਕੇ ਪੰਜਾਬ ਦਾ ਉਜਵਲ ਭਵਿੱਖ ਸਿਰਜੇਗਾ। 
ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਮੰਨ ਚੁੱਕੇ ਹਨ। 
ਕਾਬਲ ਸਿੰਘ ਸਾਹਿਜਾਦੀ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਨਿਕੰਮੀ ਸਾਬਤ ਹੋਈ ਹੈ। 
ਬੀਬੀ ਸਤਨਾਮ ਕੌਰ ਪਟਿਆਲਾ ਨੇ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਪੰਜਾਬ ਨੂੰ ਲੁੱਟਣ ਲਈ ਹੀ ਤਰਲੋ ਮੱਛੀ ਹੋ ਰਹੀਆਂ ਹਨ।ਜਸਵੰਤ ਸਿੰਘ ਚੀਮਾ ਨੇ ਕਿਹਾ ਕਿ ਭਾਈ ਅੰਮ੍ਰਿਤ ਪਾਲ ਸਿੰਘ ਦੀ ਚੜਤ ਤੋਂ ਡਰਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ ਤੋਂ ਬਾਹਰ ਨਹੀਂ ਆਉਣ ਦੇਣ ਰਹੀਆਂ। ਬੀਬੀ ਸਾਜੀਆ ਨੇ ਕਿਹਾ ਕਿ ਮੁਸਲਿਮ ਭਾਈਚਾਰਾ ਹਰ ਤਰ੍ਹਾਂ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਨਾਲ ਹੈ।ਚਾਂਦ ਮੁਹੰਮਦ ਬਿੱਟੂ ਨੇ ਕਿਹਾ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਨੌਜਵਾਨਾਂ ਦੀ ਰੂਹੇ ਰਵਾਂ ਹੈ ।ਬਲਵਿੰਦਰ ਸਿੰਘ ਲਸੋਈ ਨੇ ਸਟੇਜ ਸਕੱਤਰ ਦੀ ਸੇਵਾ ਕਰਦਿਆਂ ਕਿਹਾ ਕਿ ਪੂਰਾ ਪੰਜਾਬ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪਣਾ ਆਗੂ ਮੰਨ ਚੁੱਕਾ ਹੈ 
ਪ੍ਰਿਥੀਪਾਲ ਸਿੰਘ ਬਟਾਲਾ ਕਾਰਜਕਾਰਨੀ ਮੈਂਬਰ ਨੇ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਵਫਾਦਾਰੀ ਦਿੱਲੀ ਨਾਲ ਹੈ ਸਿਰਫ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਹੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਵੱਲ ਵਫਾਦਾਰ ਹੈ।ਉਥੇ ਹੀ, ਲਵਲੀ ਨੇ ਕਿਹਾ ਕਿ ਉਹਨਾਂ ਨੂੰ ਪਾਰਟੀ ਵੱਲੋਂ ਜਿਹੜੀ ਵੀ ਜਿੰਮੇਵਾਰੀ ਦਿੱਤੀ ਜਾਵੇਗੀ, ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।