ਜਾਣੋ ਆਧਾਰ ਦੀ ਕਿਹੜੀ ਫੀਸ ਹੋਈ ਮਾਫ਼ .

UIDAI ਵੱਲੋਂ 7-15 ਸਾਲ ਦੀ ਉਮਰ ਦੇ ਬੱਚਿਆਂ ਲਈ ਆਧਾਰ ਬਾਇ�"ਮੈਟ੍ਰਿਕ ਅਪਡੇਟ ਫੀਸ ਮੁਆਫ਼

ਇਸ ਨਾਲ ਲਗਭਗ 6 ਕਰੋੜ ਬੱਚਿਆਂ ਨੂੰ ਫਾਇਦਾ ਹੋਵੇਗਾ

ਦਿੱਲੀ, 5 ਅਕਤੂਬਰ: ਲੋਕ-ਪੱਖੀ ਇੱਕ ਵੱਡਾ ਕਦਮ ਚੁੱਕਦੇ ਹੋਏ, ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਨੇ ਲਾਜ਼ਮੀ ਬਾਇ�"ਮੈਟ੍ਰਿਕ ਅੱਪਡੇਟ (MBU-1) ਲਈ ਸਾਰੇ ਖਰਚੇ ਮੁਆਫ਼ ਕਰ ਦਿੱਤੇ ਹਨ, ਇੱਕ ਅਜਿਹਾ ਕਦਮ ਜਿਸ ਨਾਲ ਲਗਭਗ 6 ਕਰੋੜ ਬੱਚਿਆਂ ਨੂੰ ਲਾਭ ਹੋਣ ਦੀ ਉਮੀਦ ਹੈ।

ਉਕਤ ਉਮਰ ਸਮੂਹ ਲਈ ਐੱਮਬੀਯੂ (MBU) ਖਰਚਿਆਂ ਦੀ ਛੋਟ ਪਹਿਲਾਂ ਹੀ 1 ਅਕਤੂਬਰ 2025 ਤੋਂ ਲਾਗੂ ਹੋ ਚੁੱਕੀ ਹੈ ਅਤੇ ਇੱਕ ਸਾਲ ਦੀ ਮਿਆਦ ਲਈ ਲਾਗੂ ਰਹੇਗੀ।

ਪੰਜ ਸਾਲ ਤੋਂ ਘੱਟ ਉਮਰ ਦਾ ਬੱਚਾ ਫੋਟੋ, ਨਾਮ, ਜਨਮ ਮਿਤੀ, ਲਿੰਗ, ਪਤਾ ਅਤੇ ਜਨਮ ਸਰਟੀਫਿਕੇਟ ਪ੍ਰਦਾਨ ਕਰਕੇ ਆਧਾਰ ਲਈ ਨਾਮ ਦਰਜ ਕਰਵਾਉਂਦਾ ਹੈ। ਪੰਜ ਸਾਲ ਤੋਂ ਘੱਟ ਉਮਰ ਦੇ ਆਧਾਰ ਨਾਮਾਂਕਣ ਲਈ ਬੱਚੇ ਦੇ ਫਿੰਗਰਪ੍ਰਿੰਟ ਅਤੇ ਆਇਰਿਸ ਬਾਇ�"ਮੈਟ੍ਰਿਕਸ ਨਹੀਂ ਲਏ ਜਾਂਦੇ ਕਿਉਂਕਿ ਇਹ ਉਸ ਉਮਰ ਤੱਕ ਪਰਿਪੱਕ ਨਹੀਂ ਹੁੰਦੇ।

ਮੌਜੂਦਾ ਨਿਯਮਾਂ ਦੇ ਅਨੁਸਾਰ, ਇਸ ਲਈ, ਜਦੋਂ ਬੱਚਾ ਪੰਜ ਸਾਲ ਦੀ ਉਮਰ ਦਾ ਹੋ ਜਾਂਦਾ ਹੈ ਤਾਂ ਉਸਦੇ ਆਧਾਰ ਵਿੱਚ ਉਂਗਲੀਆਂ ਦੇ ਨਿਸ਼ਾਨ, ਆਇਰਿਸ ਅਤੇ ਫੋਟੋ ਨੂੰ ਅਪਡੇਟ ਕਰਨਾ ਲਾਜ਼ਮੀ ਹੁੰਦਾ ਹੈ। ਇਸਨੂੰ ਪਹਿਲਾ ਲਾਜ਼ਮੀ ਬਾਇ�"ਮੈਟ੍ਰਿਕ ਅੱਪਡੇਟ (MBU) ਕਿਹਾ ਜਾਂਦਾ ਹੈ। ਇਸੇ ਤਰ੍ਹਾਂ, ਇੱਕ ਬੱਚੇ ਨੂੰ 15 ਸਾਲ ਦੀ ਉਮਰ ਤੱਕ ਪਹੁੰਚਣ 'ਤੇ ਇੱਕ ਵਾਰ ਫਿਰ ਬਾਇ�"ਮੈਟ੍ਰਿਕਸ ਅੱਪਡੇਟ ਕਰਨ ਦੀ ਲੋੜ ਹੁੰਦੀ ਹੈ, ਜਿਸਨੂੰ ਦੂਜਾ ਐੱਮਬੀਯੂ ਕਿਹਾ ਜਾਂਦਾ ਹੈ।

ਇਸ ਤਰ੍ਹਾਂ, ਪਹਿਲੇ ਅਤੇ ਦੂਜੇ ਐੱਮਬੀਯੂ, ਜੇਕਰ ਕ੍ਰਮਵਾਰ 5-7 ਅਤੇ 15-17 ਸਾਲ ਦੀ ਉਮਰ ਦੇ ਵਿਚਕਾਰ ਕੀਤੇ ਜਾਂਦੇ ਹਨ, ਤਾਂ ਇਹ ਮੁਫ਼ਤ ਹਨ। ਇਸ ਤੋਂ ਬਾਅਦ, ਪ੍ਰਤੀ ਐੱਮਬੀਯੂ ਦੇ ਲਈ 125/- ਰੁਪਏ ਦੀ ਨਿਰਧਾਰਤ ਫੀਸ ਲਈ ਜਾਂਦੀ ਹੈ। ਇਸ ਫੈਸਲੇ ਨਾਲ, ਐੱਮਬੀਯੂ ਹੁਣ 5-17 ਸਾਲ ਦੀ ਉਮਰ ਸਮੂਹ ਦੇ ਸਾਰੇ ਬੱਚਿਆਂ ਲਈ ਪ੍ਰਭਾਵਸ਼ਾਲੀ ਢੰਗ ਨਾਲ ਮੁਫ਼ਤ ਹੈ।

ਅੱਪਡੇਟ ਕੀਤੇ ਬਾਇ�"ਮੈਟ੍ਰਿਕ ਵਾਲਾ ਆਧਾਰ ਜੀਵਨ ਵਿੱਚ ਕਈ ਪ੍ਰਕ੍ਰਿਆਵਾਂ ਨੂੰ ਸੁਖਾਲਾ ਬਣਾਉਂਦਾ ਹੈ ਅਤੇ ਸਕੂਲ ਦਾਖਲੇ, ਦਾਖਲਾ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ, ਸਕਾਲਰਸ਼ਿਪ ਦੇ ਲਾਭ ਪ੍ਰਾਪਤ ਕਰਨ, ਡੀਬੀਟੀ (ਡਾਇਰੈਕਟ ਬੈਨੀਫਿਟ ਟ੍ਰਾਂਸਫਰ) ਸਕੀਮਾਂ, ਆਦਿ ਵਰਗੀਆਂ ਸੇਵਾਵਾਂ ਜਿੱਥੇ ਵੀ ਲਾਗੂ ਹੋਵੇ ਦਾ ਲਾਭ ਪ੍ਰਾਪਤ ਕਰਨ ਵਿੱਚ ਆਧਾਰ ਦੀ ਵਰਤੋਂ ਨੂੰ ਆਸਾਨ ਅਤੇ ਯਕੀਨੀ ਬਣਾਉਂਦਾ ਹੈ। ਮਾਪਿਆਂ/ਸਰਪ੍ਰਸਤਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ/ਵਾਰਡਾਂ ਦੇ ਬਾਇ�"ਮੈਟ੍ਰਿਕਸ ਨੂੰ ਪਹਿਲ ਦੇ ਅਧਾਰ 'ਤੇ ਆਧਾਰ ਵਿੱਚ ਅੱਪਡੇਟ ਕਰਨ।