ਮਸਲ ਅਪ ਜਿਮ ਦੀ 7ਵੀਂ ਐਨੀਵਰਸਰੀ ਮਨਾਈ.
ਤੰਦਰੁਸਤ ਜੀਵਨ ਹੈ ਕਾਮਯਾਬੀ ਦਾ ਆਧਾਰ : ਜਤਿੰਦਰ ਕੌਸ਼ਲ
ਮਸਲ ਅਪ ਜਿਮ ਦਾ ਸਥਾਪਨਾ ਦਿਵਸ ਮਨਾਇਆ
ਲੁਧਿਆਣਾ, 7 ਅਕਤੂਬਰ (ਵਾਸੂ ਜੇਤਲੀ) - ਅੱਜ ਕੱਲ੍ਹ ਦੇ ਮੁਕਾਬਲੇਬਾਜ਼ੀ ਵਾਲੇ ਦੌਰ ਵਿੱਚ ਅੱਗੇ ਵੱਧਣ ਤੇ ਪੈਸਾ ਕਮਾਉਣ ਦੀ ਦੌੜ ਨੇ ਮਨੁੱਖ ਦੀ ਜੀਵਨ ਸ਼ੈਲੀ ਨੂੰ ਬਦਲ ਦਿੱਤਾ ਹੈ, ਜਿਸਨੇ ਮਨੁੱਖ ਦੇ ਸਰੀਰ ਨੂੰ ਮਸ਼ੀਨ ਅਤੇ ਬਿਮਾਰੀਆਂ ਦਾ ਗੁਲਾਮ ਬਣਾ ਦਿੱਤਾ ਹੈ, ਇਸ ਸਥਿਤੀ ਵਿਚ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਕਸਰਤ ਬਹੁਤ ਜ਼ਰੂਰੀ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਜੀਤੋ ਮਾਰਕੀਟ ਸ਼ਿਮਲਾਪੁਰੀ ਵਿਖੇ ਮੁੱਖ ਮਹਿਮਾਨ ਚੈਂਬਰ ਆਫ਼ ਇੰਡਸਟਰੀਅਲ ਐਸੋਸੀਏਸ਼ਨ ਦੇ ਡਾਇਰੈਕਟਰ ਫਾਇਨਾਂਸ ਜਤਿੰਦਰ ਕੌਸ਼ਲ ਨੇ ਮਸਲ ਅਪ ਜਿਮ ਦੇ ਸੱਤਵੇਂ ਸਥਾਪਨਾ ਦਿਵਸ ਮੌਕੇ ਕੀਤਾ। ਜਿਮ ਸੰਚਾਲਕ ਮੋਹਿਤ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਮਨਜੀਤ ਸਿੰਘ, ਪ੍ਰਭਜੋਤ ਸਿੰਘ, ਹਨੀ ਤੇਜੀ, ਜਸ਼ਨ ਸਿੰਘ ਵੀ ਮੌਜੂਦ ਸਨ।