ਕੈਦ .

 



ਬੇਇਲਾਜ ਇਹ ਮਰਜ਼ 

ਜਿਉਂ ਵੱਧਦਾ ਜਾਵੇ ਕਰਜ਼

ਹੱਥ ਖੜੇ ਕਰ ਗਏ ਵੈਦ

ਅੱਜ ਬੰਦੇ ਹੋ ਗਏ  ਕੈਦ


ਨਾ ਦੇਖੇ ਪੈਸਾ ਧੇਲਾ

ਨਾ ਦੇਖੇ ਗੁਰੂ ਤੇ ਚੇਲਾ 

ਅੱਜ ਲੁੱਟੇ ਗਏ ਡਕੈਤ

ਅੱਜ ਬੰਦੇ ਹੋ ਗਏ  ਕੈਦ 


ਬਾਹਰ ਜਾਣ ਤੋਂ ਕਰੋ ਗੁਰੇਜ਼ 

ਸਭ ਤੋਂ ਚੰਗਾ ਏ ਪਰਹੇਜ਼

ਮੰਨੋ ਸਰਕਾਰਾਂ ਦੀ ਹਦਾਇਤ

ਅੱਜ ਬੰਦੇ ਹੋ ਗਏ  ਕੈਦ





                      ਵੱਲੋਂ:- ਸਨੀ ਲੁਧਿਆਣਵੀ