Agarwal Sabha passes a resolution .
ਸ਼ਹਿਰੀਆਂ ਨੇ ਮਹੰਤ ਵਰਗ ਨੂੰ ਵਧਾਈ ਸੰਬੰਧੀ ਕੀਤਾ ਵਿਚਾਰ ਵਟਾਂਦਰਾ
ਬੁਢਲਾਡਾ (ਮੇਹਤਾ ਅਮਨ) ਸਥਾਨਕ ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਅਤੇ ਵਪਾਰਕ ਸੰਸਥਾਵਾਂ ਦੀ ਇੱਕ ਅਹਿਮ ਮੀਟਿੰਗ ਸ਼੍ਰੀ ਪੰਚਾਇਤੀ ਦੁਰਗਾ ਮੰਦਰ ਵਿਖੇ ਅੱਗਰਵਾਲ ਸਭਾ ਦੇ ਪ੍ਰਧਾਨ ਚਿਰੰਜੀ ਲਾਲ ਜੈਨ ਦੀ ਪ੍ਰਧਾਨਗੀ ਹੇਠ ਰੱਖੀ ਗਈ। ਇਸ ਮੌਕੇ ਸਮੂਹ ਜੱਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਵਿਆਹ ਸ਼ਾਦੀ, ਬੱਚੇ ਦੇ ਜਨਮ ਅਤੇ ਤਿਓਹਾਰਾਂ ਮੌਕੇ ਮਹੰਤ ਵਰਗ ਵੱਲੋਂ ਵਧਾਈ ਦੀ ਜਿਆਦਾ ਮੰਗ ਨੂੰ ਠੱਲ ਪਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ। ਜਿੱਥੇ ਸਮੂਹ ਜੱਥੇਬੰਦੀਆਂ ਵੱਲੋਂ ਮਹੰਤ ਵਰਗ ਨੂੰ ਵਧਾਈ ਦੀ ਰਕਮ ਸੰਬੰਧੀ ਆਪਸੀ ਸਲਾਹ ਮਸ਼ਵਰਾ ਕਰਨ ਸੰਬੰਧੀ ਵਧਾਈ ਤਿਓਹਾਰਾਂ ਤੇ 1 ਰੁਪਏ ਤੋਂ 500 ਰੁਪਏ ਤੱਕ, ਵਿਆਹ ਅਤੇ ਲੜਕਾ ਹੋਣ ਦੀ ਖੁਸ਼ੀ ਦੀ ਵਧਾਈ 100 ਰੁਪਏ ਤੋਂ 5100 ਰੁਪਏ ਤੱਕ ਪਰਿਵਾਰ ਵੱਲੋਂ ਆਪਣੀ ਹੈਸੀਅਤ ਮੁਤਾਬਿਕ ਦੇਣ ਤੇ ਸਹਿਮਤੀ ਬਣਾਈ ਗਈ। ਜਿਸ ਨੂੰ ਪ੍ਰਵਾਨਗੀ ਦਿੰਦਿਆਂ ਸਰਕਾਰੀ ਅਧਿਕਾਰੀਆਂ ਅਤੇ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਇਸ ਮੌਕੇ ਮੌਜੂਦ ਮੈਂਬਰਾਂ ਨੂੰ ਰਾਕੇਸ਼ ਜੈਨ ਨੇ ਦੱਸਿਆ ਕਿ ਉਨਾਂ ਵੱਲੋਂ ਮਹੰਤ ਵਰਗ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਵਰਗ ਨਾਲ ਵਧਾਈ ਜਬਰਦਸਤੀ ਨਹੀਂ ਕੀਤੀ ਜਾਂਦੀ, ਉਹ ਖੁੱਦ ਵੀ ਭਲਾਈ ਕਾਰਜਾਂ ਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਇਸ ਮੌਕੇ ਰਾਕੇਸ਼ ਕੁਮਾਰ ਜੈਨ, ਪ੍ਰਵੀਨ ਕੁਮਾਰ ਗੋਇਲ, ਰਾਜੇਸ਼ ਕੁਮਾਰ ਲੱਕੀ, ਪ੍ਰੇਮ ਸਿੰਘ ਦੌਦੜਾ, ਸੁਭਾਸ਼ ਕੁਮਾਰ ਗੋਇਲ, ਪ੍ਰੇਮ ਕੁਮਾਰ ਗਰਗ, ਰਾਕੇਸ਼ ਹੈਪੀ, ਭੋਲਾ ਪਟਵਾਰੀ, ਕੁਲਦੀਪ ਕੁਮਾਰ, ਦੀਪ ਸ਼ਰਮਾਂ, ਸੁਭਾਸ਼ ਕੁਮਾਰ, ਐਡਵੋਕੇਟ ਸੁਨੀਲ ਗਰਗ, ਕ੍ਰਿਸ਼ਨ ਸਿੰਗਲਾ, ਸ਼ਿਵ ਕਾਂਸਲ, ਰਘੂਨਾਥ ਸਿੰਗਲਾ, ਪੁਨੀਤ ਗੋਇਲ, ਦਵਿੰਦਰ ਸਿੰਘ, ਵਿਜੈ ਕੁਮਾਰ ਤੋਂ ਇਲਾਵਾ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ ਹਾਜਰ ਸਨ।
ਫੋਟੋ : ਬੁਢਲਾਡਾ- ਸ਼੍ਰੀ ਪੰਚਾਇਤੀ ਦੁਰਗਾ ਮੰਦਰ ਚ ਮੀਟਿੰਗ ਦੌਰਾਨ ਵੱਖ ਵੱਖ ਸੰਸਥਾਵਾਂ ਦੇ ਆਗੂ।