Dr Shaurya Goel Joins As Associate Professor at CMC.

ਸੀਐਮਸੀ ਵਿੱਚ ਐਸੋਸੀਏਟ ਪ੍ਰੋਫੈਸਰ ਬਣੇ ਡਾ. ਸ਼ੌਰਿਆ ਗੋਇਲ


ਲੁਧਿਆਣਾ, 10 ਅਕਤੂਬਰ - ਸਿਵਲ ਹਸਪਤਾਲ ਲੁਧਿਆਣਾ ਵਿੱਚ ਸੀਨੀਅਰ ਮੈਡੀਕਲ ਅਫਸਰ, ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਅਤੇ ਲੁਧਿਆਣਾ ਮੈਡੀਵੇਜ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਕਰਮਵੀਰ ਗੋਇਲ ਦੇ ਸਪੁੱਤਰ ਪੇਟ ਦੀਆਂ ਬੀਮਾਰੀਆਂ ਦੇ ਮਾਹਿਰ ਡਾ. ਸ਼ੌਰਿਆ ਗੋਇਲ ਨੇ ਕ੍ਰਿਸ਼ਚੀਅਨ ਮੈਡੀਕਲ ਕਾਲਜ (ਸੀਐਮਸੀ) ਦੇ ਗੈਸਟ੍ਰੋਇੰਟਰੋਲੋਜੀ ਵਿਭਾਗ ਵਿੱਚ ਐਸੋਸੀਏਟ ਪ੍ਰੋਫੈਸਰ ਦੇ ਤੌਰ ਤੇ ਡਿਊਟੀ ਜੁਆਇੰਨ ਕਰ ਲਈ ਹੈ। ਡਾ. ਸ਼ੌਰਿਆ ਨੇ ਜੁਆਇੰਨਿੰਗ ਤੋਂ ਬਾਅਦ ਡਾ. ਸ਼ੌਰਿਆ ਗੋਇਲ ਵੱਲੋਂ ਪਹਿਲੀ ਸਫਲ ਇੰਡੋਸਕੋਪੀ ਕੀਤੀ ਗਈ। ਜਿਸ ਤੇ ਸੀਐਮਸੀ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਵਧਾਈ ਦਿੱਤੀ ਗਈ। ਦੱਸਣਯੋਗ ਹੈ ਕਿ ਡਾ. ਸ਼ੌਰਿਆ ਗੋਇਲ ਦੀ ਪਤਨੀ ਡਾ. ਮਨੀਸ਼ਾ ਮਾਤਾ ਡਾ. ਸੁਨੀਤਾ ਗੋਇਲ ਵੀ ਪ੍ਰਸਿੱਧ ਡਾਕਟਰ ਹਨ।⅖