Film Reporter Shavinder Savi To Be Honoured .

ਫ਼ਿਲਮੀ ਪੱਤਰਕਾਰ ਸਵਿੰਦਰ ਸਾਵੀ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਜਾਵੇਗਾ 

ਜਲੰਧਰ – ਗ੍ਰੇਟ ਸਪੋਰਟਸ ਕਲਚਰਲ ਕਲੱਬ (ਇੰਡੀਆ) ਵੱਲੋਂ 9ਵੇਂ ਨੇਸ਼ਨਲ ਸਪੋਰਟਸ ਡੇ ਐਵਾਰਡ (24 ਅਕਤੂਬਰ) ਸਮਾਰੋਹ ਦੌਰਾਨ ਪ੍ਰਸਿੱਧ ਫ਼ਿਲਮੀ ਪੱਤਰਕਾਰ ਸਵਿੰਦਰ ਸਾਵੀ ਨੂੰ ਉਨ੍ਹਾਂ ਦੀਆਂ ਕੀਮਤੀ ਸੇਵਾਵਾਂ ਅਤੇ ਖੇਡਾਂ ਪ੍ਰਤੀ ਰੂਚੀ ਲਈ “ਸਪੈਸ਼ਲ ਆਨਰ” (ਵਿਸ਼ੇਸ਼ ਸਨਮਾਨ) ਨਾਲ ਨਿਵਾਜਿਆ ਜਾਵੇਗਾ।
ਗ਼ੌਰਤਲਬ ਹੈ ਕਿ ਸਾਵੀ ਜੀ ਪਿਛਲੇ 31 ਸਾਲਾਂ ਦੇ ਵੱਧ ਸਮੇਂ ਤੋਂ ਟੈਲੀਵਿਜ਼ਨ ਮੀਡੀਆ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਸਿਟੀ ਕੇਬਲ ,ਜ਼ੀ ਟੀਵੀ, ਏਸ਼ੀਅਨ ਨਿਊਜ਼ ਇੰਟਰਨੈਸ਼ਨਲ (ANI), ਨਿਊਜ਼ ਨੇਸ਼ਨ, ਜ਼ੀ ਨਿਊਜ਼ ਵਰਗੇ ਵੱਡੇ ਮੀਡੀਆ ਗਰੁੱਪਾਂ ਨਾਲ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੇ ਕੈਮਰੇ ਰਾਹੀਂ ਫ਼ਿਲਮਾਂ, ਨਾਟਕਾਂ ਆਦਿ ਦੇ ਕਲਾਕਾਰਾਂ ਨੂੰ ਵੀ ਜਨਤਾ ਦੇ ਰੂ-ਬੂ-ਰੂ ਕੀਤਾ।
ਇਹ ਸਨਮਾਨ ਗ੍ਰੇਟ ਸਪੋਰਟਸ ਕਲਚਰਲ ਕਲੱਬ (ਇੰਡੀਆ) ਦੇ ਪ੍ਰਧਾਨ ਨਵਦੀਪ ਸਿੰਘ ਸਹੋਤਾ, ਚੇਅਰਮੈਨ ਅਤੇ ਅਰਜੁਨ ਐਵਾਰਡੀ ਸ. ਸੁਚਾ ਸਿੰਘ, ਪੈਟਰਨ ਡਾ. ਗੁਰਨਾਮ ਸਿੰਘ ਰਸੂਲਪੁਰ, ਵਾਈਸ ਪ੍ਰਧਾਨ ਕੁਲਦੀਪ ਚਾਹਲ (ਯੂ.ਕੇ.) ਅਤੇ ਵਾਈਸ ਚੇਅਰਮੈਨ ਸ. ਭਗਵੰਤ ਸਿੰਘ ਦੀ ਹਾਜ਼ਰੀ ਵਿੱਚ ਪ੍ਰਦਾਨ ਕੀਤਾ ਜਾਏਗਾ।