PFTAA wiil not celebrate Diwali.

ਪੰਜਾਬੀ ਫਿਲਮ ਐਂਡ ਟੀਵੀ ਐਕਟਰ ਐਸੋਸੀਏਸ਼ਨ ( ਪਫਟਾ ) ਨਹੀਂ ਮਨਾਵੇਗੀ ਦੀਵਾਲੀ

ਅੰਮ੍ਰਿਤਸਰ ( ਸਵਿੰਦਰ ਸਿੰਘ ) ਸਾਲ 2025 ਪੰਜਾਬੀ ਫਿਲਮ ਇੰਡਸਟਰੀ ਤੇ ਸੰਗੀਤ ਇੰਡਸਟਰੀ ਦੇ ਲਈ ਇੱਕ ਬੜਾ ਦੁੱਖਦਾਈ ਰਿਹਾ ਹੈ ਜਿਸ ਤਰਾਂ ਅਸੀਂ ਵੇਖਿਆ ਤੇ ਸੁਣਿਆ ਵੀ ਹੈ ਕਿ ਸਾਡੀ ਮਨੋਰੰਜਨ ਦੀ ਦੁਨੀਆਂ ਦੇ ਸਿਤਾਰੇ ਸਾਨੂੰ ਇਸ ਦੁਨੀਆਂ ਤੋਂ ਅਲਵਿਦਾ ਕਹਿ ਗਏ ਜਿੰਨਾ ਦੇ ਵਿੱਚ ਪੰਜਾਬੀ ਫ਼ਿਲਮਾਂ ਦੇ ਕਾਮੇਡੀ ਕਲਾਕਾਰ ਜਸਵਿੰਦਰ ਭੱਲਾ, ਪੰਜਾਬੀ ਸੰਗੀਤ ਦੀ ਦੁਨੀਆਂ ਦਾ ਬਾਬਾ ਬੋਹੜ ਕਹੇ ਜਾਣ ਵਾਲੇ ਸੰਗੀਤਕਾਰ ਜਨਾਬ ਚਰਨਜੀਤ ਅਹੂਜਾ, ਗਾਇਕ ਤੇ ਅਦਾਕਾਰ ਰਾਜਵੀਰ ਜਾਵੰਦਾ ਅਤੇ ਅੰਤਰਰਾਸ਼ਟਰੀ ਬੋਡੀ ਬਿਲਡਰ ਤੇ ਅਦਾਕਾਰ ਵਰਿੰਦਰ ਘੁੰਮਣ ਹਨ ਜਿੰਨਾ ਦੀ ਬੇਵਕਤੀ ਮੌਤ ਨੇ ਸਭ ਨੂੰ ਝਿਜੋੜ ਕੇ ਰੱਖ ਦਿੱਤਾ ਹੈ ! ਸੋਸ਼ਲ ਮੀਡਿਆ ਤੇ ਅੱਜ ਵੀ ਬਹੁਤ ਸਾਰੀਆਂ ਪੋਸਟਾਂ ਪਾ ਕੇ ਇਨ੍ਹਾਂ ਸਾਰੇ ਕਲਾਕਾਰਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਨਜਰ ਆ ਰਹੇ ਹਨ ! 

ਪੰਜਾਬੀ ਫਿਲਮ ਐਂਡ ਟੀਵੀ ਐਕਟਰ ਐਸੋਸ਼ੇਸ਼ਨ ਰਜਿ ( ਪਫਟਾ ) ਦੇ ਨਾਲ ਜੁੜੇ ਸੀਨੀਅਰ ਕਲਾਕਾਰ ਸ਼ਵਿੰਦਰ ਮਾਹਲ ਹੋਰਾਂ ਇੱਕ ਮੁਲਾਕਾਤ ਦੇ ਦੌਰਾਨ ਅਫਸੋਸ ਪ੍ਰਗਟ ਕਰਦੇ ਹੋਏ ਦੱਸਿਆ ਕਿ ਕੁਝ ਹੀ ਦਿਨਾਂ ਦੇ ਵਿੱਚ ਸਾਡੇ ਸਤਿਕਾਰਯੋਗ ਸੰਗੀਤਕਾਰ ਚਰਨਜੀਤ ਅਹੂਜਾ ਸਾਬ ਤੇ ਹੋਰ ਕਲਾਕਾਰ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ ਇਸ ਵਾਰ ਦੀ ਦੀਵਾਲੀ ਤਾ ਸਾਡੇ ਕਲਾਕਾਰਾਂ ਦੇ ਲਈ ਕਾਲੀ ਦੀਵਾਲੀ ਹੈ ਕਿਉਂਕਿ ਖੁਸ਼ੀ ਤਾਂ ਚਾਵਾਂ ਦੇ ਨਾਲ ਹੁੰਦੀ ਹੈ ਪਰ ਪੰਜਾਬੀ ਫਿਲਮ ਇੰਡਸਟਰੀ ਇਸ ਸਮੇ ਬਹੁਤ ਦੁਖਾਂਤ ਦੇ ਸਮੇ ਵਿੱਚੋ ਲੰਘ ਰਹੀ ਹੈ ਅਤੇ ਅਸੀਂ ਸਾਰੇ ਕਲਾਕਾਰਾਂ ਨੇ ਇਹ ਫੈਸਲਾ ਕੀਤਾ ਹੈ ਕਿ ਇਸ ਵਾਰ ਜੋ ਦੀਵਾਲੀ ਆ ਰਹੀ ਹੈ ਕੋਈ ਵੀ ਕਲਾਕਾਰ ਦੀਵਾਲੀ ਨਹੀਂ ਮਨਾਵੇਗਾ !
 
ਅਦਾਕਾਰ ਮਲਕੀਤ ਰੌਣੀ ਹੋਰ ਦੱਸਿਆ ਕਿ ਸਾਡੇ ਜਿੰਨੇ ਵੀ ਕਲਾਕਾਰਾਂ ਸਾਨੂੰ ਛੱਡ ਗਏ ਹਨ ਜੇ ਉਹਨਾਂ ਦੇ ਘਰਾਂ ਦੇ ਵਿੱਚ ਦੀਵਾਲੀ ਨਹੀਂ ਮਨਾਈ ਜਾਵੇਗੀ ਕਿਉਂਕਿ ਪਫਟਾਂ ਉਨ੍ਹਾਂ ਕਲਾਕਾਰਾ ਦੀ ਹੈ ਜੋ ਸਾਡੀਆਂ ਆਪਣੀਆਂ ਨੇਕ ਦਿਲ ਰੂਹਾਂ ਸਾਡੇ ਤੋਂ ਦੂਰ ਚਲੇ ਗਈਆਂ ਹਨ ਉਨ੍ਹਾਂ ਨੂੰ ਅਸੀਂ ਕਦੇ ਨਹੀਂ ਭੁੱਲ ਸਕਦੇ ਇਸ ਲਈ ਪੰਜਾਬੀ ਫਿਲਮ ਐਂਡ ਟੀਵੀ ਐਕਟਰ ਐਸੋਸ਼ੇਸ਼ਨ ਰਜਿ ( ਪਫਟਾਂ ) ਇਸ ਵਾਰ ਦੀਵਾਲੀ ਨਾ ਮਨਾਉਣ ਦਾ ਫੈਸਲਾ ਕੀਤਾ ਹੈ ਅਸੀਂ ਐਸੋਸਿਏਸ਼ਨ ਵੱਲੋਂ 13 ਅਕਤੂਬਰ ਨੂੰ ਜਨਾਬ ਸੰਗੀਤ ਦੇ ਬਾਦਸ਼ਾਹ ਜਿੰਨਾ ਨੇ ਪੰਜਾਬ ਦੇ ਬਹੁਤ ਸਾਰੇ ਗਾਇਕਾ ਨੂੰ ਸਿਤਾਰੇ ਬਣਾ ਕੇ ਬੁਲੰਦੀਆਂ ਤੇ ਪਹੁੰਚਾਇਆ ਹੈ ਉਨ੍ਹਾਂ ਨੂੰ ਯਾਦ ਕਰਦੇ ਹੋਏ ਗਾਇਕ, ਗੀਤਕਾਰ,ਅਤੇ ਸੰਗੀਤ ਭਾਈਚਾਰੇ ਵੱਲੋਂ ਅਤੇ ਪੰਜਾਬ ਕਲਾ ਭਵਨ ਦੇ ਸਹਿਯੋਗ ਦੇ ਨਾਲ ਸੰਗੀਤ ਸਮਰਾਟ ਜਨਾਬ ਚਰਨਜੀਤ ਅਹੂਜਾ 11 ਵਜੇ ਪੰਜਾਬ ਕਲਾ ਭਾਵਾਂ ਸੈਕਟਰ 16-ਬੀ ਚੰਡੀਗ੍ਹੜ ਵਿਖੇ ਸ਼ਰਧਾਂਜਲੀ ਸਮਾਰੋਹ ਕਰਵਾਉਣ ਜਾ ਰਹੇ ਹਾ ਜੋ ਸਾਡੇ ਸਾਰੇ ਕਲਾਕਾਰਾਂ ਨੂੰ ਸਮਰਪਿਤ ਹੋਵੇਗਾ ਅਤੇ ਉਨ੍ਹਾਂ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ ਜੋ ਸਾਡੇ ਤੋਂ ਦੂਰ ਜਾ ਸਕੇ ਹਨ ਅਤੇ ਅਸੀਂ ਸਾਰੇ ਉਸ ਪ੍ਰਮਾਤਮਾ ਅੱਗੇ ਇਹੋ ਅਰਦਾਸ ਕਰਦੇ ਹਾ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਦੇ ਵਿੱਚ ਸਥਾਨ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ  ਬਖਸ਼ਣ !