Musical Program Organised .
ਆਨੰਦ ਗਰੁੱਪ ਦਿਲਸ਼ੁਮਾਰ ਇੰਟਰ੍ਟਨਮੈਂਟ ਗਰੁੱਪ ਵੱਲੋਂ "ਪਿਆਰ ਦੀਵਾਨਾ ਹੋਤਾ ਹੈ" ਸੰਗੀਤਮਈ ਪ੍ਰੋਗਰਾਮ ਦਾ ਆਯੋਜਨ
ਅੰਮ੍ਰਿਤਸਰ (ਸਵਿੰਦਰ ਸਿੰਘ ) ਆਨੰਦ ਗਰੁੱਪ ਦਿਲਸ਼ੁਮਾਰ ਇੰਟਰ੍ਟਨਮੈਂਟ ਗਰੁੱਪ ਵੱਲੋਂ "ਪਿਆਰ ਦੀਵਾਨਾ ਹੋਤਾ ਹੈ" ਇੱਕ ਸੰਗੀਤਮਈ ਦੀਵਾਲ਼ੀ ਮੈਗਾ ਮਿਊਜ਼ਿਕਲ ਪ੍ਰੋਗਰਾਮ ਦਾ ਆਯੋਜਿਨ ਕੀਤਾ ਗਿਆ ਜਿਸ ਵਿੱਚ ਬਾਲੀਵੁੱਡ ਦੇ ਸਦਾ ਬਹਾਰ ਗੀਤ ਗਾ ਕੇ ਦੀਵਾਲੀ ਮਨਾਈ ਗਈ ਇਸ ਮੌਕੇ ਤੇ ਸਮਾਜ ਸੇਵਿਕਾ ਸੁਰਭੀ ਵਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ !
ਪ੍ਰੋਗਰਾਮ ਦੇ ਆਯੋਜਿਕ ਰੰਜੀਤਾ ਆਨੰਦ ਤੇ ਪ੍ਰਧਾਨ ਦਿਲਸ਼ੁਮਾਰ ਅਨੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਦੇ ਕਰੋਕੇ ਸੰਗੀਤ ਤੇ ਗਾਉਣ ਵਾਲੇ ਗਾਇਕਾ ਨੇ ਜਿਥੇ ਬਾਲੀਵੁੱਡ ਦੇ ਵੱਖਰੇ ਵੱਖਰੇ ਗੀਤਾ ਨੂੰ ਗਾ ਕੇ ਮਨੋਰੰਜਨ ਕੀਤਾ ਉਥੇ ਆਉਣ ਵਾਲੀ ਦੀਵਾਲੀ ਸਾਰਿਆਂ ਦੇ ਲਈ ਖੁਸ਼ੀਆਂ ਭਰੀ ਆਵੇ ਇਸ ਦੀ ਕਾਮਨਾ ਕੀਤੀ !
ਪ੍ਰੋਗਰਾਮ ਦੀ ਕੋਡੀਨੇਟਰ ਅਨੂ ਰਾਜਪੂਤ ਨੇ ਦੱਸਿਆ ਕਿ ਇਹ ਸ਼ੋਅ ਦੀਵਾਲੀ ਨੂੰ ਸਮਰਪਿਤ ਸੀ ਇਸ ਸੰਗੀਤਮਈ ਸ਼ਾਮ ਦੇ ਵਿੱਚ ਪ੍ਰੋਗਰਾਮ ਦਾ ਅਗਾਜ ਇੱਕ ਸ਼ਬਦ ਤੋਂ ਕੀਤਾ ਗਿਆ ਅਤੇ ਉਸ ਤੋਂ ਬਾਅਦ ਬਾਲੀਵੁੱਡ ਦੇ ਗੀਤ ਗਾ ਕੇ ਮਨੋਰੰਜਨ ਕੀਤਾ ! ਅਨੂ ਰਾਜਪੂਤ ਹੋਰਾਂ ਦੱਸਿਆ ਕਿ ਪੰਜਾਬ ਭਰ ਤੋਂ ਗਾਇਕਾ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਜਿਸ ਵਿਚ ਗੁਰਦਾਸਪੁਰ, ਪਠਾਨਕੋਟ ਅਤੇ ਜਲੰਧਰ ਸਨ !
ਪ੍ਰੋਗਰਾਮ ਦੀ ਮੁੱਖ ਮਹਿਮਾਨ ਸਮਾਜ ਸੇਵਿਕਾ ਸੁਰਭੀ ਵਰਮਾ ਨੇ ਪ੍ਰੋਗਰਾਮ ਦੀ ਪ੍ਰਸੰਸਾ ਕਰਦੇ ਹੋਏ ਦੱਸਿਆ ਕਿ ਸੰਗੀਤ ਇੱਕ ਰੂਹ ਦੀ ਖੁਰਾਕ ਹੈ ਸੰਗੀਤ ਮੈਂ ਅੱਜ ਅਨੰਦ ਗਰੁੱਪ ਦੀ ਸਾਰੀ ਟੀਮ ਨੂੰ ਜਿਥੇ ਵਧਾਈ ਦਿੰਦੀ ਹਾ ਉਥੇ ਆਏ ਹੋ ਜਿੰਨੇ ਵੀ ਗਾਇਕ ਹਨ ਉਨ੍ਹਾਂ ਨੇ ਬਹੁਤ ਹੀ ਸੁਰੀਲੀ ਅਵਾਜ ਦੇ ਵਿੱਚ ਗਾ ਕੇ ਸਭਨਾ ਦਾ ਮਨੋਰੰਜਨ ਕੀਤਾ ਹੈ ਆਉਣ ਵਾਲੀ ਦੀਵਾਲੀ ਤੇ ਮੈਂ ਸਭ ਨੂੰ ਸ਼ੁਭ-ਕਾਮਨਾਵਾ ਵੀ ਦਿੰਦੀ ਹੈ ਕਿ ਪ੍ਰਮਾਤਮਾ ਆਉਣ ਵਾਲੀ ਦੀਵਾਲੀ ਖੁਸ਼ੀਆਂ ਭਰੀ ਹੋਵੇ ! ਇਸ ਮੌਕੇ ਤੇ ਆਏ ਹੋਏ ਮੁਖ ਮਹਿਮਾਨਾਂ ਨੂੰ ਅਨੰਦ ਗਰੁੱਪ ਵੱਲੋ ਸਨਮਾਨਿਤ ਵੀ ਕੀਤਾ ਗਿਆ !
