ਸਰਕਾਰ ਅਤੇ ਸਥਾਨਕ ਮੀਡੀਆ ਦਰਮਿਆਨ ਤਾਲਮੇਲ ਸੰਬੰਧੀ ਵਰਕਸ਼ਾਪ 15 ਅਕਤੂਬਰ ਨੂੰ .
ਸ਼ਿਮਲਾ /ਚੰਡੀਗੜ੍ਹ : ਸਰਕਾਰ ਅਤੇ ਸਥਾਨਕ ਮੀਡੀਆ ਦਰਮਿਆਨ ਤਾਲਮੇਲ ਸਥਾਪਿਤ ਕਰਨ ਲਈ ਰਿਕਾਂਗ ਪਿਓ ਵਿੱਚ 15 ਅਕਤੂਬਰ ਨੂੰ “ਵਾਰਤਾ” ਦਾ ਆਯੋਜਨ
ਵਾਰਤਾ ਵਿੱਚ ਆਫ਼ਤ ਪ੍ਰਬੰਧਨ, ਨਸ਼ਾ ਅਤੇ ਤੰਬਾਕੂ ਦੇ ਖਾਤਮੇ, ਕਬਾਇਲੀ ਵਿਕਾਸ ਆਦਿ ਮੁੱਦਿਆਂ ‘ਤੇ ਮੀਡੀਆ ਕਰਮਚਾਰੀਆਂ ਦੇ ਵਿੱਚ ਹੋਵੇਗਾ ਵਿਚਾਰ-ਵਟਾਂਦਰਾ
ਡਿਪਟੀ ਕਮਿਸ਼ਨਰ ਡਾ. ਅਮਿਤ ਕੁਮਾਰ ਸ਼ਰਮਾ ਹੋਣਗੇ ਸੰਵਾਦ ਦੇ ਮੁੱਖ ਮਹਿਮਾਨ
ਕਿੰਨੌਰ/ਸ਼ਿਮਲਾ/ਚੰਡੀਗੜ੍ਹ, 14 ਅਕਤੂਬਰ ( ) ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਭਾਰਤ ਸਰਕਾਰ ਦੇ ਪ੍ਰੈੱਸ ਇਨਫੋਰਮੇਸ਼ਨ ਬਿਊਰੋ (PIB), ਸ਼ਿਮਲਾ ਅਤੇ ਚੰਡੀਗੜ੍ਹ ਦੁਆਰਾ ਐਡੀਸ਼ਨਲ ਡਾਇਰੈਕਟਰ ਜਨਰਲ ਸ਼੍ਰੀ ਵਿਵੇਕ ਵੈਭਵ ਦੀ ਅਗਵਾਈ ਹੇਠ, 15 ਅਕਤੂਬਰ 2025 ਨੂੰ ਸਥਾਨਕ ਪੱਤਰਕਾਰਾਂ ਲਈ ਰਿਕਾਂਗ ਪਿਓ ਸਥਿਤ ITDP ਦੇ ਕਾਨਫਰੰਸ ਹਾਲ ਵਿੱਚ "ਵਾਰਤਾ" ਮੀਡੀਆ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਪੀਆਈਬੀ ਚੰਡੀਗੜ੍ਹ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਸ਼੍ਰੀ ਅਹਿਮਦ ਖਾਨ ਦੇ ਦੱਸਿਆ ਕਿ ਪੀਆਈਬੀ, ਸ਼ਿਮਲਾ ਦੇ ਦਫ਼ਤਰ ਪ੍ਰਮੁੱਖ ਸ਼੍ਰੀ ਸੰਜੀਵ ਸ਼ਰਮਾ ਦੀ ਪ੍ਰਧਾਨਗੀ ਵਿੱਚ ਆਯੋਜਿਤ ਸੰਵਾਦ ਵਿੱਚ ਸੋਲਨ ਦੇ ਡਿਪਟੀ ਕਮਿਸ਼ਨਰ ਡਾ. ਅਮਿਤ ਕੁਮਾਰ ਸ਼ਰਮਾ ਪ੍ਰੋਗਰਾਮ ਦੇ ਮੁੱਖ ਮਹਿਮਾਨ ਅਤੇ ਸ਼੍ਰੀ ਅਮਿਤ ਕਾਲਥਿਕ , ਐੱਸਡੀਐੱਮ, ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਵਾਰਤਾ ਦਾ ਉਦੇਸ਼ ਸਥਾਨਕ ਮੀਡੀਆ ਅਤੇ ਸਰਕਾਰ ਦੇ ਵਿੱਚ ਤਾਲਮੇਲ ਸਥਾਪਿਤ ਕਰਨਾ ਹੈ। ਜਿਸ ਨਾਲ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਦੇ ਸੰਚਾਰ ਨੂੰ ਪ੍ਰਭਾਵੀਸ਼ਾਲੀ ਅਤੇ ਯਕੀਨੀ ਬਣਾਇਆ ਜਾ ਸਕੇ।
ਸ਼੍ਰੀ ਸੰਜੀਵ ਸ਼ਰਮਾ ਨੇ ਦੱਸਿਆ ਕਿ ਇਸ ਸੰਵਾਦ ਵਿੱਚ ਆਫ਼ਤ ਪ੍ਰਬੰਧਨ, ਨਸ਼ਾ ਅਤੇ ਤੰਬਾਕੂ ਖਾਤਮਾ, ਕਬਾਇਲੀ ਵਿਕਾਸ ਅਤੇ ਸਵੱਛਤਾ ਆਦਿ ਵਿਸ਼ਿਆਂ ਦੇ ਮਾਹਿਰਾਂ ਅਤੇ ਮੀਡੀਆ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਮੌਕੇ ‘ਤੇ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਲੋਕ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਇਹ ਮੀਡੀਆ ਵਰਕਸ਼ਾਪ ਸਥਾਨਕ ਮੀਡੀਆ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਦੂਰ ਕਰਨ ‘ਤੇ ਪ੍ਰਾਥਮਿਕਤਾ ਨਾਲ ਧਿਆਨ ਦੇਣ ਦੇ ਨਾਲ-ਨਾਲ ਵੱਖ-ਵੱਖ ਵਿਸ਼ਿਆਂ 'ਤੇ ਇੰਟਰਐਕਟਿਵ ਸੈਸ਼ਨਾਂ ਲਈ ਇੱਕ ਪਲੈਟਫਾਰਮ ਵੀ ਪ੍ਰਦਾਨ ਕਰੇਗੀ। ਇਸ ਮੌਕੇ ‘ਤੇ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਪੱਤਰਕਾਰ ਕਲਿਆਣ ਯੋਜਨਾ ਅਤੇ ਮੰਤਰਾਲੇ ਦੀਆਂ ਕਾਰਜ ਵਿਧੀਆਂ ਬਾਰੇ ਵੀ ਦੱਸਿਆ ਜਾਵੇਗਾ।
ਸਥਾਨਕ ਮੀਡੀਆ ਕਰਮਚਾਰੀਆਂ ਲਈ ਆਯੋਜਿਤ ਇਸ ਮੀਡੀਆ ਸੰਵਾਦ ਦੌਰਾਨ ਸੂਚਨਾ ਅਤੇ ਪ੍ਰਸਾਰਣ ਮਤੰਰਾਲਾ, ਭਾਰਤ ਸਰਕਾਰ ਦੇ ਪੀਆਈਬੀ ਅਤੇ ਸਮਾਚਾਰ ਪੱਤਰਾਂ ਦੇ ਰਜਿਸਟਰਾਰ ਦਫ਼ਤਰ (PRGI) ਅਤੇ ਹੋਰ ਮੀਡੀਆ ਇਕਾਈਆਂ ਦੀ ਕਾਰਜਸ਼ੈਲੀ 'ਤੇ ਵਿਸਤ੍ਰਿਤ ਚਰਚਾ ਕੀਤੀ ਜਾਵੇਗੀ।
ਸੰਵਾਦ ਦੌਰਾਨ ਮੀਡੀਆ ਕਰਮੀਆਂ ਆਪਣੇ ਲੇਖਾਂ ਵਿੱਚ ਸਰਕਾਰ ਦੀਆਂ ਪਹਿਲਕਦਮੀਆਂ ਨੂੰ ਸ਼ਾਮਲ ਕਰਨ ਬਾਰੇ ਕੀਮਤੀ ਸੂਝ ਪ੍ਰਾਪਤ ਕਰਨਗੇ, ਇਹ ਯਕੀਨੀ ਬਣਾਉਂਦੇ ਹਨ ਕਿ ਜਨਤਾ ਇਨ੍ਹਾਂ ਯੋਜਨਾਵਾਂ ਨਾਲ ਵੱਡੇ ਪੈਮਾਨੇ ‘ਤੇ ਲਾਭਵੰਦ ਹੋਵੇ। ਇਹ ਆਯੋਜਨ ਮੀਡੀਆ ਅਤੇ ਸਰਕਾਰ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਣ, ਇੱਕ ਮਜ਼ਬੂਤ ਸਮਾਜ ਨੂੰ ਬਣਾਉਣ ਅਤੇ ਸਰਕਾਰੀ ਪ੍ਰੋਗਰਾਮਾਂ ਵਿੱਚ ਨਾਗਰਿਕਾਂ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ।
