ਰੀਤ ਕੌਰ ਸਿੱਧੂ ਨੇ ਸਾਰਸ ਮੇਲੇ ਵਿਚ ਕੀਤੀ ਸ਼ਿਰਕਤ .
ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਪਤਨੀ ਰੀਤ ਕੌਰ ਸਿੱਧੂ ਨੇ ਮਹਿਲਾ ਵਿੰਗ ਨਾਲ ਕੀਤੀ ਸਾਰਸ ਮੇਲੇ 'ਚ ਸ਼ਮੂਲੀਅਤ
ਲੁਧਿਆਣਾ, 14 ਅਕਤੂਬਰ (ਸਰਬਜੀਤ) : ਅੱਜ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਧਰਮਪਤਨੀ ਰੀਤ ਕੌਰ ਸਿੱਧੂ ਮਹਿਲਾ ਵਿੰਗ ਨਾਲ ਵਿਸ਼ੇਸ਼ ਕੀਤੌਰ 'ਤੇ
ਦੇਸ਼ ਦੇ ਪੁਰਾਤਨ ਸੱਭਿਆਚਾਰ, ਸ਼ਿਲਪਕਾਰੀ ਤੇ ਵੱਖ-ਵੱਖ ਵੰਨਗੀਆਂ ਨੂੰ ਦਰਸਾਉਂਦੇ ਸਾਰਸ ਮੇਲਾ-2025 ਨੂੰ ਦੇਖਣ ਲਈ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੀ ਸਪੋਰਟਸ ਵਿੰਗ ਲੁਧਿਆਣਾ ਦੀ ਪ੍ਰਧਾਨ ਸੋਨੀਆ ਅਲੱਗ ਵੀ ਸਨ। ਇਹ ਸਾਰਸ ਮੇਲਾ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੇਲਾ ਗਰਾਊਂਡ ਵਿਖੇ 4 ਤੋਂ 15 ਅਕਤੂਬਰ ਤੱਕ ਜਾਰੀ ਰਹੇਗਾ। ਇਸ ਮੌਕੇ ਰੀਤ ਕੌਰ ਸਿੱਧੂ ਨੇ ਲੁਧਿਆਣਾ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਲੁਧਿਆਣਾ ਦਾ ਬਹੁਤ ਵੱਡਾ ਉਪਰਾਲਾ ਹੈ, ਜਿੱਥੇ ਵੱਖ-ਵੱਖ 22 ਰਾਜਾਂ ਦੇ ਖਾਣ-ਪੀਣ ਦੇ ਸਟਾਲ ਲੱਗੇ ਹੋਏ ਹਨ। ਉਨ੍ਹਾਂ ਕਿਹਾ ਇਹ ਮੇਲਾ ਭਾਰਤ ਦੀ ਪੁਰਾਤਨ ਸੱਭਿਅਤਾ ਨੂੰ ਦਰਸਾਉਂਦਾ ਹੈ ਜਿੱਥੇ ਵੱਖ-ਵੱਖ ਸੂਬਿਆਂ ਦੇ ਕਲਾਕਾਰ ਆਪਣੀ ਕਲਾ ਦਾ ਜੌਹਰ ਦਿਖਾ ਰਹੇ ਹਨ।
ਉਨ੍ਹਾਂ ਨੌਜਵਾਨਾਂ, ਬੱਚਿਆਂ ਤੇ ਹਰ ਉਮਰ ਵਰਗ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰਸ ਮੇਲੇ ਵਿੱਚ ਲੁਧਿਆਣਵੀ ਨੇ ਸ਼ਮੂਲੀਅਤ ਕਰਦਿਆਂ ਮੇਲੇ ਦਾ ਆਨੰਦ ਮਾਣਿਆ। ਇਸ ਮੌਕੇ ਪ੍ਰਧਾਨ ਸੋਨੀਆ ਅਲੱਗ ਨੇ ਕਿਹਾ ਕਿ ਮੇਲੇ ਵਿੱਚ ਦੇਸ਼ ਤੋਂ 1,000 ਵੱਧ ਕਾਰੀਗਰਾਂ ਨੇ ਆਪਣੇ ਹੁਨਰ ਨਾਲ ਤਿਆਰ ਕੀਤੀ ਦੁਰਲੱਭ ਦਸਤਕਾਰੀ, ਰਵਾਇਤੀ ਕਲਾਕ੍ਰਿਤੀਆਂ ਹੱਥ ਨਾਲ ਬਣੀ ਵਸਤੂਆਂ ਨੂੰ ਵੇਚਿਆ। ਮੇਲੇ ਵਿੱਚ ਰੀਤ ਕੌਰ ਸਿੱਧੂ ਨੇ ਸਾਥੀ ਮਹਿਲਾਵਾਂ ਨਾਲ ਵੱਖ ਵੱਖ ਸਟਾਲਾਂ ਦਾ ਦੌਰਾ ਕੀਤਾ ਅਤੇ ਸਮਾਨ ਦੀ ਖਰੀਦੋ ਫਰੋਖਤ ਕੀਤੀ।
