Ek Zariya Foundation organises Free Medical Camp.

ਏਕ ਜ਼ਰੀਆ ਫਾਊਂਡੇਸ਼ਨ ਵੱਲੋਂ ਹੰਬੜਾ ਰੋਡ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ


    ਲੁਧਿਆਣਾ 15 ਅਕਤੂਬਰ (ਰਾਕੇਸ਼ ਅਰੋੜਾ) - ਏਕ ਜਰੀਆ ਫਾਊਂਡੇਸ਼ਨ ਵੱਲੋਂ ਸੁਰਭੀ ਕਲੋਨੀ ਨੇੜੇ ਸਾਈ ਮੰਦਰ ਹੰਬੜਾ ਰੋਡ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ. ਏਕ ਜਰੀਆ  ਫਾਊਂਡੇਸ਼ਨ ਦੇ ਮੁਖੀ ਅਨਮੋਲ ਕਵਾਤਰਾ ਨੇ ਦੱਸਿਆ ਕਿ ਇਹ ਕੈਂਪ  ਲੋੜਵੰਦ ਮਰੀਜ਼ਾਂ ਵਾਸਤੇ ਲਗਾਇਆ ਗਿਆ ਹੈ ਜਿਸ ਵਿੱਚ ਹੱਡੀਆਂ, ਅੱਖਾਂ, ਪੇਟ ਦੀਆਂ ਬਿਮਾਰੀਆਂ ਫਿਜੋਥਰੇਪੀ ਅਤੇ ਮੈਡੀਸਨ ਦੇ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਗਈ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਉਹਨਾਂ ਨੂੰ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਲਗਾਤਾਰ ਮੁਫਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ ਸਾਡੀ  ਸੰਸਥਾ ਵੱਲੋਂ ਮੁਫਤ ਇਲਾਜ, ਮੁਫਤ ਆਪਰੇਸ਼ਨ ਕੀਤੇ ਜਾਂਦੇ ਹਨ। ਉਹਨਾਂ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਲੋੜਵੰਦ ਦੀ ਸੇਵਾ ਕਰਨੀ ਚਾਹੀਦੀ ਹੈ। ਉਹਨਾਂ ਕੈਂਪ ਵਿੱਚ ਆਏ ਡਾਕਟਰ ਅਤੇ ਪੂਰੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਥੇ  ਹਸਪਤਾਲ ਬਣਾਇਆ ਜਾਏਗਾ ਜਿੱਥੇ ਹਰੇਕ ਤਰ੍ਹਾਂ ਦੀ ਬਿਮਾਰੀਆਂ ਦਾ ਮੁਫਤ ਇਲਾਜ ਕੀਤਾ ਜਾਵੇਗਾ।