ਹੁਨਰ ਵਿਕਾਸ ਕੈਂਪ .
ਲਾਲਟੋਣ ਕਲਾਂ ਪਿੰਡ ਵਿੱਚ ਜਾਗਰੂਕਤਾ ਤੇ ਹੁਨਰ ਵਿਕਾਸ ਕੈਂਪ
ਲੁਧਿਆਣਾ: ਪੀ.ਏ.ਯੂ. ਲੁਧਿਆਣਾ ਦੇ ਬੀ.ਐਸ.ਸੀ. (ਆਨਰਜ਼) ਬਾਗਬਾਨੀ ਵਿਭਾਗ ਦੇ ਵਿਦਿਆਰਥੀਆਂ ਵੱਲੋਂ RAWE–402 (ਰੂਰਲ ਏਗਰੀਕਲਚਰਲ ਵਰਕ ਐਕਸਪੀਰੀਅੰਸ) ਪ੍ਰੋਗਰਾਮ ਅਧੀਨ ਲਾਲਟੋਣ ਕਲਾਂ ਪਿੰਡ ਵਿੱਚ ਇਕ ਹੁਨਰ ਵਿਕਾਸ ਤੇ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ।
ਇਸ ਕੈਂਪ ਵਿੱਚ ਪੀ.ਏ.ਯੂ. ਦੇ ਬਾਗਬਾਨੀ ਵਿਭਾਗ ਦੇ ਵਿਦਿਆਰਥੀਆਂ ਦੇ ਨਾਲ–ਨਾਲ ਸੀਨੀਅਰ ਡਾਕਟਰ ਵੀ ਹਾਜ਼ਰ ਸਨ।
ਗੁਰਦੁਆਰਾ ਸਾਹਿਬ ਲਾਲਟੋਣ ਕਲਾਂ ਨੇੜੇ ਇਕੱਠੇ ਹੋਏ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਡਾ. ਲਵਲੀਸ਼ ਗਰਗ ਨੇ ਹੁਨਰ ਵਿਕਾਸ ਦੀ ਮਹੱਤਤਾ ’ਤੇ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ ਆਜ ਦੇ ਸਮੇਂ ਵਿੱਚ ਕਿਸੇ ਨਾ ਕਿਸੇ ਹੁਨਰ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੀ.ਏ.ਯੂ. ਵੱਲੋਂ ਕਈ ਪ੍ਰਸ਼ਿਕਸ਼ਣ ਪ੍ਰੋਗਰਾਮ ਚਲਾਏ ਜਾਂਦੇ ਹਨ, ਜਿਨ੍ਹਾਂ ਵਿੱਚ ਬੇਕਰੀ ਕੋਰਸ ਤੇ ਹੋਰ ਨਵੀਂ ਸੋਚ ਵਾਲੀਆਂ ਗਤੀਵਿਧੀਆਂ ਸਿਖਾਈਆਂ ਜਾਂਦੀਆਂ ਹਨ।
ਡਾ. ਦਿਲਪ੍ਰੀਤ ਨੇ ਸਬਜ਼ੀਆਂ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਕਿਵੇਂ ਅਸੀਂ ਉਹਨਾਂ ਨੂੰ ਕੀੜਿਆਂ ਦੇ ਹਮਲਿਆਂ ਤੋਂ ਬਚਾ ਸਕਦੇ ਹਾਂ।
ਡਾ. ਹਰਮੀਤ ਸਰਲਾਚ ਨੇ ਫਸਲਾਂ ਦੀ ਵਿਵਿਧਤਾ ਬਾਰੇ ਚਾਨਣ ਪਾਉਂਦੇ ਹੋਏ ਕਿਹਾ ਕਿ ਫਸਲ ਵਿਵਿਧਤਾ ਨਾਲ ਮਿੱਟੀ ਦੀ ਸਿਹਤ ਸੁਧਰਦੀ ਹੈ, ਖਤਰੇ ਘਟਦੇ ਹਨ ਤੇ ਖੇਤੀਬਾੜੀ ਟਿਕਾਊ ਬਣਦੀ ਹੈ।
ਕੈਂਪ ਦੌਰਾਨ ਪੀ.ਏ.ਯੂ. ਦੀ ਟੀਮ ਵੱਲੋਂ ਸਬਜ਼ੀਆਂ ਦੇ ਬੀਜ ਕਿਟਾਂ ਵੀ ਵੰਡੀਆਂ ਗਈਆਂ ਅਤੇ ਸਰਪੰਚ ਮਨਜਿੰਦਰ ਸਿੰਘ ਦਾ ਕੈਂਪ ਦੀ ਸਫਲਤਾ ਲਈ ਧੰਨਵਾਦ ਕੀਤਾ ਗਿਆ।
ਇਸ ਪ੍ਰੋਗਰਾਮ ਦੀ ਅਗਵਾਈ ਯੂਨੀਵਰਸਿਟੀ ਦੇ ਵਿਦਿਆਰਥੀ ਗਰੁੱਪ ਦੇ ਆਗੂ ਗਗਨਦੀਪ ਸਿੰਘ ਵੱਲੋਂ ਕੀਤੀ ਗਈ।
ਉਹਨਾਂ ਨੇ ਆਪਣੇ ਟੀਮ ਮੈਂਬਰਾਂ ਨਾਲ ਮਿਲ ਕੇ ਕੈਂਪ ਨੂੰ ਸਫਲ ਬਣਾਇਆ।
