Pankaj Mehmi honoured.
ਪ੍ਰਧਾਨ ਪੰਕਜ ਮਹਿਮੀ ਨੂੰ ਟੋਲ ਪਲਾਜਾ ਵਰਕਰਾਂ ਨੇ ਕੀਤਾ ਸਨਮਾਨਿਤ
ਲਾਡੋਵਾਲ, 16 ਅਕਤੂਬਰ (ਬਲਬੀਰ ਸਿੰਘ ਰਾਣਾ)- ਟੋਲ ਪਲਾਜਾ ਲਾਡੋਵਾਲ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸਮੂਹ ਵਰਕਰਾਂ ਵੱਲੋਂ ਟੋਲ ਪਲਾਜਾ ਵਰਕਰ ਯੂਨੀਅਨ ਦੇ ਪ੍ਰਧਾਨ ਪੰਕਜ ਮਹਿਮੀ ਨੂੰ ਇਕ ਵਿਸ਼ੇਸ਼ ਮੀਟਿੰਗ ਦੌਰਾਨ ਸਨਮਾਨਿਤ ਕੀਤਾ ਗਿਆ l ਇਸ ਸਬੰਧੀ ਗੱਲਬਾਤ ਕਰਦਿਆਂ ਪ੍ਰਧਾਨ ਪੰਕਜ ਮਹਿਮੀ ਨੇ ਦੱਸਿਆ ਕਿ ਉਹ ਟੋਲ ਪਲਾਜ਼ਾ ਵਰਕਰ ਯੂਨੀਅਨ ਦੇ ਮੈਂਬਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਹਰ ਸੰਭਵ ਯਤਨ ਕਰਾਂਗਾ, ਤਾਂ ਜੋ ਵਰਕਰਾਂ ਨੂੰ ਡਿਊਟੀ ਦੌਰਾਨ ਕੋਈ ਦਿੱਕਤ ਪਰੇਸ਼ਾਨੀ ਨਾ ਆਵੇl ਪ੍ਰਧਾਨ ਮਹਿਮੀ ਨੇ ਕਿਹਾ ਕਿ ਉਹ ਯੂਨੀਅਨ ਦੇ ਹਰ ਮੈਂਬਰ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਅਤੇ ਵਰਕਰਾਂ ਦੀਆਂ ਪਈਆਂ ਅਧੂਰੀਆਂ ਮੰਗਾਂ ਨੂੰ ਵੀ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ l ਇਸ ਮੌਕੇ ਸਟੇਟ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਸਟੇਟ ਬਾਡੀ ਵਰਕਰ ਯੂਨੀਅਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਨਾਲ ਹਰ ਪਲ ਨਾਲ ਖੜੀ ਹੈ ਅਤੇ ਸਟੇਟ ਬਾਡੀ ਵਰਕਰ ਦੀ ਬਿਹਤਰੀ ਲਈ ਲਾਡੋਵਾਲ ਵਰਕਰ ਯੂਨੀਅਨ ਦੇ ਨਾਲ ਮਿਲ ਕੇ ਵਰਕਰਾਂ ਦੀਆਂ ਹੱਕੀ ਮੰਗਾਂ ਦੀ ਆਵਾਜ਼ ਬੁਲੰਦ ਕਰੇਗੀ ਤਾਂ ਜੋ ਵਰਕਰਾਂ ਨੂੰ ਉਨਾਂ ਦੇ ਬਣਦੇ ਹੱਕ ਹਕੂਕ ਮਿਲ ਸਕਣl ਇਸ ਮੌਕੇ ਮੈਨੇਜਰ ਦੁਪਿੰਦਰ ਪਾਲ, ਬਚਿੱਤਰ ਸਿੰਘ, ਮਨਜੀਤ ਸਿੰਘ ਮੀਤਾ, ਸੁਖਪ੍ਰੀਤ ਸਿੰਘ, ਕੁਲਜੀਤ ਸਿੰਘ, ਕੁਲਵਿੰਦਰ ਕੁਮਾਰ, ਮਨਵੀਰ ਸਿੰਘ ਅਤੇ ਰੋਹਤ ਕੁਮਾਰ ਆਦਿ ਵੀ ਹਾਜ਼ਰ ਸਨ l
