ਵਿਸ਼ਵਕਰਮਾ ਦਿਵਸ 22 ਨੂੰ ਮਨਾਇਆ ਜਾਵੇਗਾ .

ਵਿਸ਼ਵਕਰਮਾ ਦਿਵਸ 22 ਅਕਤੂਬਰ 2025 ਨੂੰ ਵਿਸ਼ਵਕਰਮਾ ਭਵਨ ਵਿਖੇ ਮਨਾਇਆ ਜਾਵੇਗਾ - ਸੁਖਦਿਆਲ ਸਿੰਘ ਬਸੰਤ


ਲੁਧਿਆਣਾ (ਵਾਸੂ ਜੇਤਲੀ) - ਰਾਮਗੜ੍ਹੀਆ ਫਾਊਂਡੇਸ਼ਨ ਦੀ ਮੀਟਿੰਗ ਸ. ਸੁਖਦਿਆਲ ਸਿੰਘ ਬਸੰਤ ਚੇਅਰਮੈਨ ਅਤੇ ਸ. ਰਘਬੀਰ ਸਿੰਘ ਸੋਹਲ ਪ੍ਰਧਾਨ ਦੀ ਅਗਵਾਈ ਹੇਠ ਹੋਈ ਅਤੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਵਿਸ਼ਵਕਰਮਾ ਦਿਵਸ ਬੁੱਧਵਾਰ 22 ਅਕਤੂਬਰ ਨੂੰ ਦੁਪਹਿਰ 2 ਵਜੇ ਬਾਬਾ ਵਿਸ਼ਵਕਰਮਾ ਭਵਨ, ਨਹਿਰ ਰੋਡ, ਨੇੜੇ ਸੰਗੋਵਾਲ ਪੁਲ, ਦੱਖਣੀ ਬਾਈਪਾਸ ਲੁਧਿਆਣਾ ਵਿਖੇ ਮਨਾਇਆ ਜਾਵੇਗਾ। ਇਹ ਬਾਬਾ ਵਿਸ਼ਵਕਰਮਾ ਭਵਨ ਇੱਕ ਵਿਲੱਖਣ ਕਿਸਮ ਦੀ ਇਮਾਰਤ ਹੋਵੇਗੀ ਜਿਸ ਵਿੱਚ ਬਾਬਾ ਵਿਸ਼ਵਕਰਮਾ ਤਕਨਾਲੋਜੀ ਕੇਂਦਰ ਬਣਾਇਆ ਜਾ ਰਿਹਾ ਹੈ। ਹਾਲ ਬਣਾਇਆ ਗਿਆ ਹੈ ਅਤੇ ਵਿਸ਼ਵਕਰਮਾ ਦਿਵਸ ਨਵੇਂ ਹਾਲ ਵਿੱਚ ਮਨਾਇਆ ਜਾਵੇਗਾ।

ਇਸ ਮੌਕੇ ਸ. ਸੁਖਦਿਆਲ ਸਿੰਘ ਬਸੰਤ ਚੇਅਰਮੈਨ, ਸ. ਹਰਜੀਤ ਸਿੰਘ ਸੋਂਦ ਵਾਈਸ ਚੇਅਰਮੈਨ, ਸ. ਰਘਬੀਰ ਸਿੰਘ ਸੋਹਲ ਪ੍ਰਧਾਨ, ਸ. ਬਲਦੇਵ ਸਿੰਘ ਅਮਰ ਵਾਈਸ ਪ੍ਰਧਾਨ, ਸ. ਗੁਰਮੀਤ ਸਿੰਘ ਕੁਲਾਰ ਸਕੱਤਰ-ਜਨਰਲ, ਸ. ਦਿਨੇਸ਼ ਸਿੰਘ ਭੋਗਲ ਸਕੱਤਰ ਹਾਜ਼ਰ ਸਨ।