'ਫੁੱਲਾਂ ਦੀ ਝਾਂਜਰ' ਲੋਕ ਅਰਪਣ.

ਗੁਰਭਜਨ ਗਿੱਲ ਦੇ ਗੀਤ ਸੰਗ੍ਰਹਿ “ਫੁੱਲਾਂ ਦੀ ਝਾਂਜਰ” ਡਾ. ਸ ਪ ਸਿੰਘ ਤੇ ਸੁੱਖੀ ਬਾਠ ਵੱਲੋਂ ਜੀ ਜੀ ਐੱਨ ਖ਼ਾਲਸਾ ਕਾਲਿਜ ਵਿੱਚ ਲੋਕ ਅਰਪਣ

ਲੁਧਿਆਣਾ, 21 ਅਕਤੂਬਰ

ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਤੇ ਪੰਜਾਬੀ ਕਵੀ  ਪ੍ਹੋ. ਗੁਰਭਜਨ ਸਿੰਘ ਗਿੱਲ ਦੇ ਗੀਤ ਸੰਗ੍ਰਹਿ “ਫੁੱਲਾਂ ਦੀ ਝਾਂਜਰ” ਦੇ ਤੀਸਰੇ ਸੰਸਕਰਣ ਨੂੰ  ਗੁਜਰਾਂ ਵਾਲਾ ਗੁਰੂ ਨਾਨਕ ਖ਼ਾਲਸਾ ਕਾਨਿਜ ਲੁਧਿਆਣਾ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਹਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਸ ਪ ਸਿੰਘ, ਪੰਜਾਬ ਭਵਨ ਸਹੀ (ਕੈਨੇਡਾ) ਦੇ ਸੰਸਥਾਪਕ ਸੁੱਖੀ ਬਾਠ, ਖਾਲਸਾ ਕਾਲਿਜ ਪ੍ਰਬੰਧਕ ਕਮੇਟੀ ਦੇ ਆਨਰੇਰੀ ਸਕੱਤਰ ਸ. ਹਰਸ਼ਰਨ ਸਿੰਘ ਨਰੂਲਾ, ਪੰਜਾਬੀ ਕਵੀ ਮਨਜਿੰਦਰ ਧਨੋਆ ਤੇ ਤ੍ਰੈਲੋਚਨ ਲੋਚੀ ਨੇ ਲੋਕ ਅਰਪਣ ਕੀਤਾ।  ਇਸ ਗੀਤ ਸੰਗ੍ਹਹਿ ਨੂੰ ਚੇਤਨਾ ਪ੍ਹਕਾਸ਼ਨ, ਪੰਜਾਬੀ ਭਵਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ। 
ਗੁਰਭਜਨ ਗਿੱਲ ਦੇ ਗੀਤ ਸੰਗ੍ਹਹਿ ਬਾਰੇ ਬੋਲਦਿਆਂ  ਡਾ. ਸ ਪ ਸਿੰਘ ਨੇ ਕਿਹਾ ਕਿ “ਫੁੱਲਾਂ ਦੀ ਡਾਂਜਰ” ਉਸ ਦਾ ਪਹਿਲਾ ਗੀਤ ਸੰਗ੍ਰਹਿ ਹੈ ਜੋ ਪਹਿਲੀ ਵਾਰ 2005 ਵਿੱਚ ਛਪਿਆ। ਉਸ ਦਾ 2022 ਵਿੱਚ ਛਪਿਆ ਦੂਜਾ ਗੀਤ - ਸੰਗ੍ਹਹਿ “ਪਿੱਪਲ ਪੱਤੀਆਂ ” ਵੀ  ਬਲਵਾਨ ਸਰੋਦੀ ਸੁਰ ਕਾਰਨ ਸਾਂਭਣਯੋਗ ਹੈ। ਸਾਹਿੱਤਕ ਗੀਤ ਲਿਖਣ ਵਿੱਚ ਉਸ ਨੂੰ ਵਿਸ਼ੇਸ਼ ਮੁਹਾਰਤ ਹਾਸਲ ਹੈ। ਇਹ ਦੋਵੇਂ ਗੀਤ ਸੰਗ੍ਹਹਿ ਇਕੱਠੇ “ ਮੇਰੇ ਪੰਜ ਦਰਿਆ”  ਨਾਮ ਹੇਠ ਸ਼ਾਹਮੁਖੀ ਲਿਪੀ ਵਿੱਚ ਵੀ ਛਪ ਚੁੱਕੇ ਹਨ। 
ਸੁੱਖੀ ਬਾਠ ਨੇ ਕਿਹਾ ਕਿ ਗਿੱਲ ਸਾਹਿਬ ਮੇਰੇ ਲਈ ਚਾਨਣ ਮੀਨਾਰ ਹਨ। ਉਨ੍ਹਾਂ ਦੀ ਪ੍ਰੇਰਨਾ ਤੇ ਸੁਝਾਅ ਕਾਰਨ 2016 ਵਿੱਚ ਸ. ਅਰਜਨ ਸਿੰਘ ਬਾਠ ਯਾਦਗਾਰੀ “ਪੰਜਾਬ ਭਵਨ” ਸਰੀ (ਕੈਨੇਡਾ) ਦੀ ਸਥਾਪਨਾ ਸਾਡੇ ਪਰਿਵਾਰ ਵੱਲੋਂ ਕੀਤੀ ਗਈ। ਉਹ ਹੁਣ ਵੀ ਮੇਰੇ ਮਾਰਗ ਦਰਸ਼ਕ ਹਨ। 
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਤੇ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਬੋਲਦਿਆਂ ਕਿਹਾ ਕਿ ਗੁਰਭਜਨ ਗਿੱਲ ਭਾਅ ਜੀ ਦੇ ਇਸ ਗੀਤ ਸੰਗਵਿੱਚੋਂ ਕੁਝ ਗੀਤ ਸ਼੍ਹੀਮਤੀ
ਨਰਿੰਦਰ ਬੀਬਾ, ਜਗਮੋਹਨ ਕੌਰ, ਕਰਨੈਲ ਗਿੱਲ,ਸੁਰਿੰਦਰ ਛਿੰਦਾ, ਹੰਸ ਰਾਜ ਹੰਸ, ਜਸਬੀਰ ਜੱਸੀ, ਹਰਭਜਨ ਮਾਨ , ਪਾਲੀ ਦੇਤਵਾਲੀਆ, ਗੁਰਦੀਪ ਸਿੰਘ, ਸ਼ੀਰਾ ਜਸਬੀਰ ਸਮੇਤ ਚੋਟੀ ਦੇ ਲਗਪਗ 40 ਗਾਇਕਾਂ ਵੱਲੋਂ ਹੁਣ ਤੀਕ ਗਾਏ ਜਾ ਚੁੱਕੇ ਹਨ। 
 ਪੰਜਾਬੀ ਕਵੀ ਮਨਜਿੰਦਰ ਧਨੋਆ ਨੇ  ਇਸ  ਮੌਕੇ ਬੋਲਦਿਆਂ ਕਿਹਾ ਕਿ ਪ੍ਹੋ. ਗੁਰਭਜਨ ਸਿੰਘ ਗਿੱਲ ਸਿਰਫ਼ ਸ਼ਾਇਰੀ ਹੀ ਨਹੀਂ ਕਰਦੇ ਸਗੋਂ ਸਾਹਿੱਤਕ ਤੇ ਸੱਭਿਆਚਾਰਕ ਸੰਸਥਾਵਾਂ ਦੇ ਵੀ ਮੇਹਰੀ ਆਗੂ ਰਹੇ ਹਨ। ਪੰਜਾਬੀ  ਸਾਹਿੱਤ ਅਕਾਡਮੀ ਲੁਧਿਆਣਾ ਦੇ  ਆਪ 1984 ਤੋਂ ਲਗਾਤਾਰ ਕਈ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ ਅਤੇ 2010 ਤੋਂ 2014 ਤੀਕ ਪ੍ਰਧਾਨ ਰਹੇ ਹਨ। ਇਸ ਵੇਲੇ ਵੀ ਆਪ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ  ਫੈਲੋ ਹਨ। 
ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਲੁਧਿਆਣਾ ਪ੍ਰਬੰਧਕ ਕਮੇਟੀ ਦੇ ਆਨਰੇਰੀ ਸਕੱਤਰ ਸ. ਹਰਸ਼ਰਨ ਸਿੰਘ ਨਰੂਲਾ ਨੇ ਕਿਹਾ ਕਿ ਸਾਡੀ ਸੰਸਥਾ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਘੇ. ਗੁਰਭਜਨ ਸਿੰਘ ਗਿੱਲ ਸਾਡੇ ਕਾਲਿਜ ਦਾ ਪੁਰਾਣਾ ਵਿਦਿਆਰਥੀ ਤਾਂ ਹੈ ਹੀ, ਸਗੋਂ ਪਿਛਲੇ 54 ਸਾਲਾਂ ਤੋਂ ਲਗਾਤਾਰ ਇਸ ਸੰਸਥਾ ਨਾਲ ਜੁੜਿਆ ਹੋਇਆ ਹੈ। ਡਾ. ਸ ਪ ਸਿੰਘ ਜੀ ਦਾ ਵਿਦਿਆਰਥੀ ਹੋਣ ਕਾਰਨ ਕਾਲਿਜ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ।