Live on PSK Media.
ਸੂਫ਼ੀ ਗਾਇਕ ਮਿਸਟਰ ਬੀਨ ਆਸਟ੍ਰੇਲੀਆ, "ਪੀਐੱਸਕੇ ਮੀਡਿਆ ਗਰੁੱਪ ਪੰਜਾਬ" ਤੇ ਲਾਈਵ ਹੋ ਕੇ ਕਲਾਕਾਰਾ ਦਾ ਕਰਨਗੇ ਧੰਨਵਾਦ
ਉਸਤਾਦ ਬਰਕਤ ਸਿੱਧੂ ਸਾਬ ਦੇ ਜਨਮ ਦਿਨ ਨੇ ਲਿਆ ਇੱਕ ਵਿਸ਼ਾਲ ਮੇਲੇ ਦਾ ਰੂਪ : ਗਾਇਕ ਮਿਸਟਰ ਬੀਨ ਆਸਟ੍ਰੇਲੀਆ
ਅੰਮ੍ਰਿਤਸਰ ( ਸਵਿੰਦਰ ਸਿੰਘ ) ਬੀਤੇ ਦਿਨੀ ਮਰਹੂਮ ਸੂਫ਼ੀ ਗਾਇਕ ਉਸਤਾਦ ਬਰਕਤ ਸਿੱਧੂ ਦਾ ਹੋਰਾਂ ਦਾ ਮੋਗਾ ਵਿੱਚ 79ਵਾ ਜਨਮ ਦਿਨ ਇੱਕ ਮੇਲੇ ਦੇ ਰੂਪ ਵਿੱਚ ਹੋਇਆ ਪੰਜਾਬ ਭਰ ਤੋਂ ਗਾਇਕ ਤੇ ਕਲਾਕਾਰਾ ਨੇ ਸ਼ਿਰਕਤ ਕੀਤੀ ਇਸ ਪ੍ਰੋਗਰਾਮ ਦਾ ਆਯੋਜਿਨ ਬਰਕਤ ਸਿੱਧੂ ਦੇ ਲਾਡਲੇ ਸ਼ਗਿਰਦ ਮਿਸਟਰ ਬੀਨ ਆਸਟ੍ਰੇਲੀਆ ਵੱਲੋਂ ਕੀਤਾ ਗਿਆ ਭਾਵੇ ਮਿਸਟਰ ਬੀਨ ਆਪ ਇਸ ਮੇਲੇ ਦੇ ਵਿੱਚ ਸ਼ਾਮਿਲ ਨਹੀਂ ਹੋਏ ਪਰ ਉਹਨਾਂ ਦੇ ਪਰਿਵਾਰ ਤੇ ਸੂਫ਼ੀ ਗਾਇਕ ਬੱਬੂ ਸੂਫ਼ੀ ਅਤੇ ਬਰਕਤ ਸਿੱਧੂ ਦੇ ਪਰਿਵਾਰ ਵੱਲੋਂ ਇਸ ਮੇਲੇ ਨੂੰ ਸਫਲ ਬਣਾਉਣ ਦੇ ਲਈ ਬਹੁਤ ਮਿਹਨਤ ਕੀਤੀ ਤੇ ਸਫਲ ਵੀ ਹੋਏ ! ਇਸ ਪ੍ਰੋਗਰਾਮ ਦੇ ਵਿੱਚ ਉੱਚ-ਕੋਟੀ ਦੇ ਕਲਾਕਾਰਾ ਨੇ ਸ਼ਿਰਕਤ ਕੀਤੇ ਅਤੇ ਉਸਤਾਦ ਪੂਰਨ ਸ਼ਾਹ ਕੋਟੀ ਹੋਰਾਂ ਆਪਣੇ ਪੂਰੇ ਪਰਿਵਾਰ ਸਮੇਤ ਆਪਣੀ ਹਾਜਰੀ ਲਗਵਾਈ ਅਤੇ ਮਾਸਟਰ ਸਲੀਮ ਅਤੇ ਹੋਰ ਸੂਫ਼ੀ ਗਾਇਕਾਂ ਨੇ ਆਪਣੇ ਸੂਫ਼ੀ ਕਲਾਮ ਦੇ ਰਾਹੀ ਆਪਣੀ ਹਾਜ਼ਰੀ ਲਗਵਾਈ!
ਮਿਸਟਰ ਬੀਨ ਨੇ ਫੋਨ ਤੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਿਹੜੇ ਜਿਹੜੇ ਮੇਰੇ ਅਜੀਜ਼ ਗਾਇਕਾਂ ਤੇ ਕਲਾਕਾਰਾ ਨੇ ਮੇਰੇ ਇੱਕ ਸੱਦੇ ਤੇ ਪੁੱਜ ਕੇ ਮੇਲੇ ਦੀ ਸ਼ਾਨ ਵਧਾਈ ਹੈ ਉਹਨਾਂ ਸਾਰੀਆਂ ਦਾ ਧੰਨਵਾਦ ਕਰਨ ਦੇ ਲਈ ਮੇਲੇ ਦੀ ਪ੍ਰਬੰਧਿਕ ਕਮੇਟੀ ਵੱਲੋਂ ਮੈਂ ਅਤੇ ਮੇਰੇ ਨਾਲ ਸੂਫ਼ੀ ਗਾਇਕ ਬੱਬੂ ਸੂਫ਼ੀ ਅਤੇ ਬਰਕਤ ਸਿੱਧੂ ਸਾਬ ਦੇ ਸਪੁੱਤਰ ਲਾਡੀ ਸਿੱਧੂ 23 ਅਕਤੂਬਰ 2025 ਨੂੰ ਬੁੱਧਵਾਰ ਸੋਸ਼ਲ ਮੀਡਿਆ ਦੇ ਪੀਐੱਸਕੇ ਮੀਡਿਆ ਗਰੁੱਪ ਪੰਜਾਬ ਤੇ ਭਾਰਤ ਦਾ ਸਮਾਂ ਸਵੇਰੇ 7ਵਜੇ ਅਤੇ ਟਰੇਂਟੋ ਦਾ ਸਮਾਂ ਰਾਤ 09:30 ਵਜੇ ਲਾਈਵ ਹੋ ਕੇ ਸਭਨਾਂ ਦਾ ਧੰਨਵਾਦ ਕਰਨਗੇ ਅਤੇ ਪੀਐੱਸਕੇ ਮੀਡਿਆ ਗਰੁੱਪ ਪੰਜਾਬ ਤੋਂ ਪਰਮਜੀਤ ਸਿੰਘ ਖੋਸਲਾ ਇਸ ਪ੍ਰੋਗਰਾਮ ਨੂੰ ਹੋਸਟ ਕਰਨਗੇ ਤੇ ਮੈਂ ਸਭਨਾਂ ਨੂੰ ਇਹ ਅਪੀਲ ਵੀ ਕਰਦਾ ਹਾ ਕਿ ਸਾਡੇ ਇਸ ਲਾਈਵ ਦੇ ਨਾਲ ਵੱਧ ਤੋਂ ਵੱਧ ਜੁੜੋ ਤੇ ਲਾਈਵ ਦਾ ਅਨੰਦ ਮਾਣੋ ।w
