Harman Singh crowned.

ਨੌਜਵਾਨਾਂ ਦੇ ਰੁਜ਼ਗਾਰ ਹੁਨਰ ਅਤੇ ਸਮਰਥਾ ਨਿਰਮਾਣ ਪ੍ਰੋਗਰਾਮ ਚ ਹਿੱਸਾ ਲੈਣ ਵਾਲੇ ਹਰਮਨ ਸਿੰਘ ਨੂੰ ਕੀਤਾ ਸਨਮਾਨਿਤ 

ਗਿੱਦੜਬਾਹਾ (ਨਰਿੰਦਰ ਵਧਵਾ) ਐਮ,ਐਮ,ਡੀ ਡੀਏਵੀ ਕਾਲਜ ਗਿੱਦੜਬਾਹਾ ਦੇ ਇੱਕ ਐਨਐਸਐਸ ਵਲੰਟੀਅਰ ਹਰਮਨ ਸਿੰਘ ਬੀ,ਏ, ਭਾਗ ਦੂਜਾ ਨੇ ਭਾਰਤ ਸਰਕਾਰ ਵੱਲੋਂ ਆਯੋਜਿਤ ਚਾਰ ਰੋਜ਼ਾ ਕੈਂਪ ਨੌਜਵਾਨਾਂ ਦੇ ਰੁਜ਼ਗਾਰ ਹੁਨਰ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਚ ਹਿੱਸਾ ਲਿਆ ਕੈਂਪ ਦੀ ਸਮਾਪਤੀ ਤੋਂ ਬਾਅਦ ਕਾਲਜ ਕੈਂਪਸ ਪਹੁੰਚਣ ਤੇ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਰਾਜੇਸ਼ ਮਹਾਜਨ,ਮੈਡਮ ਅੰਜਲੀ ਅਤੇ ਜਸਵਿੰਦਰ ਬਾਘਲਾ (ਐਨ,ਐਸ,ਐਸ, ਯੂਨਿਟ ਦੇ ਇੰਚਾਰਜ) ਨੇਂ ਉਸ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਸਰਟੀਫਿਕੇਟਾਂ ਨਾਲ ਸਨਮਾਨਿਤ ਕਰਦੇ ਹੋਏ ਉਸਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇੱਥੇ ਵਰਨਣਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਇਸ ਟ੍ਰੇਨਿੰਗ ਕੈਂਪ ਲਈ ਚਾਲ ਹੀ ਵਲੰਟਰੀਅਰਾਂ ਕੀ ਚੋਣ ਕੀਤੀ ਗਈ ਸੀ ਜਿਸ ਵਿੱਚ ਹਰਮਨ ਸਿੰਘ ਵਲੰਟੀਅਰ ਐਮ,ਐਮ,ਡੀ ਡੀਏਵੀ ਕਾਲਜ ਗਿੱਦੜਬਾਹਾ ਵੀ ਸ਼ਾਮਲ ਸੀ ਵਲੰਟੀਅਰ ਦੀ ਇਸ ਪ੍ਰਾਪਤੀ ਤੇ ਕਾਲਜ਼ ਦੇ ਪ੍ਰਿੰਸੀਪਲ ਪ੍ਰੋਫੈਸਰ ਰਾਜੇਸ਼ ਮਹਾਜਨ ਨੇ ਐਨ,ਐਸ,ਐਸ, ਵਿਭਾਗ, ਵਲੰਟੀਅਰ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ