ਡੀਸੀ ਸਾਕਸ਼ੀ ਦਾ ਕੀਤਾ ਸਨਮਾਨ .

ਰਾਈਜਿੰਗ ਸੰਨ ਵਲੋਂ ਡੀਸੀ ਸਾਕਸ਼ੀ ਸਾਹਨੀ ‘ਪ੍ਰਾਈਡ ਆਫ ਪੰਜਾਬ’ ਦੇ ਐਵਾਰਡ ਨਾਲ ਸਨਮਾਨਿਤ

 

                         ਅੰਮ੍ਰਿਤਸਰ 27 ਅਕਤੂਬਰ (ਸੁਖਰਾਜ  ਸਿੰਘ  ਮੱਦੇਪੁਰ)                                  ਵਰ੍ਹਦੇ ਮੀਹ ’ਚ ਹੜ੍ਹ ਪੀੜ੍ਹਤ ਪਰਿਵਾਰਾਂ ਦੀ ਕੀਤੀ ਸਹਾਇਤਾ, ਹਮੇਸ਼ਾ ਯਾਦ ਰਹਿਣਗੀਆਂ ਸਾਕਸ਼ੀ ਸਾਹਨੀ ਦੀਆਂ ਸੇਵਾਵਾਂ। ਡੀਸੀ ਸਾਕਸ਼ੀ ਸਾਹਨੀ ਨੇ ਵਰਦੇ ਮੀਂਹ ’ਚ ਹੜ੍ਹ ਪੀੜ੍ਹਤ ਪਰਿਵਾਰਾਂ ਦੀ ਸਹਾਇਤਾ ਕੀਤੀ ਹੈ। ਉਨ੍ਹਾਂ ਦੀ ਸੇਵਾਵਾਂ ਹਮੇਸ਼ਾਂ

ਯਾਦ ਰਹਿਣਗੀਆਂ। ਜਿਲ੍ਹਾ ਅੰਮ੍ਰਿਤਸਰ ਦੀ ਹੋਣਹਾਰ ਅਤੇ ਇਮਾਨਦਾਰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜਿਸ ਤਰ੍ਹਾਂ ਵਰਦੇ ਮੀਂਹ ਵਿਚ ਹੜ ਪੀੜ੍ਹਤ ਪਰਿਵਾਰਾਂ ਅਤੇ ਕਿਸਾਨ ਭਰਾਵਾਂ ਦੀ ਹਰ ਸੰਭਵ ਮਦਦ ਲਈ ਦਿਨ ਰਾਤ ਇਕ ਕੀਤਾ, ਉਹ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਾਈਜਿੰਗ ਸੰਨ ਦੇ ਐੱਮਡੀ ਤੇ ਸਮਾਜ ਸੇਵਕ ਜੀਤ ਸਲੂਜਾ ਤੇ ਸੋਨੀ ਸਲੂਜਾ ਨੇ ਰਾਈਜਿੰਗ ਸੰਨ ਵਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੂੰ ਉਨ੍ਹਾਂ ਦੇ ਦਫਤਰ ਵਿਖੇ ‘ਪ੍ਰਾਈਡ ਆਫ ਪੰਜਾਬ’ ਦੇ ਐਵਾਰਡ ਨਾਲ ਸਨਮਾਨਿਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਾਕਸ਼ੀ ਸਾਹਨੀ ਦੀਆਂ ਵਡਮੁੱਲੀਆਂ ਸੇਵਾਵਾਂ ਹਮੇਸ਼ਾਂ ਯਾਦ ਰਹਿਣਗੀਆਂ। ਜਿਕਰਯੋਗ ਹੈ ਕਿ ਡੀਸੀ ਸਾਕਸ਼ੀ ਸਾਹਨੀ ਦਾ ਤਬਾਦਲਾ ਅੰਮ੍ਰਿਤਸਰ ਤੋਂ ਮੋਹਾਲੀ ਵਿਖੇ ਕੀਤਾ ਗਿਆ ਹੈ। ਸੋਨੀ ਸਲੂਜਾ ਅਤੇ ਜੀਤ ਸਲੂਜਾ ਨੇ ਕਿਹਾ ਕਿ ਹਾਲ ਹੀ ਵਿਚ ਆਏ ਭਿਆਨਕ ਹੜ੍ਹਾਂ ਨੇ ਪੰਜਾਬ ਦੇ ਕਈ ਪਿੰਡਾਂ ਨੂੰ ਰੋੜ ਕੇ ਰੱਖ ਦਿੱਤਾ ਸੀ। ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ, ਘਰਾਂ ਤੇ ਮਕਾਨਾਂ ਦੀਆਂ ਕੰਧਾਂ ਪਾਣੀ ਨਾਲ ਢਹਿ ਢੇਰੀ ਹੋ ਗਈਆਂ, ਸੜ੍ਹਕਾਂ ਤਬਾਹ ਹੋ ਗਈਆਂ ਅਤੇ ਲੋਕਾਂ ਦੀ ਰੋਜੀ-ਰੋਟੀ ਖ਼ਤਮ ਹੋ ਗਈ ਹੈ ਤੇ ਕਈ ਪਰਿਵਾਰ ਬੇਘਰ ਹੋ ਗਏ, ਲੋਕਾਂ ਦੇ ਸੁਪਨੇ ਪਾਣੀਆਂ ਵਿਚ ਵਹਿ ਗਏ ਹਨ।ਜੀਤ ਸਲੂਜਾ ਤੇ ਸੋਨੀ ਸਲੂਜਾ ਨੇ ਕਿਹਾ ਕਿ ਇਸ ਔਖੀ ਘੜੀ ਵਿਚ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਹੜ ਪੀੜ੍ਹਤ ਪਰਿਵਾਰਾਂ ਨੂੰ ਇਸ ਤਰ੍ਹਾਂ ਮਿਲ ਰਹੇ ਸਨ, ਜਿਸ ਤਰ੍ਹਾਂ ਉਹ ਉਨ੍ਹਾਂ ਦੇ ਆਪਣੇ ਪਰਿਵਾਰਕ ਮੈਂਬਰ ਹੀ ਹਨ। ਇਸੇ ਲਈ ਪਿੰਡਾਂ ਦੇ ਲੋਕ ਵੀ ਉਨ੍ਹਾਂ ਦਾ ਬੇਹੱਦ ਮਾਣ ਤੇ ਸਤਿਕਾਰ ਵੀ ਕੀਤਾ ਅਤੇ ਉਨ੍ਹਾਂ ਨੂੰ ਧੀ ਰਾਣੀ ਕਹਿ ਕੇ ਬੁਲਾਇਆ। ਉਨ੍ਹਾਂ ਕਿਹਾ ਕਿ ਹੜ ਪੀੜ੍ਹਤਾਂ ਲਈ ਡੀਸੀ ਨੇ ਬੇਮਿਸਾਲ ਸੇਵਾਵਾਂ ਨਿਭਾਈਆਂ। ਉਨ੍ਹਾਂ ਪ੍ਰਮਾਤਮਾ ਦੇ ਚਰਨਾਂ ਵਿਚ ਅੰਮ੍ਰਿਤਸਰ ਦੇ ਡੀਸੀ ਸਾਕਸ਼ੀ ਸਾਹਨੀ ਨੂੰ ਮੋਹਾਲੀ ਵਿਖੇ ਅਗਲੀ ਜਿੰਮੇਵਾਰ ਬਾਖੂਬੀ ਨਿਭਾਉਣ ਲਈ ਚੜ੍ਹਦੀ ਕਲਾ ਦੀ ਅਰਦਾਸ ਕਰਦਿਆਂ ਕਿਹਾ ਕਿ ਉਹ ਇਸੇ ਤਰ੍ਹਾਂ ਲੋੜਵੰਦਾਂ ਤੇ ਬੇਸਹਾਰਾ ਲੋਕਾਂ ਦੀ ਮਦਦ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਰਾਈਜਿੰਗ ਸੰਨ ਵਲੋਂ ਡੀਸੀ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕਰਨਾ ਫਖਰ ਤੇ ਮਾਣ ਵਾਲੀ ਗੱਲ ਹੈ। ਡੀਸੀ ਸਾਕਸ਼ੀ ਸਾਹਨੀ ਨੇ  ਰਾਈਜਿੰਗ ਸੰਨ ਦੇ ਐੱਮਡੀ ਤੇ ਸਮਾਜ ਸੇਵਕ ਜੀਤ ਸਲੂਜਾ ਤੇ ਸੋਨੀ ਸਲੂਜਾ ਦਾ ਧੰਨਵਾਦ ਕੀਤਾ।