Blood donation camp at Khasa on 5th Nov.
5 ਨਵੰਬਰ ਨੂੰ ਐਨਜੀਓ ਵੋਲਫ ਫਾਊਂਡੇਸ਼ਨ ਤੇ ਗੁਰ ਕਿਰਪਾ ਹਸਪਤਾਲ ਵੱਲੋਂ ਖ਼ਾਸਾ ਵਿਖੇ ਲਗਾਇਆ ਜਾਵੇਗਾ ਖੂਨ ਦਾਨ ਕੈੰਪ
ਅੰਮ੍ਰਿਤਸਰ ( ਸਵਿੰਦਰ ਸਿੰਘ ) ਖੂਨ ਦਾਨ ਮਹਾਦਾਨ ਇਹ ਨਾਅਰਾ ਅਸੀਂ ਅਕਸਰ ਵੱਡੇ ਵੱਡੇ ਬੈਨਰਾਂ ਦੇ ਲਿਖੇ ਵੇਖਦੇ ਵੀ ਹਾ ਤੇ ਸੁਣਦੇ ਵੀ ਹਾ ਬਹੁਤ ਸਾਰੀਆਂ ਵੱਖ ਵੱਖ ਸੰਸਥਾਵਾਂ ਵੱਲੋਂ ਖੂਨ ਦਾਨ ਕੈੰਪ ਲਗਾਏ ਜਾਂਦੇ ਹਨ ਇਸ ਹੀ ਤਰਾਂ ਅਟਾਰੀ ਬਾਰਡਰ ਦੇ ਪਿੰਡ ਖਾਸਾ ਵਿਖੇ 5 ਨਵੰਬਰ ਨੂੰ ਐਨਜੀਓ ਵੋਲਫ ਫਾਊਂਡੇਸ਼ਨ ਤੇ ਗੁਰ ਕਿਰਪਾ ਹਸਪਤਾਲ ਵੱਲੋ ਇੱਕ ਵਿਸ਼ਾਲ ਖੂਨ ਦਾਨ ਕੈੰਪ ਦਾ ਆਯੋਜਿਨ ਕੀਤਾ ਜਾ ਰਿਹਾ ਹੈ ਜਿਸ ਦੇ ਲਈ ਅੱਜ ਕੈੰਪ ਲਗਵਾਉਣ ਵਾਲੇ ਪ੍ਰਬੰਧਿਕਾ ਵੱਲੋਂ ਜਾਣਕਾਰੀ ਦਿੱਤੀ ਗਈ !
ਗੁਰ ਕਿਰਪਾ ਹਸਪਤਾਲ ਖਾਸਾ ਦੇ ਗੁਰਭੇਜ ਸਿੰਘ ਪੰਨੂ ਤੇ ਐਨਜੀਓ ਵੋਲਫ ਫਾਊਂਡੇਸ਼ਨ ਦੇ ਪ੍ਰਧਾਨ ਗੁਰਇਕਬਾਲ ਸਿੰਘ ਪੰਨੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 5 ਨਵੰਬਰ ਦਿਨ ਮੰਗਲਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਇੱਕ ਵਿਸ਼ਾਲ ਖੂਨ ਦਾਨ ਕੈੰਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਖਾਸਾ ਪਿੰਡ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਆਦਮੀ ਆਪਣੇ ਲਈ ਤਾ ਜਿਉਂਦਾ ਹੈ ਪਰ ਕਦੇ ਦੂਸਰੇ ਲਈ ਵੀ ਜੀਅ ਕੇ ਵੇਖੋ ਕਿੰਨਾ ਸੁਵਾਦ ਆਉਂਦਾ ਹੈ ਇਸ ਲਈ ਇਸ ਵਿਸ਼ਾਲ ਖੂਨ ਦਾਨ ਦੇ ਵਿੱਚ ਪੁੱਜ ਕੇ ਆਪਣਾ ਖੂਨ ਦਾਨ ਕਰੋ ਕਿਉਂਕਿ ਅਸੀਂ ਅਕਸਰ ਹਸਪਤਾਲਾਂ ਦੇ ਵਿੱਚ ਵੇਖਦੇ ਹਾ ਕਿ ਕੁਝ ਮਰੀਜ ਤਾ ਖੂਨ ਦੇ ਬਿਨਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਂਦੇ ਹਨ ਉਹਨਾਂ ਲੋੜਵੰਦ ਮਰੀਜਾਂ ਦੀ ਮੱਦਦ ਕਰੀਏ ਤਾਂ ਜੋ ਕੋਈ ਬਿਨਾ ਖੂਨ ਤੋਂ ਆਪਣੇ ਪਰਿਵਾਰ ਤੋਂ ਨਾ ਵਿੱਛੜ ਜਾਵੇ ਇਸ ਸਾਡਾ ਪਹਿਲਾ ਕਦਮ ਹੈ ਜੋ ਅਸੀਂ ਲੋਕਾਂ ਦੇ ਲਈ ਪੁੱਟਣ ਜਾ ਰਹੇ ਹਾ ਤਾ ਅਸੀਂ ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦੇ ਹਾ ਕਿ ਤੁਸੀਂ ਵੀ ਇਸ ਸੇਵਾ ਦਾ ਹਿੱਸਾ ਬਣ ਕੇ ਕਿਸੇ ਦੇ ਕੰਮ ਆਉਂ !
ਭਾਰਤੀਯ ਕਿਸਾਨ ਯੂਨੀਅਨ ( ਭਾਨੂੰ ) ਦੇ ਜਨਰਲ ਸਕੱਤਰ ਤਰਸੇਮ ਸਿੰਘ ਚੰਗਿਆੜਾ ਨੇ ਇਸ ਮੌਕੇ ਦੱਸਿਆ ਕਿ ਗੁਰ ਕਿਰਪਾ ਹਸਪਤਾਲ ਖਾਸਾ ਅਤੇ ਵੋਲਫ ਫਾਊਂਡੇਸ਼ਨ ਐਨਜੀਓ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਜਿਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ ਕੋਈ ਕਿ ਖੂਨ ਦਾਨ ਕਰਨਾ ਸਭ ਤੋਂ ਭਲੇ ਤੇ ਪੁੰਨ ਵਾਲਾ ਕੰਮ ਮੰਨਿਆ ਜਾਂਦਾ ਹੈ ਜਿਸ ਤੋਂ ਬਿਨਾ ਕੋਈ ਵੀ ਵਿਆਕਤੀ ਆਪਣਾ ਜੀਵਨ ਜੀਅ ਨਹੀਂ ਸਕਦਾ ਇਸੇ ਲਈ ਖੂਨ ਦਾਨ ਕੈੰਪ ਲਗਾਇਆ ਜਾ ਰਿਹਾ ਹੈ ਕਿਉਂਕਿ ਅਕਸਰ ਅਸੀਂ ਸੋਸ਼ਲ ਮੀਡਿਆ ਤੇ ਬਹੁਤ ਸਾਰੀਆਂ ਵੀਡੀਓ ਵੇਖਦੇ ਹਾਂ ਬਹੁਤ ਸਾਰੀਆਂ ਦੁਰਘਟਨਾਵਾਂ ਰੋਡ ਤੇ ਹੋ ਜਾਂਦੀਆਂ ਹਨ ਜਿੰਨਾ ਨੂੰ ਖੂਨ ਦੀ ਜਰੂਰਤ ਪੈਂਦੀ ਹੈ ਇਸ ਵਿਸ਼ਾਲ ਖੂਨ ਦਾਨ ਕੈੰਪ ਦਾ ਜਿਨ੍ਹਾਂ ਵੀ ਦਾਨ ਕੀਤਾ ਖੂਨ ਹੈ ਉਹ ਸਰਕਾਰੀ ਬਲੱਡ ਬੈਂਕ ਦੇ ਵਿੱਚ ਭੇਜਿਆ ਜਾਵੇਗਾ ਜਿਸ ਨਾਲ ਲੋੜਵੰਦ ਨੂੰ ਸਮੇ ਸਿਰ ਖੂਨ ਦੇ ਕੇ ਉਹਨਾਂ ਦੀ ਜਾਨ ਬਚਾਈ ਜਾ ਸਕਦੀ ਹੈ ! ਇਸ ਮੌਕੇ ਤੇ ਚੰਨਣ ਸਿੰਘ ਪੰਨੂ,ਦਿਲਬਾਗ ਸਿੰਘ ਛਿੱਡਣ ਅਤੇ ਗੁਰ ਕਿਰਪਾ ਹਸਪਤਾਲ ਦਾ ਸਟਾਫ ਮਜੂਦ ਸਨ !
