9th National Sports Day celebrated .
ਗਰੇਟ ਸਪੋਰਟਸ ਕਲਚਰਲ ਕਲੱਬ (ਇੰਡੀਆ) ਵੱਲੋਂ ਬੜੀ ਸ਼ਾਨ ਸ਼ੌਕਤ ਨਾਲ ਮਨਾਇਆ ਗਿਆ 9ਵਾਂ ਰਾਸ਼ਟਰੀ ਖੇਡ ਦਿਵਸ
ਖੇਡ ਜਗਤ ਤੇ ਫਿਲਮ ਇੰਡਸਟਰੀ ਦੇ ਨਾਲ ਜੁੜੀਆਂ ਸ਼ਖ਼ਸੀਅਤਾ ਨੂੰ ਕੀਤਾ ਸਨਮਾਨਿਤ : ਨਵਦੀਪ ਸਹੋਤਾ
ਅੰਮ੍ਰਿਤਸਰ, ( ਸਵਿੰਦਰ ਸਿੰਘ )
ਗਰੇਟ ਸਪੋਰਟਸ ਕਲਚਰਲ ਕਲੱਬ (ਇੰਡੀਆ) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੌਵਾਂ ਰਾਸ਼ਟਰੀ ਖੇਡ ਦਿਵਸ 24 ਅਕਤੂਬਰ ਡੋਮੇਲੀ ਕਾਲਜ (ਫਗਵਾੜਾ) ਵਿਖੇ ਬੜੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ।ਕਲੱਬ ਦੇ ਫਾਊਂਡਰ ਅਤੇ ਰਾਸ਼ਟਰੀ ਪ੍ਰਧਾਨ ਨਵਦੀਪ ਸਿੰਘ ਨੇ ਦੱਸਿਆ ਕਿ ਇਹ ਸਨਮਾਨ ਸਮਾਰੋਹ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸਮਰਪਿਤ ਸੀ। ਇਸ ਮੌਕੇ ਉਨ੍ਹਾਂ ਦੇ ਪੁੱਤਰ ਅਸ਼ੋਕ ਧਿਆਨ ਚੰਦ (ਅਰਜੁਨਾ ਐਵਾਰਡੀ) ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ।
ਸਮਾਰੋਹ ਦੌਰਾਨ ਖੇਡਾਂ, ਕਲਾ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੀਆਂ ਵੱਖ-ਵੱਖ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ
ਸ਼੍ਰੀ ਅਸ਼ੋਕ ਕੁਮਾਰ (ਅਰਜੁਨਾ ਐਵਾਰਡੀ) – ਸ਼ਾਨ-ਏ-ਭਾਰਤ ਲਾਈਫ ਟਾਈਮ ਅਚੀਵਮੈਂਟ ਐਵਾਰਡ,ਬਿਕਰਮ ਸਿੰਘ (ਸੀ.ਆਈ.ਟੀ ਰੇਲਵੇ) – ਮੇਜਰ ਧਿਆਨ ਚੰਦ ਐਵਾਰਡ,ਸ. ਹਰਬੰਸ ਸਿੰਘ ਬੋਲੀਨਾ – ਮਾਣ ਪੰਜਾਬ ਦਾ ਐਵਾਰਡ,ਨਦੀਮ ਖਾਨ (ਦਿੱਲੀ) – ਪਦਮਾ ਭੂਸ਼ਣ ਉਸਤਾਦ ਨਾਸਿਰ ਹੁਸੈਨ ਐਵਾਰਡ,ਨੀਤਾ ਦੇਵੀ (ਇੰਟਰਨੈਸ਼ਨਲ ਖੋ-ਖੋ ਖਿਡਾਰਣ, ਹਿਮਾਚਲ) – ਮਿਲਖਾ ਸਿੰਘ ਪਦਮ ਸ਼੍ਰੀ ਐਵਾਰਡ,ਵਿਕਾਸ ਪਰਾਸ਼ਰ (ਚੀਫ ਕੋਚ, ਪੰਜਾਬ ਪੁਲਿਸ ਅਥਲੈਟਿਕਸ, ਜਲੰਧਰ) – ਪੰਜਾਬ ਖੇਡ ਰਤਨ ਐਵਾਰਡ,ਬਿਕਰਮ ਸਿੰਘ (ਕੇ.ਵੀ.ਆਈ ਬਲੱਡ ਬੈਂਕ ਇੰਚਾਰਜ, ਅੰਮ੍ਰਿਤਸਰ) – ਭਗਤ ਪੁਰਨ ਸਿੰਘ ਐਵਾਰਡ
ਦਲਜੀਤ ਸਿੰਘ ਅਰੋੜਾ (ਅੰਮ੍ਰਿਤਸਰ) – ਬੈਸਟ ਕ੍ਰਿਟਿਕ ਐਵਾਰਡ ਫੋਰ ਪੰਜਾਬੀ ਸਿਨੇਮਾ,ਜਤਿੰਦਰ ਸਿੰਘ ਸਾਬੀ ਅਤੇ ਮਨਦੀਪ ਸਿੰਘ (ਸੁਨਾਮ) – ਬੈਸਟ ਰਾਈਟਰ ਐਵਾਰਡ,ਜਸਪਾਲ ਪਾਇਲਟ (ਟੀਵੀ ਆਰਟਿਸਟ, ਅੰਮ੍ਰਿਤਸਰ) – ਸ਼੍ਰੀ ਮੁਕੇਸ਼ ਕੁੰਦਰਾ ਐਵਾਰਡ,ਅਸ਼ੋਕ ਕੁਮਾਰ (ਫੁਟਬਾਲ ਖਿਡਾਰੀ, ਅੰਮ੍ਰਿਤਸਰ) – ਜੋਗਿੰਦਰ ਸਿੰਘ ਮਾਨ ਐਵਾਰਡ ,ਸ. ਅਵਤਾਰ ਸਿੰਘ (ਅਸਿਸਟੈਂਟ ਪ੍ਰੋਫੈਸਰ) – ਫ਼ਖ਼ਰ-ਏ-ਕਲਮ ਐਵਾਰਡ,ਸ਼੍ਰੀਮਤੀ ਸ਼ਵੇਤਾ ਠਾਕੁਰ (ਛੱਤੀਸਗੜ, ਰਾਏਪੁਰ) – ਵੂਮੇਨ ਆਈਕਨ ਐਵਾਰਡ,ਬਲਵਿੰਦਰ ਸਿੰਘ ਚਾਚਾ ਰੋਣਕੀ ਰਾਮ (ਜਲੰਧਰ) – ਸ਼ਹਿਨਸ਼ਾਹ ਕਾਮੇਡੀ ਮਿਹਰ ਮਿੱਤਰ ਐਵਾਰਡ ਨਾਲ ਸਨਮਾਨਿਤ ਕੀਤਾ। ਅਤੇ
ਖੇਡ ਕੋਚਾਂ ਅਤੇ ਅਧਿਆਪਕਾਂ ਨੂੰ ਵੀ ਕੀਤਾ ਗਿਆ ਸਨਮਾਨਿਤ
ਇਸ ਮੌਕੇ ਬੈਸਟ ਅਚੀਵਮੈਂਟ ਐਵਾਰਡ ਤਹਿਤ ਵੱਖ-ਵੱਖ ਖੇਡਾਂ ਦੇ ਕੋਚਾਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਵੇਂ ਕਿ ਅਨੂਪ ਕੁਮਾਰ, ਪਵਖੰਡਨ ਸਿੰਘ (ਬਾਸਕਿਟਬਾਲ), ਤਿਲਕ ਰਾਜ (ਟੇਬਲ ਟੈਨਿਸ), ਲਖਵੀਰ ਸਿੰਘ (ਫੁਟਬਾਲ), ਅਨਿਲ ਦਲਾਲ (ਖੋ-ਖੋ, ਹਰਿਆਣਾ) ਅਤੇ ਡਾ. ਬਲਜੀਤ ਕੌਰ (ਹਾਕੀ)।
ਇਸ ਦੇ ਨਾਲ ਨਾਲ ਪੰਜਾਬ ਭਰ ਦੇ ਉਹ ਡੀ.ਪੀ. ਅਤੇ ਪੀ.ਟੀ. ਅਧਿਆਪਕ, ਜਿਨ੍ਹਾਂ ਨੇ ਖੇਡਾਂ ਦੇ ਖੇਤਰ ਵਿੱਚ ਮਹੱਤਵਪੂਰਣ ਯੋਗਦਾਨ ਪਾਇਆ ਹੈ, ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਰਾਸ਼ਟਰੀ ਪੱਧਰ ‘ਤੇ ਮੈਡਲ ਜਿੱਤਣ ਵਾਲੇ ਖਿਡਾਰੀਆਂ, ਸਪੋਰਟਸ ਕੋਆਰਡੀਨੇਟਰਾਂ ਅਤੇ ਡੀਐਮ ਸਪੋਰਟਸ — ਜਿਵੇਂ ਕਿ ਵਿਸ਼ਾਲ ਆਸ਼ੂ (ਅੰਮ੍ਰਿਤਸਰ), ਅਮਨਦੀਪ ਕੌਂਡਲ (ਜਲੰਧਰ), ਆਕਾਸ਼ ਕੁਮਾਰ (ਫਿਰੋਜਪੁਰ), ਸੁਖਵਿੰਦਰ ਸਿੰਘ (ਕਪੂਰਥਲਾ) ਅਤੇ ਜੁਗਰਾਜ ਸਿੰਘ (ਤਰਨ ਤਾਰਨ) — ਨੂੰ ਵੀ ਵਿਸ਼ੇਸ਼ ਸਨਮਾਨ ਨਾਲ ਨਵਾਜਿਆ ਗਿਆ।
ਇਸ ਮੌਕੇ ਤੇ ਪੰਜਾਬ ਸੈਕਟਰੀ ਰਾਜੀਵ ਕੁਮਾਰ, ਪੰਜਾਬ ਪ੍ਰਧਾਨ ਇਕਬਾਲ ਸਿੰਘ ਰੰਧਾਵਾ ਅਤੇ ਵਾਈਸ ਚੇਅਰਮੈਨ ਪੰਜਾਬ ਜਸਵਿੰਦਰ ਸਿੰਘ ,ਅਮਿਤ ਕੁਮਾਰ (ਖੋ-ਖੋ ਕੋਚ ਨੇ ਸਾਂਝੇ ਤੌਰ ‘ਤੇ ਆਏ ਹੋਏ ਮਹਿਮਾਨਾਂ ਜੀ ਆਇਆ ਕਹਿੰਦੇ ਹੋਏ ਸਵਾਗਤ ਕੀਤਾ । ਅਤੇ ਇਸ ਪ੍ਰੋਗਰਾਮ ਨੂੰ ਨੇਪਰੇ ਚੜਾਉਣ ਦੇ ਵਿੱਚ ਸਟੇਜ ਸੈਕਟਰੀ ਮੈਡਮ ਬਲਜਿੰਦਰ ਕੌਰ ਜੁਆਇੰਟ ਸੈਕਟਰੀ ਪੰਜਾਬ ਨੇ ਬਖੂਬੀ ਨਿਭਾਇਆ।
