Apex Chamber organises an Interaction on Anti-corruption and Economic Offences Awareness 31st Nov.

ਅਪੈਕਸ ਚੈਂਬਰ ਆਫ ਕਾਮਰਸ ਵਲੋਂ ਭਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਸੈਮੀਨਾਰ 31 ਨੂੰ : ਰਜਨੀਸ਼ ਆਹੂਜਾ

 

      ਲੁਧਿਆਣਾ : ਐਪੈਕਸ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਸ੍ਰੀ ਰਜਨੀਸ਼ ਆਹੂਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੈਂਬਰ ਵੱਲੋਂ ਭਲਕੇ 31 ਅਕਤੂਬਰ ਨੂੰ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਅਤੇ ਆਰਥਿਕ ਅਪਰਾਧਾਂ ਬਾਰੇ ਜਾਣਕਾਰੀ ਨੂੰ ਲੈਕੇ ਇਕ ਇੰਟਰੈਕਸ਼ਨ  ਹੋਟਲ ਆਗਾਜ਼, ਪੱਖੋਵਾਲ ਰੋਡ ਲ, ਲੁਧਿਆਣਾ ਵਿਖੇ ਕਰਵਾਈ ਜਾ ਰਹੀ ਹੈ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ੍ਰੀਮਤੀ ਰੁਪਿੰਦਰ ਕੌਰ ਸਰਾਂ, ਐਸਐਸਪੀ ਵਿਜੀਲੈਂਸ ਲੁਧਿਆਣਾ ਰੇਂਜ ਹੋਣਗੇ, ਜੋ ਕਿ ਉਦਯੋਗਪਤੀਆਂ ਨੂੰ ਆਰਥਿਕ ਅਪਰਾਧਾਂ ਬਾਰੇ ਜਾਣਕਾਰੀ ਦੇਣਗੇ ਅਤੇ ਉਹਨਾਂ ਦੇ ਨਾਲ ਇਸ ਵਿਸ਼ੇ 'ਤੇ ਗੱਲਬਾਤ ਵੀ ਕਰਨਗੇ।