NOC ਪੂਰਣ ਤੌਰ 'ਤੇ ਹਟਾਈ ਜਾਵੇ: ਗੁਰਦੇਵ ਸ਼ਰਮਾ ਦੇਬੀ.
ਰਜਿਸਟਰੀਆਂ ਬੰਦ ਹੋਣ ਕਾਰਨ ਪੂਰੇ ਪੰਜਾਬ ਦੀ ਜਨਤਾ ਚ ਮਚੀ ਤ੍ਰਾਹੀ ਤ੍ਰਾਹੀ ਐਨ ਓ ਸੀ ਪੂਰਨ ਤੌਰ ਤੇ ਹਟਾਈ ਜਾਵੇ - ਗੁਰਦੇਵ ਸ਼ਰਮਾ ਦੇਬੀ
ਪੂਰੇ ਪ੍ਰਦੇਸ਼ ਦੇ ਵਿਧਾਇਕ ਅਤੇ ਮੰਤਰੀ ਜਨਤਾ ਨੂੰ ਪਈ ਮੁਸੀਬਤ 'ਚ ਬਣੇ ਮੂਕ ਦਰਸ਼ਕ - ਦੇਬੀ
ਲੁਧਿਆਣਾ 30 ਅਕਤੂਬਰ (ਰਾਕੇਸ਼ ਅਰੋੜਾ) ਪੰਜਾਬ ਵਿੱਚ ਜਾਇਦਾਦਾਂ ਦੇ ਕਲੈਕਟਰ ਰੇਟਾਂ ਵਿੱਚ ਕੀਤੇ ਅਥਾਹ ਵਾਧੇ ਕਾਰਣ ਅੱਜ ਪੰਜਾਬ ਭਾਜਪਾ ਦੇ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਨੇ ਆਪਣੇ ਦਫਤਰ ਵਿਖੇ ਪ੍ਰੈਸ ਮਿਲਣੀ ਵਿੱਚ ਬੋਲਦਿਆਂ ਆਖਿਆ ਕੇ ਜਾਇਦਾਦ ਕਾਰੋਬਾਰ ਪਹਿਲਾਂ ਹੀ ਠੱਪ ਹਨ ਅਤੇ ਮਾਰਕੀਟ ਵਿੱਚ ਪੈਸੇ ਦਾ ਚਲਨ ਘੱਟ ਹੋਣ ਕਰਕੇ ਮੰਦੀ ਦਾ ਦੌਰ ਹੈ ਉੱਤੋਂ ਸਰਕਾਰ ਨੇ ਕਲੈਕਟਰ ਰੇਟਾਂ ਦੇ ਵਾਧੇ ਦਾ ਤੋਹਫ਼ਾ ਜਾਇਦਾਦ ਕਾਰੋਬਾਰੀਆਂ, ਡੀਲਰਾਂ , ਅਤੇ ਆਮ ਜਨਤਾ ਨੂੰ ਦਿੱਤਾ ਹੈ ਔਰ ਵਾਧਾ ਵੀ ਤੀਹ ਫੀ ਸਦੀ ਤੱਕ ,ਓਹਨਾ ਆਖਿਆ ਕਿ ਐਨ ਓ ਸੀ ਕਾਰਣ ਰਜਿਸਟਰੀਆਂ ਬਿਲਕੁਲ ਬੰਦ ਹਨ ਅਤੇ ਤਹਿਸੀਲਾਂ ਵਿੱਚ ਕਾਂ ਬੋਲ ਰਹੇ ਹਨ ਅਤੇ ਆਮ ਜਨਤਾ ਵਿੱਚ ਤ੍ਰਾਹੀ ਤ੍ਰਾਹੀ ਮਚੀ ਹੈ । ਓਹਨਾ ਆਖਿਆ ਕਿ ਜਨਤਾ ਸੋਚਣ ਲਈ ਮਜਬੂਰ ਹੈ ਕੇ ਪੰਜਾਬ ਚ ਸਰਕਾਰ ਨਾਂ ਦੀ ਕੋਈ ਚੀਜ਼ ਹੈ ਵੀ ਕੇ ਨਹੀਂ। ਦੇਬੀ ਨੇ ਆਖਿਆ ਕੇ ਰਜਿਸਟਰੀਆਂ ਬੰਦ ਹੋਣ ਦਾ ਮਾਮਲਾ ਅਤੇ ਕਲੈਕਟਰ ਰੇਟਾਂ ਦਾ ਮਾਮਲਾ ਜੇਕਰ ਜਲਦੀ ਸਰਕਾਰ ਨੇ ਨਾ ਸੁਲਝਾਇਆ ਤਾਂ ਪੰਜਾਬ ਭਾਜਪਾ ਪੂਰੇ ਪੰਜਾਬ ਚ ਅੰਦੋਲਨ ਸ਼ੁਰੂ ਕਰੇਗੀ ਅਤੇ ਤਹਿਸੀਲਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ । ਐਨ ਓ ਸੀ ਤੇ ਬੋਲਦਿਆਂ ਦੇਬੀ ਨੇ ਆਖਿਆ ਕੇ ਨਿਗਮਾਂ ਦੀ ਹੱਦ ਅੰਦਰ ਆਉਂਦੀਆਂ ਜਾਇਦਾਦਾਂ ਨੂੰ ਜੇਕਰ ਐਨ ਓ ਸੀ ਲਾਉਣੀ ਹੈ ਤਾਂ ਉਸਦਾ ਰੇਟ ਬਿਲਕੁਲ ਜਾਇਜ਼ ਹੋਵੇ ਨਾ ਕੇ ਲੁੱਟ ਖਸੁੱਟ ਵਾਲਾ।ਇਸ ਮੌਕੇ ਸੀਨੀਅਰ ਆਗੂ ਅਸ਼ਵਨੀ ਟੰਡਨ, ਸਤਨਾਮ ਸਿੰਘ ਸੇਠੀ ਦੀਪਕ ਜੌਹਰ ਅਤੇ ਹੋਰ ਵੀ ਹਾਜਿਰ ਸਨ ।
