ਚੇਅਰਮੈਨ ਮਿਲਕਫ਼ੈਡ ਨੇ ਜ਼ਖਮੀ ਮੁਲਾਜ਼ਮਾਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ, ਦਿੱਤੀ ਵਿੱਤੀ ਸਹਾਇਤਾ .
ਨਰਿੰਦਰ ਸਿੰਘ ਸ਼ੇਰਗਿੱਲ, ਚੇਅਰਮੈਨ ਮਿਲਕਫੈੱਡ ਨੇ ਵੇਰਕਾ ਮਿਲਕ ਪਲਾਂਟ ਵਿਖੇ ਹੋਏ ਦੁਖਦਾਈ ਹਾਦਸੇ ਦੇ ਜ਼ਖਮੀ ਮੁਲਾਜਮਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ
ਲੁਧਿਆਣਾ 30 ਅਕਤੂਬਰ (ਰਾਕੇਸ਼ ਅਰੋੜਾ) - ਨਰਿੰਦਰ ਸਿੰਘ ਸ਼ੇਰਗਿੱਲ, ਚੇਅਰਮੈਨ ਮਿਲਕਫੈੱਡ ਨੇ ਵੇਰਕਾ ਮਿਲਕ ਪਲਾਂਟ ਲੁਧਿਆਣਾ ਵਿਖੇ ਬੀਤੇ ਦਿਨੀ ਹੋਏ ਦੁਖਦਾਈ ਹਾਦਸੇ ਦੇ ਜ਼ਖਮੀ ਮੁਲਾਜਮਾਂ/ਵਰਕਰਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਗਈ। ਉਹਨਾਂ ਵੱਲੋਂ ਉਕਤ ਹਾਦਸੇ ਵਿੱਚ ਜ਼ਖਮੀ ਮੁਲਾਜ਼ਮ ਕੁਲਵੰਤ ਸਿੰਘ, ਗੁਰਤੇਜ ਸਿੰਘ, ਆਊਟਸੋਰਸ ਵਰਕਰ, ਗੁਰਵਿੰਦਰ ਸਿੰਘ, ਆਊਟਸੋਰਸ ਵਰਕਰ, ਅਜੀਤ, ਆਊਟਸੋਰਸ ਵਰਕਰ ਅਤੇ ਦਵਿੰਦਰ ਸਿੰਘ, ਆਊਟਸੋਰਸ ਵਰਕਰ ਨੂੰ ਵਿੱਤੀ ਸਹਾਇਤਾ ਲਈ 50,000/-ਰੁਪਏ ਪ੍ਰਤੀ ਮੁਲਾਜ਼ਮ/ਆਊਟਸੋਰਸ ਵਰਕਰ ਰਕਮ ਦੀ ਅਦਾਇਗੀ ਕੀਤੀ ਗਈ। ਇਸ ਉਪਰੰਤ ਵੇਰਕਾ ਮਿਲਕ ਪਲਾਂਟ, ਲੁਧਿਆਣਾ ਵਿਖੇ ਉਹਨਾਂ ਵੱਲੋਂ ਪ੍ਰੈੱਸ ਕਾਨਫਰੰਸ ਰਾਹੀਂ ਮੀਡੀਆ ਨੂੰ ਉਕਤ ਦੁਖਦਾਈ ਹਾਦਸੇ ਵਿੱਚ ਜ਼ਖਮੀ ਮੁਲਾਜ਼ਮਾਂ/ਆਊਟਸੋਰਸ ਵਰਕਰਾਂ ਦੀ ਹੌਸਲਾ-ਅਫ਼ਜਾਈ ਕੀਤੀ ਗਈ ਅਤੇ ਉਕਤ ਹਾਦਸੇ ਵਿੱਚ ਮ੍ਰਿਤਕ ਮੁਲਾਜਮ ਕੁਨਾਲ ਜੈਨ ਦੇ ਗ੍ਰਹਿ ਪਹੁੰਚ ਕੇ ਉਸਦੇ ਪਰਿਵਾਰ ਨਾਲ ਡੂੰਘਾ ਦੁੱਖ ਸਾਂਝਾ ਕੀਤਾ। ਇਸ ਦੌਰਾਨ ਉਹਨਾਂ ਵੱਲੋਂ ਮ੍ਰਿਤਕ ਮੁਲਾਜ਼ਮ ਕੁਨਾਲ ਜੈਨ ਦੀ ਪਤਨੀ ਨੂੰ ਮਹਿਕਮੇ ਵੱਲੋਂ ਜਾਰੀ ਚੈੱਕ ਅਤੇ ਵੇਰਕਾ ਮਿਲਕ ਪਲਾਂਟ,
ਚੰਡੀਗੜ ਵੱਲੋਂ ਭੇਜੀ ਗਈ ਵਿੱਤੀ ਸਹਾਇਤਾ ਦੀ ਰਕਮ ਭੇਂਟ ਕੀਤੀ ਗਈ।
ਸ. ਨਰਿੰਦਰ ਸਿੰਘ ਸ਼ੇਰਗਿੱਲ, ਚੇਅਰਮੈਨ ਮਿਲਕਫੈੱਡ ਪੰਜਾਬ ਨੇ ਮ੍ਰਿਤਕ ਕੁਨਾਲ ਜੈਨ ਦੇ ਪਿਤਾ, ਪਤਨੀ ਅਤੇ ਬੱਚਿਆਂ ਨਾਲ ਮਿਲ ਕੇ ਦੁੱਖ ਪ੍ਰਗਟ ਕੀਤਾ ਅਤੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਅਤੇ ਮਿਲਕਫੈੱਡ ਵਲੋਂ ਪਰਿਵਾਰ ਨੂੰ ਹਰ ਸੰਭਵ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਚੇਅਰਮੈਨ ਨੇ ਕਿਹਾ ਕਿ ਮਿਲਕਫੈੱਡ ਆਪਣੇ ਮੁਲਾਜਮਾਂ ਦੀ ਭਲਾਈ ਲਈ
ਹਮੇਸ਼ਾ ਵਚਨਬੱਧ ਹੈ ਅਤੇ ਕਿਸੇ ਵੀ ਸੰਕਟ ਦੀ ਘੜੀ ਵਿੱਚ ਉਹਨਾਂ ਦੇ ਪਰਿਵਾਰਾਂ ਨਾਲ ਪੂਰੀ ਤਰਾਂ ਖੜਾ ਹੈ। ਇਸ ਮੌਕੇ ਸੀਨੀਅਰ "ਆਪ" ਆਗੂ ਪ੍ਰਦੀਪ ਮਲਹੋਤਰਾ, ਸ. ਹਰਮਿੰਦਰ ਸਿੰਘ ਘੁਡਾਣੀ ਕਲਾਂ, ਚੇਅਰਮੈਨ ਵੇਰਕਾ ਮਿਲਕ ਪਲਾਂਟ, ਲੁਧਿਆਣਾ, ਅਮਨਦੀਪ ਸਿੰਘ ਰਹਿਲ, ਡਾਇਰੈਕਟਰ ਮਿਲਕਫੈੱਡ ਪੰਜਾਬ, ਰਣਜੀਤ ਸਿੰਘ ਚਾਹਲ, ਡਾਇਰੈਕਟਰ ਮਿਲਕਫੈੱਡ ਪੰਜਾਬ, ਸ. ਭੁਪਿੰਦਰ ਸਿੰਘ ਰੰਧਾਵਾ, ਚੇਅਰਮੈਨ, ਸ. ਭੁਪਿੰਦਰ ਸਿੰਘ ਬਿੱਟੂ, ਵਾਈਸ ਚੇਅਰਮੈਨ ਵੇਰਕਾ ਮਿਲਕ ਪਲਾਂਟ,ਅੰਮ੍ਰਿਤਸਰ ਅਤੇ ਵੇਰਕਾ ਮਿਲਕ ਪਲਾਂਟ, ਲੁਧਿਆਣਾ ਦੇ ਬੋਰਡ ਆਫ ਡਾਇਰੈਕਟਰਜ਼ ਸ੍ਰੀਮਤੀ ਪਰਮਿੰਦਰ ਕੌਰ, ਸ. ਸੁਖਪਾਲ ਸਿੰਘ ਭਨੋਹੜ, ਸ. ਗੁਰਬਖਸ਼ ਸਿੰਘ ਗੁੱਜਰਵਾਲ ਬੇਟ, ਸ. ਗੁਰਦੇਵ ਸਿੰਘ ਛੋੜੀਆਂ, ਸ. ਰਛਪਾਲ ਸਿੰਘ ਤਲਵਾੜਾ, ਸ. ਤੇਜਿੰਦਰ ਸਿੰਘ ਭਾਂਬਰੀ, ਸ. ਮੇਜਰ ਸਿੰਘ ਘੁੰਗਰਾਣਾ ਅਤੇ ਸ. ਪਿਆਰਾ ਸਿੰਘ ਸਿਰਥਲਾ ਤੋਂ ਇਲਾਵਾ ਵੇਰਕਾ ਮਿਲਕ ਪਲਾਂਟ, ਲੁਧਿਆਣਾ ਦੇ ਅਧਿਕਾਰੀ ਹਾਜ਼ਰ ਸਨ।
