ਢਾਬੇ ਦੀ ਆੜ੍ਹ 'ਚ ਚਲਦਾ ਸੀ ਧੰਦਾ.

 ਪੁਲਿਸ ਨੂੰ ਦੇਖ ਛੁੱਟ ਗਏ ਪਸੀਨੇ, 5 ਔਰਤਾਂ ਸਮੇਤ 8 ਕਾਬੂ

ਬੁਢਲਾਡਾ/ਬਰੇਟਾ  (ਮੇਹਤਾ ਅਮਨ) ਇੱਥੋ ਨਜ਼ਦੀਕ ਪਿੰਡ ਕਿਸ਼ਨਗੜ੍ਹ- ਬਹਾਦਰਪੁਰ ਰੋਡ ਤੇ ਸਥਿਤ ਇੱਕ ਢਾਬੇ ਤੇ ਚਾਲਕ ਵੱਲੋਂ ਢਾਬੇ ਦੀ ਆੜ ਹੇਠ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ। ਜਿਸ ਦੀ ਭਿਣਕ ਪੁਲਿਸ ਨੂੰ ਲੱਗਦਿਆਂ ਢਾਬੇ ਤੇ ਪੁੱਜ ਕੇ ਰੇਡ ਮਾਰ ਦਿੱਤੀ। ਪੁਲਿਸ ਨੂੰ ਦੇਖ ਦੇਹ ਵਪਾਰ ਦੇ ਧੰਦੇ ਚ ਸ਼ਾਮਲ ਵਿਅਕਤੀਆਂ ਦੇ ਹੋਸ਼ ਉਡ ਗਏ। ਪੁਲਿਸ ਨੇ ਮੌਕੇ ਤੇ ਚੱਲ ਰਹੇ ਦੇਹ ਵਪਾਰ ਦੇ ਧੰਦੇ ਦੇ ਦੌਰਾਨ ਢਾਬਾ ਮਾਲਕ ਸਮੇਤ ਅੱਠ ਵਿਅਕਤੀਆਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਵਿੱਚ ਪੰਜ ਔਰਤਾਂ ਜੋ ਬਠਿੰਡਾ, ਕੋਟਕਪੁਰਾ, ਪਟਿਆਲਾ ਅਤੇ ਸੰਗਰੂਰ ਨਾਲ ਸੰਬੰਧਤ ਸਨ। ਢਾਬਾ ਚਾਲਕ ਕਿਰਨਜੀਤ ਕੌਰ ਅਬੋਹਰ ਸ਼ਹਿਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਜੋ ਪਿਛਲੇ ਸਮੇਂ ਤੋਂ ਪਿੰਡ ਕਿਸ਼ਨਗੜ੍ਹ ਬਹਾਦਰਪੁਰ ਰੋਡ ਤੇ ਢਾਬੇ ਦੀ ਆੜ ਹੇਠ ਦੇਹ ਵਪਾਰ ਦਾ ਧੰਦਾ ਚਲਾ ਰਹੀ ਸੀ ਜੋ ਅੱਜ ਪੁਲਿਸ ਦੇ ਅੜੀਕੇ ਆ ਚੁੱਕੀ ਹੈ । ਬੁਢਲਾਡਾ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ ਕਾਰਵਾਈ ਆਰੰਭ ਦਿੱਤੀ ਹੈ। ਐਸ.ਐਚ.ਓ ਮੇਲਾ ਸਿੰਘ ਨੇ ਦੱਸਿਆ ਕਿ ਉਪਰੋਕਤ ਔਰਤ ਦੇ ਖਿਲਾਫ ਚਕਲਾ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਸ ਦੀ ਜਾਂਚ ਸੀ.ਆਈ. ਸਟਾਫ ਦੇ ਸਹਾਇਕ ਥਾਣੇਦਾਰ ਮੋਹਨ ਲਾਲ ਸ਼ਰਮਾ ਕਰ ਰਹੇ ਹਨ।