Beware of thugs luring people in the name of online lottery .
ਗਾਂਧੀ ਬ੍ਰਦਰਜ ਨੇ ਲੋਕਾਂ ਨੂੰ ਕੀਤੀ ਸਾਵਧਾਨ ਰਹਿਣ ਦੀ ਅਪੀਲ
ਲੁਧਿਆਣਾ: ਆਨਲਾਈਨ ਲਾਟਰੀ ਦੇ ਨਾਂਮ ਤੇ ਲੋਕਾਂ ਨਾਲ ਹੋ ਰਹੀ ਧੋਖਾਧੜੀ ਨੂੰ ਲੈ ਕੇ ਅਕਸਰ ਕਈ ਮਾਮਲੇ ਸਾਹਮਣੇ ਆਉਂਦੇ ਹਨ। ਇਸ ਸਬੰਧ ਵਿੱਚ ਗਾਂਧੀ ਬ੍ਰਦਰਜ ਦੇ ਮੁਖੀ ਮਨਮੀਤ ਗਾਂਧੀ ਨੇ ਲੋਕਾਂ ਨੂੰ ਆਨਲਾਈਨ ਲਾਟਰੀ ਦੇ ਨਾਂਮ ਤੇ ਠੱਗੀ ਕਰਨ ਵਾਲੇ ਅਨਸਰਾਂ ਤੋਂ ਬਚਣ ਸਬੰਧੀ ਜਾਗਰੂਕ ਕੀਤਾ ਹੈ।
ਸਥਾਨਕ ਘੰਟਾ ਘਰ ਚੌਂਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ, ਮਨਮੀਤ ਗਾਂਧੀ ਨੇ ਕਿਹਾ ਕਿ ਲੋਕਾਂ ਨੂੰ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ, ਯੂਟਿਊਬ ਵਰਗੇ ਸੋਸ਼ਲ ਮੀਡੀਆ ਪੇਜਾਂ ਜਾਂ ਫਿਰ ਹੋਰ ਤਰੀਕਿਆਂ ਰਾਹੀਂ ਆਨਲਾਈਨ ਲਾਟਰੀ ਵੇਚਣ ਵਾਲਿਆਂ ਤੋਂ ਸਾਵਧਾਨ ਹੋਣ ਦੀ ਅਪੀਲ ਕੀਤੀ ਜਾਂਦੀ ਹੈ। ਉਹਨਾਂ ਕੋਲ ਕਈ ਅਜਿਹੀਆਂ ਸ਼ਿਕਾਇਤਾਂ ਆਈਆਂ ਹਨ, ਜਿਸ ਵਿੱਚ ਲੋਕਾਂ ਨੂੰ ਗਾਂਧੀ ਬ੍ਰਦਰਜ ਦੇ ਨਾਂਮ ਉਪਰ ਬਣੇ ਫਰਜੀ ਸੋਸ਼ਲ ਮੀਡੀਆ ਪੇਜਾਂ ਰਾਹੀਂ ਲੱਖਾਂ ਰੁਪਏ ਦਾ ਚੂਨਾ ਲੱਗਿਆ ਹੈ। ਲੋਕ ਸਿਰਫ ਦੁਕਾਨ ਤੋਂ ਹੀ ਲਾਟਰੀ ਟਿਕਟ ਖਰੀਦਣ। ਕਿਸੇ ਵੀ ਵਟਸਐਪ ਨੰਬਰ ਤੋਂ ਲਾਟਰੀ ਨਾ ਲਈ ਜਾਵੇ।
ਇਸੇ ਤਰ੍ਹਾਂ, ਜੇਕਰ ਤੁਸੀਂ ਲਾਟਰੀ ਦੇ ਨਾਲ ਰਿਜ਼ਲਟ ਦੇਖਣਾ ਹੈ, ਤਾਂ ਉਹ ਦੁਕਾਨ ਜਾਂ ਫਿਰ ਲਾਟਰੀ ਪਿੱਛੇ ਦਰਜ ਸਰਕਾਰੀ ਵੈਬਸਾਈਟ ਜਾਂ ਫਿਰ ਅਖਬਾਰ ਵਿੱਚ ਦੇਖੋ। ਇਹ ਵੀ ਖਾਸ ਤੌਰ ਤੇ ਧਿਆਨ ਦਿੱਤਾ ਜਾਵੇ ਕਿ ਜੇਤੂ ਵਿਅਕਤੀ ਨੂੰ ਲਾਟਰੀ ਦਾ ਇਨਾਮ ਲੈਣ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਸ ਨਹੀਂ ਦੇਣਾ ਪੈਂਦਾ।
ਗਾਂਧੀ ਬ੍ਰਦਰਜ ਦੇ ਮਨਮੀਤ ਗਾਂਧੀ ਨੇ ਦੱਸਿਆ ਹੈ ਕਿ ਉਨਾਂ ਦੀ ਦੁਕਾਨ ਦੇ ਨਾਮ ਤੇ ਕਈ ਫਰਜੀ ਸੋਸ਼ਲ ਮੀਡੀਆ ਪੇਜਾਂ ਦੇ ਚੱਲਣ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਸਾਈਬਰ ਸੈਲ ਨੂੰ ਬਹੁੱਤ ਸਾਰੀਆਂ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ। ਜੇਕਰ ਕੋਈ ਵਿਅਕਤੀ ਉਨਾਂ ਦੇ ਨਾਮ ਉੱਪਰ ਆਨਲਾਈਨ ਲੋਟਰੀ ਵੇਚਦਾ ਹੈ ਅਤੇ ਲੋਕਾਂ ਨਾਲ ਠੱਗੀ ਕਰਦਾ ਹੈ, ਤਾਂ ਉਸ ਲਈ ਉਹ ਜਿੰਮੇਵਾਰ ਨਹੀਂ ਹੋਣਗੇ। ਉਹਨਾਂ ਦੇ ਘੰਟਾ ਘਰ ਚੌਂਕ, ਲੁਧਿਆਣਾ ਨੇੜੇ 55 ਨੰਬਰ ਦੀ ਮਸ਼ਹੂਰ ਦੁਕਾਨ ਹੈ। ਇਸ ਤੋਂ ਇਲਾਵਾ, ਗਾਂਧੀ ਬ੍ਰਦਰਜ ਦੇ ਵੀ ਸ਼ਹਿਰ ਵਿੱਚ ਕਈ ਵਿਕਰੀ ਕੇਂਦਰ ਹਨ। ਲੇਕਿਨ ਉਹ ਲੋਕਾਂ ਨੂੰ ਕਿਸੇ ਵੀ ਵਿਕਰੇਤਾ ਤੋਂ ਹੀ ਲਾਟਰੀ ਟਿਕਟ ਖਰੀਦਣ ਦੀ ਅਪੀਲ ਕਰਦੇ ਹਨ।
ਮਨਮੀਤ ਗਾਂਧੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਗਾਂਧੀ ਬ੍ਰਦਰਜ ਵੱਲੋਂ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਅਮੀਰ ਬਣਾਉਣ ਦਾ ਕ੍ਰਮ ਅੱਗੇ ਵਧਾਇਆ ਹੈ ਅਤੇ ਇਸ ਵਾਰ ਦਿਵਾਲੀ ਬੰਪਰ ਤਹਿਤ ਉਹਨਾਂ ਦੇ ਵੱਲੋਂ ਵੇਚੀ ਗਈ ਇੱਕ ਲੋਟਰੀ ਦਾ ਇੱਕ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਲੁਧਿਆਣਾ ਅਤੇ ਸੂਬੇ ਦੇ ਕਈ ਹਿੱਸਿਆਂ ਵਿੱਚ ਗਾਂਧੀ ਬ੍ਰਦਰਜ਼ ਦੇ ਸਟਾਲ ਲੱਗੇ ਹਨ, ਜਿੱਥੋਂ ਲੋਕ ਲਾਟਰੀ ਦੀ ਟਿਕਟ ਖਰੀਦ ਕੇ ਆਪਣਾ ਭਵਿੱਖ ਚਮਕਾ ਸਕਦੇ ਹਨ।
