ਸੰਗੀਤਮਈ ਸ਼ਾਮ ਦਾ ਆਯੋਜਨ.

ਵੇਰਕਾ ਮਿਊਜ਼ਿਕਲ ਵੈਲਫੇਅਰ ਸੋਸਾਇਟੀ ਵੱਲੋਂ ਆਪਣੇ ਪਹਿਲੀ ਸੰਗੀਤਮਈ ਸ਼ਾਮ ਦਾ ਆਯੋਜਨ 

ਸੋਸਾਇਟੀ ਸੰਗੀਤ ਦੇ ਨਾਲ ਨਾਲ ਸਮਾਜ ਦੀ ਸੇਵਾ ਵੀ ਕਰੇਗੀ : ਪ੍ਰਧਾਨ ਸੁਸ਼ੀਲ ਵੇਰਕਾ  

ਅੰਮ੍ਰਿਤਸਰ ( ਸਵਿੰਦਰ ਸਿੰਘ ) ਵੇਰਕਾ ਮਿਊਜ਼ਿਕਲ ਵੈਲਫੇਅਰ ਸੋਸਾਇਟੀ ਵੱਲੋਂ ਅੰਮ੍ਰਿਤਸਰ ਦੇ ਗੋਡ ਫਾਦਰ ਰੈਸਟੋਰੈਂਟ ਵਿਖੇ ਇੱਕ ਮਿਊਜ਼ਿਕਲ ਪ੍ਰੋਗਰਾਮ ਦਾ ਆਯੋਜਿਨ ਕੀਤਾ ਗਿਆ ਜਿਸ ਵਿੱਚ ਅੰਮ੍ਰਿਤਸਰ ਦੇ ਕਰੋਕੇ ਤੇ ਗਾਉਣ ਵਾਲੇ ਗਾਇਕਾਂ ਨੇ ਸ਼ਿਰਕਤ ਕੀਤੀ ਅਤੇ ਬਾਲੀਵੁੱਡ ਦੇ ਗਾਇਕਾ ਤੇ ਸੰਗੀਤਕਾਰਾ ਨੂੰ ਉਨ੍ਹਾਂ ਦੇ ਦੁਵਾਰਾ ਗਾਏ ਗੀਤਾ ਦੇ ਰਾਹੀਂ ਯਾਦ ਕੀਤਾ ਗਿਆ !

ਵੇਰਕਾ ਮਿਊਜ਼ਿਕਲ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਗਾਇਕ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਅੱਜ ਇਹ ਸਾਡਾ ਵੇਰਕਾ ਗਰੁੱਪ ਵੱਲੋ ਪਹਿਲਾ ਪ੍ਰੋਗਰਾਮ ਸੀ ਜਿਸ ਵਿੱਚ ਕਰੋਕੇ ਮਿਊਜ਼ਿਕ ਦੇ ਨਾਲ ਗੀਤ ਗਾ ਕੇ ਮਨੋਰੰਜਨ ਕੀਤਾ ਗਿਆ ! ਸੁਸ਼ੀਲ ਕੁਮਾਰ ਨੇ ਦੱਸਿਆ ਕੇ ਸਾਡੇ  ਵੇਰਕਾ ਮਿਊਜ਼ਿਕਲ ਵੈਲਫੇਅਰ ਸੋਸਾਇਟੀ ਦੀ ਹਮੇਸ਼ਾ ਇਹੋ ਕੋਸ਼ਿਸ਼ ਰਹੇਗੀ ਕਿ ਅਸੀਂ ਉਨ੍ਹਾਂ ਕਲਾਕਾਰਾਂ ਗਾਇਕਾਂ ਨੂੰ ਸਟੇਜ ਤੇ ਗਾਉਣ ਦਾ ਮੌਕਾ ਮਿਲੇਗਾ ਜਿੰਨਾ ਦੇ ਵਿੱਚ ਗਾਉਣ ਦੀ ਕਲਾ ਹੋਵੇਗੀ ਇਸ ਦੇ ਲਈ ਅਸੀਂ ਜਲਦ ਹੀ ਇੱਕ ਸੰਗੀਤਮਈ ਸ਼ਾਮ ਦਾ ਆਯੋਜਿਨ ਜਲਦ ਕਰਨ ਜਾ ਰਹੇ ਹਾ ਜਿਸ ਵਿੱਚ ਪੰਜਾਬ ਤੋਂ ਗਾਇਕ ਪਹੁੰਚ ਕੇ ਆਪਣੀ ਕਲਾ ਦੇ ਜੌਹਰ ਵਿਖਾਉਣਗੇ ਜਲਦ ਹੀ ਉਸਦੀ ਤਰੀਕ ਦਾ ਆਗਾਜ ਕਰ ਦਿੱਤਾ ਜਾਵੇਗਾ ਅਤੇ ਉਹਨਾਂ ਗਾਇਕ ਨੂੰ ਸਿਨੇਮਾ ਤੇ ਟੀਵੀ ਕਲਾਕਾਰਾਂ ਦੇ ਨਾਲ ਮਿਲਣ ਦਾ ਅਵਸਰ ਮਿਲੇਗਾ ਜਿਸ ਨਾਲ ਅੰਮ੍ਰਿਤਸਰ ਦੇ ਗਾਇਕਾਂ ਦਾ ਹੌਸਲਾ ਹੋਰ ਵੀ ਵੱਧ ਸਕੇ ਇਸ ਤੋਂ ਬਾਅਦ ਸੋਸਾਇਟੀ ਵੱਲੋ ਸਮਾਜ ਸੇਵਾ ਦੇ ਕੰਮ ਪਹਿਲ ਦੇ ਅਧਾਰ ਦੇ ਕੀਤੇ ਜਾਣਗੇ ! ਇਸ ਮੌਕੇ ਤੇ ਗਾਇਕ ਸੁਰਜੀਤ ਸਿੰਘ ਅਤੇ ਗਾਇਕ ਜਤਿਨ ਵਿਸ਼ੇਸ਼ ਤੌਰ 'ਤੇ ਪਹੁੰਚੇ !