ਮੇਲੇ 'ਤੇ ਸਟਾਰ ਕਲਾਕਾਰਾਂ ਨੇ ਭਰੀ ਹਾਜ਼ਰੀ.
ਸਵ: ਬਚਨ ਸਿੰਘ ਬੋਟਮੈਨ ਜੋਗਿੰਦਰ ਕੌਰ ਤੀਸਰਾ ਯਾਦਗਾਰੀ ਮੇਲੇ 'ਤੇ ਪਹੁੰਚੇ ਸਟਾਰ ਕਲਾਕਾਰਾਂ ਨੇ ਭਰੀ ਹਾਜ਼ਰੀ
ਮਾਂ ਬਾਪ ਦੀ ਸੇਵਾ ਕਰਨਾ ਸਾਡਾ ਫਰਜ਼ ਨਹੀਂ ਸਗੋਂ ਧਰਮ ਹੈ : ਕਾਮੇਡੀਅਨ ਕਾਂਸ਼ੀ ਰਾਮ ਚੰਨ
ਸ਼੍ਰੀ ਗੋਵਿੰਦਵਾਲ ਸਾਹਿਬ ( ਸਵਿੰਦਰ ਸਿੰਘ ) ਪੰਜਾਬੀ ਫਿਲਮ ਇੰਡਸਟਰੀ ਦੇ ਸਿਰਮੌਰ ਕਮੇਡੀਅਨ ਗਾਇਕ ਕਾਂਸ਼ੀ ਰਾਮ ਚੰਨ ਵੱਲੋਂ ਆਪਣੇ ਪਿਤਾ ਸਵਰਗੀ ਸਰਦਾਰ ਬਚਨ ਸਿੰਘ ਬੋਟਮੈਨ ਮਾਤਾ ਜੋਗਿੰਦਰ ਕੌਰ ਦੀ ਯਾਦ ਵਿੱਚ ਗਰੀਨ ਪਾਰਕ ਸ਼੍ਰੀ ਗੋਇੰਦਵਾਲ ਸਾਹਿਬ ਜਿਲਾ ਤਰਨਤਾਰਨ ਵਿਖੇ ਸਨੀਵਾਰ ਨੂੰ ਸੱਭਿਆਚਾਰਕ ਮੇਲਾ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਸਟਾਰ ਕਲਾਕਾਰਾਂ,ਸਮਾਜ ਸੇਵਕ, ਮਾਯਾਨਾਜ਼ ਹਸਤੀਆਂ ਵੱਲੋ ਸ਼ਿਰਕਤ ਕੀਤੀ ਗਈ।ਇਸ ਮੇਲੇ ਵਿੱਚ ਇੰਟਰਨੈਸ਼ਨਲ ਗਾਇਕ ਰਣਜੀਤ ਮਣੀ, ਸੀਮਾ ਅਨਜਾਨ, ਰਿਹਾਨਾ ਭੱਟੀ, ਬਲਵਿੰਦਰ ਬੰਟੀ, ਰਿਤਿਕਾ ਸੇਠੀ, ਰਾਜੂ ਹਰੀਪੁਰੀਆ,ਸੁਖਵੰਤ ਚੇਤਨਪੁਰੀ,ਸੁਖਜੀਤ ਬੱਲ,ਲਖਵਿੰਦਰ ਕੋਟੀਆ,ਗੁਰਮੇਜ ਸਹੋਤਾ ,ਅਮਰੀਕ ਬੱਲ਼ ਮਨਮੀਤ ਸੋਨੀਆ ਸਮੇਤ ਕਾਫੀ ਕਲਾਕਾਰਾਂ ਅਤੇ ਫਿਲਮੀ ਅਦਾਕਾਰ ਬਲਕਾਰ ਸਿੰਘ ਨੇ ਹਾਜ਼ਰੀ ਭਰੀ।ਇਸ ਮੇਲੇ ਵਿੱਚ ਵਿਸ਼ੇਸ਼ ਤੌਰ 'ਤੇ ਇੰਟਰਨੈਸ਼ਨਲ ਕਮੇਡੀਅਨ ਸੁਰਿੰਦਰ ਫਰਿਸ਼ਤਾ ਉਰਫ ਘੁੱਲੇ ਸ਼ਾਹ,ਅਤਰੋ ਚਤਰੋ, ਸ਼ੁਗਲੀ ਜੁਗਲੀ ਨੇ ਆਪਣੀ ਅਦਾਕਾਰੀ ਨਾਲ ਸਰੋਤਿਆਂ ਦੇ ਮਨ ਨੂੰ ਮੋਹ ਲਿਆ। ਮੇਲੇ ਵਿੱਚ ਪੁੱਜੇ ਹੋਏ ਸਾਰੇ ਮਹਿਮਾਨਾਂ,ਕਲਾਕਾਰਾਂ,ਸਮਾਜਿਕ, ਰਾਜਨੀਤਕ ਆਗੂਆਂ ਪੱਤਰਕਾਰ ਭਾਈਚਾਰੇ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
