Stakeholders Workshop Organised.

ਕੇਵੀਆਈਸੀ ਚੰਡੀਗੜ੍ਹ ਵਿੱਚ ਲਾਗਤ ਅਤੇ ਗੁਣਵੱਤਾ ਮੁਕਾਬਲੇਬਾਜ਼ੀ ਵਧਾਉਣ 'ਤੇ ਸਟੇਕਹੋਲਡਰਜ਼ ਕੰਸਲਟੇਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ

ਚੰਡੀਗੜ੍ਹ, 4 ਨਵੰਬਰ: ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ), ਅੰਬਾਲਾ/ਚੰਡੀਗੜ੍ਹ  ਦੇ ਦਫ਼ਤਰ ਨੇ ਅੱਜ ਚੰਡੀਗੜ੍ਹ ਵਿਖੇ "ਖਾਦੀ ਅਤੇ ਐੱਮਐੱਸਐੱਮਈ ਖੇਤਰ ਵਿੱਚ ਲਾਗਤ ਅਤੇ ਗੁਣਵੱਤਾ ਮੁਕਾਬਲੇਬਾਜ਼ੀ ਵਧਾਉਣ" 'ਤੇ ਇੱਕ  ਸਟੇਕਹੋਲਡਰਜ਼ ਕੰਸਲਟੇਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ। ਵਰਕਸ਼ਾਪ ਵਿੱਚ ਲਗਭਗ 137 ਭਾਗੀਦਾਰਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਸਪਿਨਰ, ਬੁਣਕਰ, ਟ੍ਰੇਨਰ, ਲੇਖਾਕਾਰ, ਖਾਦੀ ਸੰਸਥਾਵਾਂ ਦੇ ਸਕੱਤਰ, ਐਸਐਫਯੂਆਰਟੀਆਈ (ਪਰੰਪਰਾਗਤ ਉਦਯੋਗਾਂ ਦੇ ਪੁਨਰ ਸੁਰਜੀਤੀ ਲਈ ਫੰਡ ਸਕੀਮ) ਕਲੱਸਟਰ ਕਾਰੀਗਰ, ਪੀਐਮਈਜੀਪੀ ਲਾਭਪਾਤਰੀ, ਐਨਜੀਓ ਪ੍ਰਤੀਨਿਧੀ, ਬੈਂਕਰਸ, ਰਾਜ ਪੱਧਰੀ ਬੈਂਕਰਸ ਕਮੇਟੀ ਦੇ ਮੈਂਬਰ, ਯੂਟੀਐਲਬੀਸੀ, ਅਤੇ ਹੋਰ ਸਬੰਧਤ ਅਧਿਕਾਰੀ ਸ਼ਾਮਲ ਸਨ।

ਆਪਣੇ ਸੰਬੋਧਨ ਵਿੱਚ, ਕੇਵੀਆਈਸੀ, ਅੰਬਾਲਾ/ਚੰਡੀਗੜ੍ਹ ਦੇ ਡਾਇਰੈਕਟਰ ਨੇ ਵਰਕਸ਼ਾਪ ਦੇ ਉਦੇਸ਼ਾਂ ਅਤੇ ਇਸਦੇ ਤਿੰਨ-ਪੱਧਰੀ ਢਾਂਚੇ - ਕਲੱਸਟਰ-ਪੱਧਰੀ ਵਰਕਸ਼ਾਪਾਂ, ਜ਼ੋਨਲ ਕਾਨਫਰੰਸਾਂ ਅਤੇ ਰਾਸ਼ਟਰੀ ਕਾਨਫਰੰਸਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਐੱਮਐੱਸਐੱਮਈ ਅਤੇ ਖਾਦੀ-ਗ੍ਰਾਮ ਉਦਯੋਗ ਇਕਾਈਆਂ ਤੋਂ ਲਾਗਤ ਅਤੇ ਮੁਕਾਬਲੇਬਾਜ਼ੀ ਚੁਣੌਤੀਆਂ 'ਤੇ ਫੀਡਬੈਕ ਇਕੱਠਾ ਕਰਨਾ ਹੈ, ਜਿਸ ਨਾਲ ਉਹ ਵਿਸ਼ਵ ਬਾਜ਼ਾਰ ਵਿੱਚ ਲਚਕੀਲੇ ਅਤੇ ਸਮਰੱਥ ਬਣ ਸਕਣ।

ਮਾਹਿਰ ਬੁਲਾਰਿਆਂ ਨੇ ਕੱਚੇ ਮਾਲ ਦੀ ਗੁਣਵੱਤਾ ਅਤੇ ਮਾਨਿਕੀਕਰਣ, ਉੱਨਤ ਤਕਨਾਲੋਜੀ ਦੀ ਵਰਤੋਂ, ਹੋਰ ਮੰਤਰਾਲਿਆਂ ਦੀਆਂ ਯੋਜਨਾਵਾਂ ਨਾਲ ਤਾਲਮੇਲ, ਅਤੇ ਉਤਪਾਦ ਮੁੱਲ ਨੂੰ ਵਧਾਉਣ ਵਿੱਚ ਪੈਕੇਜਿੰਗ ਦੀ ਭੂਮਿਕਾ ਵਰਗੇ ਵਿਸ਼ਿਆਂ 'ਤੇ ਪੇਸ਼ਕਾਰੀ ਦਿੱਤੀ। ਇਸ ਤੋਂ ਇਲਾਵਾ, ਇੱਕ ਪ੍ਰਸਿੱਧ ਵਿਦੇਸ਼ੀ ਨਿਰਯਾਤਕ ਨੇ ਖਾਦੀ ਦੀ ਵਿਸ਼ਵਵਿਆਪੀ ਮੰਗ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਉੱਭਰ ਰਹੇ ਮੌਕਿਆਂ 'ਤੇ ਆਪਣੇ ਤਜ਼ਰਬੇ ਸਾਂਝੇ ਕੀਤੇ।

ਇੰਟਰਐਕਟਿਵ ਸੈਸ਼ਨਾਂ ਵਿੱਚ ਭਾਗੀਦਾਰਾਂ ਦੁਆਰਾ ਦਿੱਤੇ ਗਏ ਸੁਝਾਵਾਂ ਨੂੰ ਨੀਤੀ-ਪੱਧਰ 'ਤੇ ਵਿਚਾਰ ਲਈ ਕੇਵੀਆਈਸੀ ਹੈੱਡਕੁਆਰਟਰ ਅਤੇ ਭਾਰਤ ਸਰਕਾਰ ਦੇ ਐੱਮਐੱਸਐੱਮਈ ਮੰਤਰਾਲੇ ਨੂੰ ਭੇਜਿਆ ਜਾਵੇਗਾ।

ਵਰਕਸ਼ਾਪ ਵਿੱਚ ਮੌਜੂਦ ਮੁੱਖ ਬੁਲਾਰਿਆਂ ਅਤੇ ਪਤਵੰਤਿਆਂ ਵਿੱਚ ਸੁਰੇਸ਼ ਕੁਮਾਰ ਸ਼ਰਮਾ, ਡੀਜੀਐੱਮ, ਯੂਟੀਐਲਬੀਸੀ, ਪੰਜਾਬ ਨੈਸ਼ਨਲ ਬੈਂਕ; ਰਾਜਕਿਰਨ ਜੌਹਰੀ, ਡੀਜੀਐੱਮ, ਨਾਬਾਰਡ; ਡਾ. ਐਨ.ਕੇ. ਪਲਾਨੀਸਾਮੀ, ਐਨਆਈਟੀ ਜਲੰਧਰ; ਪੰਕਜ ਕੁਮਾਰ, ਸਹਾਇਕ ਨਿਰਦੇਸ਼ਕ, ਟੈਕਸਟਾਈਲ ਕਮੇਟੀ, ਲੁਧਿਆਣਾ; ਸ਼੍ਰੀਮਤੀ ਵਿਭਾ ਜੈਨ, ਸੀਓਈਕੇ, ਪੰਚਕੂਲਾ; ਸ਼੍ਰੀਮਤੀ ਰੂਪਾਲੀ ਟੰਡਨ, ਵਧੀਕ ਸੀਈਓ, ਐਨਆਰਐਲਐਮ, ਪੇਂਡੂ ਵਿਕਾਸ ਵਿਭਾਗ, ਪੰਜਾਬ; ਕ੍ਰਿਸ਼ਣ ਕੁਮਾਰ, ਸਹਾਇਕ ਨਿਰਦੇਸ਼ਕ, ਐੱਮਐੱਸਐੱਮਈ DFO, ਲੁਧਿਆਣਾ; ਅਤੇ ਰਾਹੁਲ ਬੀ. ਤਿਰਪੁਡੇ, ਭਾਰਤੀ ਪੈਕੇਜਿੰਗ ਏਜੰਸੀ, ਵਪਾਰ ਅਤੇ ਵਣਜ ਵਿਭਾਗ (ਭਾਰਤ ਸਰਕਾਰ) ਸਮੇਤ ਹੋਰ ਵੀ ਮੌਜੂਦ ਸਨ।

ਪ੍ਰੋਗਰਾਮ ਦਾ ਸਮਾਪਨ KVIC ਅਤੇ ਐੱਮਐੱਸਐੱਮਈ ਮੰਤਰਾਲੇ ਦਾ ਇਸ ਸਹਿਯੋਗੀ ਪਹਿਲਕਦਮੀ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਧੰਨਵਾਦ ਮਤੇ ਨਾਲ ਵਰਕਸ਼ਾਪ ਦਾ ਸਮਾਪਨ ਹੋਇਆ।