Cabinet Minister Khuddiyan Inaugurated the project of laying Pipeline .

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸਿੱਖ ਵਾਲਾ ਵਿਖੇ ਖਾਲ ਦੀ ਪਾਈਪ ਲਾਈਨ ਪਾਉਣ ਦੀ ਕਰਵਾਈ ਸ਼ੁਰੂਆਤ 


ਲੰਬੀ (ਨਰਿੰਦਰ ਵਧਵਾ ਰਾਜਿੰਦਰ ਸ਼ਰਮਾ) ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਹਰ ਖੇਤ ਵਿੱਚ ਪਾਣੀ ਪਹੁੰਚਾਉਣ ਲਈ ਦੇ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਸ ਗੁਰਮੀਤ ਸਿੰਘ ਖੁੱਡੀਆਂ ਨੇ ਲੰਬੀ ਹਲਕੇ ਦੇ ਪਿੰਡ ਸਿੱਖਾਂਵਾਲਾ ਵਿਖੇ ਮੋਘਾ ਬੁਰਜੀ ਨੰਬਰ 2200 ਟੀ ਆਰ ਆਊਟਲੈੱਟ ਆਫ ਸਿੱਖਵਾਲਾ ਮਾਈਨਰ ਦੇ ਖਾਲ ਦੀ ਪਾਈਪ ਲਾਈਨ ਪਾਉਣ ਦੀ ਸ਼ੁਰੂਆਤ ਮੌਕੇ ਕੀਤਾ। ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਉਣ ਵਾਲੀ ਇਹ ਪਾਈਪ ਲਾਈਨ 450 ਐੱਮ ਐੱਮ ਕੀ 18 ਇੰਚੀ ਦੀ ਲੰਬਾਈ 6560 ਮੀਟਰ ਹੈ ਤੇ ਇਸ ਤੇ 1 ਕਰੋੜ 3 ਲੱਖ ਰੁਪਏ ਦਾ ਖਰਚਾ ਆਵੇਗਾ। ਇਸ ਪਾਈਪ ਲਾਈਨ ਦੇ ਪੈਣ ਨਾਲ 650 ਏਕੜ ਜ਼ਮੀਨ ਅਤੇ 150 ਘਰਾਂ ਨੂੰ ਪਾਣੀ ਮਿਲੇਗਾ ਕੈਬਨਿਟ ਮੰਤਰੀ ਨੇ ਕਿਹਾ ਕਿ ਪਿੰਡ ਦੇ ਕਿਸਾਨਾਂ ਦੀ ਇਹ ਲੰਬੇ ਸਮੇਂ ਦੀ ਮੰਗ ਸੀ ਅਤੇ ਅੱਜ ਇਸ ਮੰਗ ਨੂੰ ਬੂਰ ਪਿਆ ਹੈ। ਇਸ ਮੌਕੇ ਉਨਾਂ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਆਖਿਆ ਕਿ ਇਸ ਸਾਰੇ ਕੰਮ ਨੂੰ ਵਧੀਆ ਤਰੀਕੇ ਨਾਲ ਨੇਪਰੇ ਚੜ੍ਹਿਆ ਜਾਵੇ ਅਤੇ ਇਸ ਨੂੰ ਜਲਦ ਤੋਂ ਜਲਦ ਕਿਸਾਨਾਂ ਦੇ ਸਪੁਰਦ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਪਾਣੀ ਸਬੰਧੀ ਮੁਸ਼ਕਿਲ ਪੇਸ਼ ਨਾ ਆਵੇ । ਉਨ੍ਹਾਂ ਕਿਹਾ ਕਿ ਬਿਨ੍ਹਾਂ ਪਾਣੀ ਤੋਂ ਕਿਸਾਨ ਕੁਝ ਵੀ ਨਹੀਂ ਜੇਕਰ ਪਾਣੀ ਮਿਲਦਾ ਹੈ ਤਾਂ ਕੀ ਫ਼ਸਲ ਹੁੰਦੀ ਹੈ। ਇਸ ਮੌਕੇ ਪਿੰਡ ਸਿੱਖਾਂ ਵਾਲਾ ਦੇ ਸਰਪੰਚ ਹਰਪਿੰਦਰ ਸਿੰਘ, ਸਰਪੰਚ ਖੁਸ਼ਬੀਰ ਸਿੰਘ ਸਹਿਣਾ ਖੇੜਾ, ਜਗਵਿੰਦਰ ਸਿੰਘ ਕਾਲਾ ਸਰਪੰਚ ਭੀਟੀਵਾਲਾ,ਰਾਜ ਬਹਾਦਰ ਸਰਪੰਚ ਰੋੜਾਂਵਾਲੀ, ਵਿਭਾਗ ਦੇ ਐਸ,ਹੈ ਰੁਪਿੰਦਰ ਸਿੰਘ,ਐੱਸ,ਡੀ,ਓ, ਨਿਖਿਲ ਨਾਗਪਾਲ,ਜੇ,ਏ ਦਿਲਪ੍ਰੀਤ ਸਿੰਘ,ਟੋਜੀ ਲੰਬੀ, ਗੁਰਬਾਜ ਸਿੰਘ ਪੀ,ਏ, ਟੋਨੀ ਭੁੱਲਰਵਾਲਾ ਤੋਂ ਇਲਾਵਾ ਕਿਸਾਨ ਹਾਜ਼ਰ ਸਨ।