A Unique Initiative By Monika and Sanjay Batta.

ਮੰਦਿਰਾਂ ਵਿੱਚ ਚੜਨ ਵਾਲੇ ਫੁੱਲਾਂ ਅਤੇ ਹੋਰ ਕੁਦਰਤੀ ਸਮਾਨ ਤੋਂ ਤਿਆਰ ਕੀਤੀ ਜਾ ਰਹੀ ਹੈ ਧੂਫ ਤੇ ਹਵਨ ਕੱਪ


ਲੁਧਿਆਣਾ, 4 ਨਵੰਬਰ (ਵਾਸੂ ਜੇਤਲੀ)- ਕਿਸੇ ਵੀ ਵੱਡੇ ਤਿਓਹਾਰ ਅਤੇ ਹਰ ਰੋਜ ਮੰਦਿਰਾਂ ਵਿੱਚ ਭਗਵਾਨ ਦੇ ਚਰਨਾਂ ਵਿੱਚ ਅਰਪਿਤ ਕੀਤੇ ਜਾਣ ਵਾਲੇ ਫੁੱਲਾਂ ਵਿੱਚ ਕੁਝ ਕੁਦਰਤੀ ਸਮੱਗਰੀ ਮਿਲਾ ਕੇ ਧੂਫ ਤੇ ਹਵਨ ਕੱਪ ਤਿਆਰ ਕੀਤੇ ਜਾ ਰਹੇ ਹਨ। ਇਹ ਉਪਰਾਲਾ ਕੀਤਾ ਹੈ ਦਿਵਿਆਸਰਾ ਨਾਮਕ ਕੰਪਨੀ ਨੇ। ਕੰਪਨੀ ਦੀ ਮਾਲਿਕ ਮੋਨਿਕਾ ਸੰਜੇ ਬੱਤਾ ਨੇ ਦੱਸਿਆ ਕਿ ਆਮ ਤੌਰ ਤੇ ਮੰਦਿਰਾਂ ਵਿੱਚ ਭਗਵਾਨ ਦੇ ਚਰਨਾਂ ਵਿੱਚ ਚੜਨ ਵਾਲੇ ਪਵਿੱਤਰ ਫੁੱਲਾਂ ਤੇ ਹੋਰ ਸਮੱਗਰੀ ਨੂੰ ਨਦੀਆਂ ਜਾਂ ਨਹਿਰਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ। ਜਿਸ ਨਾਲ ਭਗਵਾਨ ਦੇ ਚਰਨਾਂ ਵਿੱਚ ਚੜਨ ਵਾਲਾ ਇਸ ਪਵਿੱਤਰ ਸਮਾਨ ਲੋਕਾਂ ਦੇ ਪੈਰਾਂ ਹੇਠ ਰੌਂਦਿਆ ਜਾਂਦਾ ਰਿਹਾ ਸੀ। ਪਰ ਅਸੀਂ ਇਹਨਾਂ ਫੁੱਲਾਂ ਨੂੰ ਹੋਰ ਕੁਦਰਤੀ ਸਮੱਗਰੀ ਵਿੱਚ ਮਿਲਾ ਕੇ ਇਸ ਤੋਂ ਪੂਜਾ ਲਈ ਕੰਮ ਆਉਣ ਵਾਲੀ ਧੂਫ ਤੇ ਹਵਨ ਕੱਪ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ। ਮੋਨਿਕਾ ਸੰਜੇ ਬੱਤਾ ਨੇ ਦੱਸਿਆ ਕਿ ਉਹ ਇਹਨਾਂ ਫੁੱਲਾਂ ਨੂੰ ਚੁਗ ਕੇ ਇਸ ਵਿੱਚ ਚੰਦਨ, ਕਪੂਰ, ਕੇਸਰ ਦੀ ਲਾਲੀ ਤੇ ਹੋਰ ਪਵਿੱਤਰ ਸਮੱਗਰੀ ਮਿਲਾ ਕੇ ਸ਼ੁੱਧ ਦਿਵਿਆਸਰਾ ਤਿਆਰ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇਸ ਸਮੱਗਰੀ ਨਾਲ ਉਹ ਹਵਨ ਕੱਪ ਤੋਂ ਇਲਾਵਾ ਰੋਜ, ਹਵਨ, ਤੁਲਸੀ ਤੇ ਗੂਗਲ ਕਿਸਮ ਦੀ ਧੂਫ ਤਿਆਰ ਕਰਦੇ ਹਨ। ਭਗਵਾਨ ਦੇ ਚਰਨਾਂ ਵਿੱਚ ਚੜੇ ਹੋਣ ਕਾਰਣ ਇਸ ਧੂਫ ਵਿੱਚ ਇਸਤੇਮਾਲ ਹੋਣ ਵਾਲੇ ਫੁੱਲ ਭਗਤੀ ਦੀ ਸਕਤੀ ਨੂੰ ਹੋਰ ਵਧਾ ਦਿੰਦੇ ਹਨ। ਇਸ ਨਾਲ ਕੁਦਰਤ ਦੀ ਵੀ ਸੇਵਾ ਹੋ ਜਾਂਦੀ ਹੈ ਅਤੇ ਵਾਤਾਵਰਨ ਸਾਫ ਰਹਿੰਦਾ ਹੈ। ਕਿਓੰਕਿ ਇਸ ਸਮੱਗਰੀ ਨਾਲ ਤਿਆਰ ਹੋਣ ਵਾਲੀ ਧੂਫ ਵਿੱਚੋਂ ਖਤਰਨਾਕ ਧੂਆਂ ਨਹੀਂ ਨਿੱਕਲਦਾ।


ਫੋਟੋ ਕੈਪਸ਼ਨ - ਦਿਵਿਅਸਾਰਾ ਬਾਰੇ ਦੱਸਦੇ ਹੋਏ ਮੋਨਿਕਾ ਸੰਜੇ ਬੱਤਾ।