ਅਸ਼ਵਨੀ ਜੇਤਲੀ / ਹਾਲਾਤ-ਏ-ਕੋਰੋਨਾ .
ਫੁਰਸਤ ਦੇ ਇਹਨਾਂ ਪਲਾਂ ਨੂੰ ਆ ਰਲ ਬਿਤਾਈਏ
ਆ ਕਿ ਆਪਾਂ ਰਲ ਕੇ, ਮੁਹੱਬਤਾਂ ਦੀ ਬਾਤ ਪਾਈਏ
ਦੂਰੀ ਹੈ ਭਾਵੇਂ ਜ਼ਰੂਰੀ, ਜਿਊਣ ਦੇ ਲਈ ਅੱਜ ਬੜੀ
ਜਜ਼ਬਾਤਾਂ ਦੀ ਐਪਰ ਆ ਜਾ ਸਾਂਝ ਪਕੇਰੀ ਪਾਈਏ
ਇਕ ਮੀਟਰ ਤੋਂ ਵੱਧ ਹੀ ਥੋੜ੍ਹਾ ਪਰ੍ਹੇ ਜਿਹੇ ਹੋ ਬੈਠਾਂਗੇ
ਥੁੜ੍ਹ ਚਿਰੀਆਂ ਇਹ ਦੂਰੀਆਂ ਮਨ ਨੂੰ ਸਮਝਾਈਏ
ਮਹਾਂ ਮਾਰੀ 'ਕੋਰੋਨਾ' ਆ ਹੀ ਵੜੀ ਜੇ ਦੇਸ ਵਿਚ
ਰੱਖ ਕੇ ਬੂਹੇ ਬੰਦ ਘਰਾਂ ਦੇ ਇਸਨੂੰ ਦੂਰ ਭਜਾਈਏ
ਨਾ ਸੰਭਲੇ ਤਾਂ ਪਛਤਾਵਾ ਵੀ ਕੌਣ ਕਰੂ ਫਿਰ ਯਾਰਾ
ਵੇਖੀਂ ਕਿਧਰੇ ਅਲਗਰਜ਼ੀ ਵਿਚ ਸੁਪਨਾ ਨਾ ਹੋ ਜਾਈਏ