ਸਾਈਕਲ ਸਨਅਤ ਦੇ ਮੋਢੀ ਸ: ਦਰਸ਼ਨ ਸਿੰਘ ਕੁਲਾਰ ਨੂੰ ਯਾਦ ਕਰਦਿਆਂ.
ਫੈਡਰੇਸ਼ਨ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫੀਕੋ) ਦੇ ਪ੍ਰਧਾਨ ਸ. ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਲੁਧਿਆਣਾ ਦਾ ਸਨਅਤੀ ਵਿਕਾਸ ਤੇ ਸਾਈਕਲ ਸਨਅਤ ਦਾ ਵਿਕਾਸ ਕਰਨ ਲਈ ਸ. ਦਰਸ਼ਨ ਸਿੰਘ ਕੁਲਾਰ ਵੱਲੋ ਅਹਿਮ ਭੂਮੀਕਾ ਅਦਾ ਕੀਤੀ ਗਈ ਹੈ ਅਤੇ ਓਹਨਾਂ ਨੂੰ ਸਾਈਕਲ ਸਨਅਤ ਨਾਲ ਸੰਬੰਧਿਤ ਨਵੀਆਂ ਖੋਜਾਂ ਕਰਨ ਲਈ ਟੈਕਨੋਕ੍ਰੇਟ ਵਜੋਂ ਵੀ ਜਾਣਿਆ ਜਾਂਦਾ ਹੈ |
ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ 5 ਨਵੰਬਰ ਨੂੰ ਦਰਸ਼ਨ ਕੁਲਾਰ ਸਮੂਹ ਵੱਲੋਂ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ ਕਿਉਕਿ ਇਸ ਦਿਨ 1939 ਵਿੱਚ ਸ. ਦਰਸ਼ਨ ਸਿੰਘ ਜੀ ਕੁਲਾਰ ਦਾ ਜਨਮ ਸਰਦਾਰ ਰਤਨ ਸਿੰਘ ਦੀ ਗ੍ਰਹਿ ਵਿਖੇ ਮਾਤਾ ਸੰਤ ਕੌਰ ਦੀ ਕੁੱਖੋਂ ਹੋਇਆ ਸੀ, ਜੀ.ਜੀ.ਐੱਨ.ਖਾਲਸਾ ਸਕੂਲ ਗੁਰੂਸਰ, ਸੁਧਰ ਤੋਂ ਸਾਲ 1955 ਵਿਚ ਦਸਵੀਂ ਪਾਸ ਕਰਨ ਉਪਰੰਤ ਲੁਧਿਆਣਾ ਆ ਕੇ ਸਨ 1956 ਵਿਚ ਕੁਲਾਰ ਭਰਾਵਾਂ ਨੇ ਆਪਣਾ ਕਾਰੋਬਾਰ ਸਥਾਪਤ ਕੀਤਾ ਅਤੇ ਕਿਰਾਏ ਦੇ ਯੂਨਿਟ ਦੇਵਕੀ ਨੰਦਨ ਐਂਡ ਸੰਨਜ਼ ਵਿਖੇ ਸਾਈਕਲ ਮਡਗਾਰਡਾਂ ਦਾ ਨਿਰਮਾਣ ਸ਼ੁਰੂ ਕੀਤਾ। ਸਨ 1962 ਵਿਚ, ਉਨ੍ਹਾਂ ਨੇ ਆਪਣੀ ਯੂਨਿਟ ਕੁਲਾਰ ਸਾਈਕਲ ਇੰਡਸਟਰੀਜ਼ ਦੀ ਸ਼ੁਰੂਆਤ ਕੀਤੀ, ਜਿੱਥੇ ਪਹਿਲਾਂ ਉਨ੍ਹਾਂ ਨੇ ਮਸ਼ੀਨਰੀ ਵਿਕਸਤ ਕੀਤੀ ਅਤੇ ਫਿਰ ਸਾਈਕਲ ਮਡਗਾਰਡਾਂ ਅਤੇ ਰਿਮਾਂ ਦਾ ਉਤਪਾਦਨ ਸ਼ੁਰੂ ਕੀਤਾ | ਓਹਨਾ ਕਿਹਾ ਕਿ ਬਜ਼ੁਰਗ ਦੀਆਂ ਅਸੀਸਾਂ 'ਤੇ ਅਸ਼ੀਰਵਾਦ ਸਦਕਾ ਜੀ ਅੱਜ ਕੁਲਾਰ ਗਰੁੱਪ ਦੇ ਵੱਖ ਵੱਖ ਉਤਪਾਦਾਂ ਦਾ ਨਾਂ ਦੁਨੀਆਂ ਭਰ ਵਿੱਚ ਮਸ਼ਹੂਰ ਹੋਇਆ ਹੈ ਅਤੇ ਓਹਨਾ ਦੀ ਕੰਪਨੀ ਦੇ ਉਤਪਾਦਾਂ ਨੂੰ ਦੇਸ਼ ਵਿਦੇਸ਼ ਵਿੱਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ |
