Mehdoodan re-elected President .

ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਹੋਈ ਚੋਣ
ਮਹਿਦੂਦਾਂ ਮੁੜ ਪ੍ਰਧਾਨ ਤੇ ਲੁਹਾਰਾ ਕਾਰਜਕਾਰੀ ਪ੍ਰਧਾਨ ਬਣੇ


  ਲੁਧਿਆਣਾ 4 ਨਵੰਬਰ (ਵਾਸੂ ਜੇਤਲੀ) - ਸੁੰਦਰ ਨਗਰ ਡਵੀਜ਼ਨ ਦੀ ਸੱਭ ਤੋਂ ਜੁਝਾਰੂ ਮੁਲਾਜਮ ਜਥੇਬੰਦੀ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਚੋਣ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਗੁਰਪ੍ਰੀਤ ਸਿੰਘ ਮਹਿਦੂਦਾਂ ਨੂੰ ਮੁੜ ਪ੍ਰਧਾਨ ਅਤੇ ਰੁਜ਼ਗਾਰ ਪ੍ਰਾਪਤੀ ਦੇ ਸੰਘਰਸ਼ ਦੌਰਾਨ ਸੱਭ ਤੋਂ ਜਿਆਦਾ ਵਾਰ ਜੇਲ੍ਹਾਂ ਕੱਟਣ ਵਾਲੇ ਬਹੁਤ ਹੀ ਸੰਘਰਸ਼ ਸੀਲ ਸਾਥੀ ਬਹਾਦਰ ਸਿੰਘ ਲੁਹਾਰਾ ਕਾਰਜਕਾਰੀ ਪ੍ਰਧਾਨ ਬਣਾਏ ਗਏ। ਡਵੀਜ਼ਨ ਦੀ ਚੋਣ ਦੀ ਪ੍ਰਕਿਰਿਆ ਸੂਬਾ ਡਿਪਟੀ ਜਨਰਲ ਸਕੱਤਰ ਰਛਪਾਲ ਸਿੰਘ ਪਾਲੀ ਅਤੇ ਜੋਨ ਇੰਚਾਰਜ ਸਤੀਸ਼ ਭਾਰਦਵਾਜ ਦੀ ਸਾਂਝੀ ਅਗਵਾਈ ਅਤੇ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ ਦੀ ਹਾਜਰੀ ਵਿੱਚ ਕੀਤੀ ਗਈ। ਹੋਰਨਾਂ ਅਹੁਦੇਦਾਰਾਂ 'ਚ ਦੀਪਕ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ, ਕਰਤਾਰ ਸਿੰਘ ਨੂੰ ਮੀਤ ਪ੍ਰਧਾਨ, ਹਰਫੂਲ ਮਸੀਹ ਨੂੰ ਸਕੱਤਰ, ਅਮਰਜੀਤ ਸਿੰਘ ਨੂੰ ਕੈਸ਼ੀਅਰ, ਹਿਰਦੇ ਰਾਮ ਨੂੰ ਸਹਾਇਕ ਸਕੱਤਰ ਅਤੇ ਗੌਰਵ ਸ਼ਰਮਾ ਨੂੰ ਐਡੀਟਰ ਚੁਣਿਆ ਗਿਆ। ਚੁਣੇ ਅਹੁਦੇਦਾਰਾਂ ਨੇ ਏਟਕ ਦੀ ਸੂਬਾਈ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਦਿੱਤੀ ਜਿੰਮੇਵਾਰੀ ਨੂੰ ਪਹਿਲਾਂ ਨਾਲੋਂ ਵੀ ਬਿਹਤਰ ਢੰਗ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਸ੍ਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਕਿਹਾ ਕਿ ਬਹਾਦਰ ਸਿੰਘ ਲੁਹਾਰਾ ਦੇ ਸਰਗਰਮ ਹੋਣ ਨਾਲ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਨੂੰ ਕੇਵਲ ਡਵੀਜ਼ਨ ਪੱਧਰ 'ਤੇ ਨਹੀਂ ਬਲਕਿ ਪੰਜਾਬ ਪੱਧਰ 'ਤੇ ਲਾਭ ਹੋਵੇਗਾ। ਸ੍ਰ ਰਛਪਾਲ ਸਿੰਘ ਪਾਲੀ, ਸਤੀਸ਼ ਭਾਰਦਵਾਜ, ਕੇਵਲ ਸਿੰਘ ਬਨਵੈਤ ਅਤੇ ਮੇਵਾ ਸਿੰਘ ਸ਼ੇਰਪੁਰ ਨੇ ਚੁਣੇ ਹੋਏ ਨੁਮਾਇੰਦਿਆਂ ਨੂੰ ਸਿਰੋਪਾਓ ਅਤੇ ਹਾਰ ਪਾ ਕੇ ਸਨਮਾਨਿਤ ਕਰਦਿਆਂ ਵਧਾਈ ਦਿੱਤੀ। ਇਸ ਮੌਕੇ ਮੇਵਾ ਸਿੰਘ, ਪ੍ਰਕਾਸ਼ ਚੰਦ, ਰਾਮ ਅਵਧ, ਬਲਸ਼ੇਰ ਸਿੰਘ, ਵਿਨੋਦ ਕੁਮਾਰ ਅਤੇ ਹੋਰ ਆਗੂ ਹਾਜ਼ਰ ਸਨ।