AGM of PAWA .

ਪਾਵਾ ਦੀ ਸਲਾਨਾ ਜਨਰਲ ਬਾਡੀ ਮੀਟਿੰਗ ਭਲਕੇ


ਲੁਧਿਆਣਾ, 5 ਨਵੰਬਰ (ਵਾਸੂ ਜੇਤਲੀ) - ਪਬਲਿਕ ਅਗੇਂਸਟ ਅਡੱਲਟਰੇਸ਼ਨ ਵੈਲਫੇਅਰ ਐਸੋਸੀੇਏਸ਼ਨ (ਪਾਵਾ) ਦੀ ਸਲਾਨਾ ਜਨਰਲ ਬਾਡੀ ਦੀ ਮੀਟਿੰਗ 7 ਨਵੰਬਰ ਨੂੰ ਦੁਪਹਿਰ 12 ਵਜੇ ਲੁਧਿਆਣਾ ਕਲੱਬ ਵਿਖੇ ਹੋਵੇਗੀ। ਸਾਬਕਾ ਫੂਡ ਜੁਆਇੰਟ ਕਮਿਸ਼ਨਰ ਅਤੇ ਪਾਵਾ ਦੇ ਸਲਾਹਕਾਰ ਮਨੋਜ ਖੋਸਲਾ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਲੋਕਾਂ ਨੂੰ ਮਿਲਾਵਟਖੋਰੀ ਦੇ ਖਿਲਾਫ ਜਾਗਰੂਕ ਕਰਨ ਦਾ ਕੰਮ ਕਰਦੀ ਹੈ। ਐਸੋਸੀੇਏਸ਼ਨ ਦੀ ਮੀਟਿੰਗ ਵਿੱਚ ਸੰਗਠਨ ਦੇ ਮੁੱਖ ਸਰਪ੍ਰਸਤ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਜੋਰਾ ਸਿੰਘ ਸਮੇਤ ਸਾਰੇ ਅਹੁਦੇਦਾਰ ਸ਼ਾਮਲ ਹੋਣਗੇ।