Human Rights Suraksha Society honours ACP Traffic Gurdev Singh .

ਏਸੀਪੀ ਗੁਰਦੇਵ ਸਿੰਘ ਦਾ ਕੀਤਾ ਸਨਮਾਨ

ਲੁਧਿਆਣਾ - ਏਸੀਪੀ ਸ.ਗੁਰਦੇਵ ਸਿੰਘ  ਟਰੈਫਿਕ ਪੁਲਿਸ ਲੁਧਿਆਣਾ 2 ਨੂੰ ਸ਼ਹਿਰ ਵਿੱਚ ਟਰੈਫਿਕ ਪ੍ਰਣਾਲੀ ਨੂੰ ਵਧੀਆ ਤੇ ਸੁਚਾਰੁ ਢੰਗ ਨਾਲ ਚਲਾਉਣ ਅਤੇ ਵਧੀਆ ਕਾਰਜਕਾਰੀ ਲਈ ਦੀ ਹਿਊਮਨ ਰਾਈਟ ਸੁਰੱਖਿਆ ਸੋਸਾਇਟੀ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ  ਅਸ਼ੋਕ ਕੁਮਾਰ ਜਨਰਲ ਸੈਕਟਰੀ ਪੰਜਾਬ ਅਤੇ ਕੁਲਵੰਤ ਸਿੰਘ ਖੱਟੜਾ ਯੂਥ ਪ੍ਰਧਾਨ ਪੰਜਾਬ, ਯੂਥ ਪ੍ਰਧਾਨ ਲੁਧਿਆਣਾ ਲਵਲੀ , ਰਿਪਨ ਪੁਰੀ ਮੈਂਬਰ ਆਦਿ ਸ਼ਾਮਿਲ ਸਨ। ਸ.ਗੁਰਦੇਵ ਸਿੰਘ, ਜਿਨ੍ਹਾਂ ਨੇ ਹਾਲ ਹੀ ਵਿੱਚ ਮੁੜ ਲੁਧਿਆਣਾ ਟਰੈਫਿਕ ਪੁਲਿਸ ਦੀ ਕਮਾਨ ਸੰਭਾਲੀ ਹੈ, ਦੇ ਆਉਣ ਨਾਲ ਸ਼ਹਿਰ ਦੀ ਟਰੈਫਿਕ ਪ੍ਰਣਾਲੀ ਵਿੱਚ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਹੈ। ਜਿੱਥੇ ਪਹਿਲਾਂ ਆਤਮ ਪਾਰਕ ਸਮਰਾਲਾ ਚੌਂਕ ਵਰਗੇ ਇਲਾਕਿਆਂ ਵਿੱਚ ਜਾਮ ਆਮ ਗੱਲ ਸੀ, ਹੁਣ ਉਹਨਾਂ ਦੀ ਸੋਸ਼ਲ ਮੀਡੀਆ ਅਪੀਲਾਂ ਅਤੇ ਲੋਕਾਂ 'ਚ ਨਿੱਜੀ ਤੌਰ 'ਤੇ ਸੰਪਰਕ ਰਾਹੀਂ ਵੱਡੇ ਪੱਧਰ ਤੇ ਸੁਧਾਰ ਆਇਆ ਹੈ।