ਇੱਕ ਨਵੀਂ ਪਹਿਲਕਦਮੀ.

ਨਕਸ਼ਾ": ਭਰੋਸੇਯੋਗ ਜ਼ਮੀਨੀ ਰਿਕਾਰਡ ਅਤੇ ਨਾਗਰਿਕ ਸਸ਼ਕਤੀਕਰਣ ਲਈ ਇੱਕ ਨਵੀਂ ਪਹਿਲਕਦਮੀ

"ਨਕਸ਼ਾ" ਤੁਹਾਡੀ ਜ਼ਮੀਨ ਦੀ ਡਿਜੀਟਲ ਪਛਾਣ ਦਾ ਪ੍ਰਤੀਕ

  • ਮਾਣਯੋਗ ਸ਼ਿਵਰਾਜ ਸਿੰਘ ਚੌਹਾਨ

 

ਜਦੋਂ ਭਾਰਤ ਇੱਕ ਸਮਾਵੇਸ਼ੀ ਅਤੇ ਵਿਕਸਿਤ ਭਵਿੱਖ ਦੀ ਕਲਪਨਾ ਕਰਦਾ ਹੈ, ਤਾਂ ਇਸ ਦਾ ਸਭ ਤੋਂ ਮਜ਼ਬੂਤ ਅਧਾਰ-ਥੰਮ੍ਹ ਜ਼ਮੀਨ ਹੈ। ਭਾਵੇਂ ਘਰ ਹੋਵੇ, ਖੇਤ ਹੋਣ, ਦੁਕਾਨ ਹੋਵੇ ਜਾਂ ਸਮਾਰਟ ਸਿਟੀ ਦਾ ਸੁਪਨਾ ਹੋਵੇ – ਵਿਕਾਸ ਦਾ ਹਰੇਕ ਰੂਪ ਜ਼ਮੀਨ ‘ਤੇ ਸਥਿਤ ਹੁੰਦਾ ਹੈ। ਹਾਲਾਂਕਿ, ਸੱਚਾਈ ਇਹ ਹੈ ਕਿ ਵਰ੍ਹਿਆਂ ਤੋਂ ਸਾਡੇ ਜ਼ਮੀਨੀ ਰਿਕਾਰਡ ਅਧੂਰੇ, ਉਲਝਣ ਵਾਲੇ ਅਤੇ ਅਕਸਰ ਵਿਵਾਦਾਂ ਵਿੱਚ ਘਿਰੇ ਰਹੇ ਹਨ। ਨਤੀਜੇ ਵਜੋਂ, ਆਮ ਨਾਗਰਿਕਾਂ ਨੂੰ ਜਾਇਦਾਦ ਖਰੀਦਣ, ਜ਼ਮੀਨ ਵਿਰਾਸਤ ਵਿੱਚ ਪ੍ਰਾਪਤ ਕਰਨ, ਲੋਨ ਪ੍ਰਾਪਤ ਕਰਨ ਜਾਂ ਸਰਕਾਰੀ ਯੋਜਨਾਵਾਂ ਦਾ ਲਾਭ ਉਠਾਉਣ ਵਿੱਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ।

ਇਨ੍ਹਾਂ ਦੀਰਘਕਾਲੀ ਸਮੱਸਿਆਵਾਂ ਦੇ ਹੱਲ ਦੇ ਲਈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ, ਗ੍ਰਾਮੀਣ ਵਿਕਾਸ ਮੰਤਰਾਲੇ ਦੇ ਤਹਿਤ ਜ਼ਮੀਨੀ ਸੰਸਾਧਨ ਵਿਭਾਗ ਨੇ “ਨਕਸ਼ਾ” (ਰਾਸ਼ਟਰੀ ਸ਼ਹਿਰੀ ਨਿਵਾਸ-ਸਥਲ ਭੂ-ਸਥਾਨਕ ਗਿਆਨ-ਅਧਾਰਿਤ ਜ਼ਮੀਨੀ ਸਰਵੇਖਣ) ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਹ ਭਾਰਤ ਵਿੱਚ ਜ਼ਮੀਨ ਪ੍ਰਬੰਧਨ, ਪ੍ਰਸ਼ਾਸਨ ਅਤੇ ਜ਼ਮੀਨ-ਰਿਕਾਰਡ ਰੱਖ-ਰਖਾਅ ਵਿੱਚ ਬਦਲਾਅ ਲਿਆਉਣ ਦੀ ਇੱਕ ਪਹਿਲ ਹੈ। ਇਹ ਪ੍ਰੋਗਰਾਮ ਇੱਕ ਪਾਰਦਰਸ਼ੀ, ਡਿਜੀਟਲ ਅਤੇ ਤਸਦੀਕਯੋਗ ਜ਼ਮੀਨ-ਰਿਕਾਰਡ ਪ੍ਰਣਾਲੀ ਦਾ ਨਿਰਮਾਣ ਕਰ ਰਿਹਾ ਹੈ, ਜੋ ਨਾ ਸਿਰਫ਼ ਨਾਗਰਿਕਾਂ ਦੇ ਜੀਵਨ ਨੂੰ ਅਸਾਨ ਬਣਾਵੇਗੀ, ਸਗੋਂ ਕਸਬਿਆਂ ਅਤੇ ਸ਼ਹਿਰਾਂ ਦੇ ਵਿਕਾਸ ਨੂੰ ਵੀ ਗਤੀ ਪ੍ਰਦਾਨ ਕਰੇਗੀ।

 

ਭਾਰਤ ਵਿੱਚ, ਜ਼ਮੀਨ ਰਜਿਸਟ੍ਰੇਸ਼ਨ ਲੰਬੇ ਸਮੇਂ ਤੋਂ ਇੱਕ ਗੁੰਝਲਦਾਰ ਅਤੇ ਦਸਤਾਵੇਜ਼-ਅਧਾਰਿਤ ਪ੍ਰਕਿਰਿਆ ਰਹੀ ਹੈ। ਵਿਕ੍ਰੀ ਡੀਡ, ਸਟੈਂਪ ਡਿਊਟੀ, ਰਜਿਸਟ੍ਰੇਸ਼ਨ ਫੀਸ, ਪਟਵਾਰੀ ਤਸਦੀਕ ਅਤੇ ਤਹਿਸੀਲ ਪੱਧਰ ‘ਤੇ ਪੇਸ਼ਕਾਰੀਆਂ- ਇਹ ਸਾਰੇ ਨਾਗਰਿਕਾਂ ਦੇ ਲਈ ਪੂਰੀ ਪ੍ਰਣਾਲੀ ਨੂੰ ਮੁਸ਼ਕਲ ਬਣਾ ਦਿੰਦੀਆਂ ਸਨ। ਪੁਰਾਣੇ ਰਜਿਸਟਰ ਅਤੇ ਫਾਈਲਾਂ ਵਿੱਚ ਨਾ ਸਿਰਫ਼ ਗਲਤੀਆਂ ਮੌਜੂਦ ਸਨ, ਸਗੋਂ ਇਨ੍ਹਾਂ ਵਿੱਚ ਅਸਾਨੀ ਨਾਲ ਛੇੜਛਾੜ ਕੀਤੀ ਜਾ ਸਕਦੀ ਸੀ, ਜੋ ਕਈ ਵਿਵਾਦਾਂ ਦਾ ਮੂਲ ਕਾਰਨ ਹੁੰਦਾ ਹੈ। ਅਸਪਸ਼ਟ ਜਾਇਦਾਦ ਦੇ ਰਿਕਾਰਡ ਦੀ ਵਜ੍ਹਾ ਨਾਲ ਬੈਂਕਾਂ ਤੋਂ ਲੋਨ ਪ੍ਰਾਪਤ ਕਰਨ ਦੀ ਸੰਭਾਵਨਾ ਘੱਟ ਹੋ ਗਈ ਸੀ। ਵਿਰਾਸਤ ਜਾਂ ਦਾਖਲ-ਖਾਰਜ ਦੀ ਪ੍ਰਕਿਰਿਆ ਅਕਸਰ ਵਰ੍ਹਿਆਂ ਤੱਕ ਅਦਾਲਤਾਂ ਵਿੱਚ ਲਟਕੀਆਂ ਰਹਿੰਦੀਆਂ ਸਨ। ਗਲਤ ਮਾਪ, ਅਸਪਸ਼ਟ ਸੀਮਾਵਾਂ ਅਤੇ ਸਥਾਨਕ ਰਾਜਨੀਤਕ ਦਖਲਅੰਦਾਜ਼ੀ ਨੇ ਇਨ੍ਹਾਂ ਸਮੱਸਿਆਵਾਂ ਨੂੰ ਹੋਰ ਗੰਭੀਰ ਬਣਾ ਦਿੱਤਾ। ਇਹੀ ਕਾਰਨ ਹੈ ਕਿ ਲੱਖਾਂ ਭਾਰਤੀਆਂ ਦੇ ਲਈ, ਸੁਰੱਖਿਆ ਦੇ ਸਰੋਤ ਦੇ ਰੂਪ ਵਿੱਚ ਜ਼ਮੀਨ ਦਾ ਮਹੱਤਵ ਘੱਟ ਹੁੰਦਾ ਗਿਆ ਅਤੇ ਇਹ ਜੋਖਮ ਦਾ ਪ੍ਰਮੁੱਖ ਸਰੋਤ ਬਣ ਗਈ।

ਨਕਸ਼ਾ: ਡਿਜੀਟਲ ਪਾਰਦਰਸ਼ਿਤਾ ਵੱਲ ਕਦਮ

ਨਕਸ਼ਾ ਪ੍ਰੋਗਰਾਮ, ਸਟੀਕ ਅਤੇ ਡਿਜੀਟਲ ਜ਼ਮੀਨ-ਰਿਕਾਰਡ ਤਿਆਰ ਕਰਨ ਦੇ ਲਈ ਡ੍ਰੋਨ ਸਰਵੇਖਣ, ਜੀਐੱਨਐੱਸਐੱਸ ਮੈਪਿੰਗ ਅਤੇ ਜੀਆਈਐੱਸ ਉਪਕਰਣ ਜਿਹੀਆਂ ਐਡਵਾਂਸਡ ਤਕਨੀਕਾਂ ਦਾ ਲਾਭ ਉਠਾਉਂਦਾ ਹੈ। ਇਸ ਪਹਿਲ ਦੇ ਤਹਿਤ, ਨਾਗਰਿਕਾਂ ਨੂੰ ‘ਯੋਰਪ੍ਰੋ’ (ਸ਼ਹਿਰੀ ਜਾਇਦਾਦ ਮਾਲਕੀ ਰਿਕਾਰਡ) ਕਾਰਡ ਮਿਲਦਾ ਹੈ, ਜੋ ਮਾਲਕੀ ਦਾ ਇੱਕ ਡਿਜੀਟਲ ਪ੍ਰਮਾਣ ਹੈ ਅਤੇ ਜਾਇਦਾਦ ਦੇ ਲੈਣ-ਦੇਣ ਨੂੰ ਅਸਾਨ ਬਣਾਉਂਦਾ ਹੈ। ਸਰਕਾਰ ‘ਯੋਰਪ੍ਰੋ’ ਪ੍ਰੋਗਰਾਮ ਨੂੰ ਸਮਰਥਨ ਦੇ ਰਹੀ ਹੈ। ਨਕਸ਼ਾ ਦੇ ਨਾਲ, ਲੋਕਾਂ ਨੂੰ ਹੁਣ ਮਾਲਕੀ ਦੀ ਪੁਸ਼ਟੀ ਦੇ ਲਈ ਦਸਤਾਵੇਜ਼ਾਂ ਜਾਂ ਵਿਚੌਲਿਆਂ ‘ਤੇ ਨਿਰਭਰ ਰਹਿਣ ਦੀ ਜ਼ਰੂਰਤ ਨਹੀਂ ਹੈ। ਇਸ ਨਾਲ ਲੋਨ ਪ੍ਰਾਪਤ ਕਰਨ, ਵਿਕਰੀ ਪੂਰੀ ਕਰਨ, ਵਿਰਾਸਤ ਪ੍ਰਾਪਤ ਕਰਨ ਅਤੇ ਵਿਵਾਦਾਂ ਦਾ ਨਿਪਟਾਰਾ ਕਰਨ ਦੀ ਪ੍ਰਕਿਰਿਆ ਤੇਜ਼ ਅਤੇ ਵਧੇਰੇ ਪਾਰਦਰਸ਼ੀ ਹੋ ਗਈ ਹੈ। ਅੰਤ ਵਿੱਚ ਨਕਸ਼ਾ ਸਿਰਫ਼ ਇੱਕ ਤਕਨੀਕੀ ਸੁਧਾਰ ਨਹੀਂ ਹੈ- ਇਹ ਨਾਗਰਿਕ ਸਸ਼ਕਤੀਕਰਣ, ਸਮਾਨਤਾ ਅਤੇ ਜ਼ਮੀਨੀ-ਮਾਲਕੀ ਵਿੱਚ ਕਾਨੂੰਨੀ ਭਰੋਸੇ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

 

ਨਕਸ਼ਾ ਪ੍ਰੋਗਰਾਮ ਮੁੱਖ ਤੌਰ ‘ਤੇ ਉਨ੍ਹਾਂ ਨਾਗਰਿਕਾਂ ਨੂੰ ਲਾਭਵੰਦ ਕਰਦਾ ਹੈ, ਜੋ ਲੰਬੇ ਸਮੇਂ ਤੋਂ ਅਧੂਰੇ ਜਾਂ ਪੁਰਾਣੇ ਜ਼ਮੀਨੀ-ਦਸਤਾਵੇਜ਼ਾਂ ‘ਤੇ ਨਿਰਭਰ ਰਹੇ ਹਨ। ਨਗਰ ਪਾਲਿਕਾਵਾਂ ਅਤੇ ਸਥਾਨਕ ਕੌਂਸਲਾਂ ਕੋਲ ਹੁਣ ਸਵੱਛ, ਸਟੀਕ ਜ਼ਮੀਨੀ-ਸਥਾਨਕ ਡੇਟਾ ਤੱਕ ਪਹੁੰਚ ਦੀ ਸੁਵਿਧਾ ਹੈ, ਜਿਸ ਨਾਲ ਬਿਹਤਰ ਫ਼ੈਸਲੇ ਲੈਣਾ ਅਤੇ ਪਾਰਦਰਸ਼ਿਤਾ ਯਕੀਨੀ ਹੁੰਦੀ ਹੈ। ਨਾਗਰਿਕ ਅਸਾਨੀ ਨਾਲ ਔਨਲਾਈਨ ਫਾਰਮੈਟ ਮੈਪ ਦੇਖ ਸਕਦੇ ਹਨ ਅਤੇ ਇਤਰਾਜ਼ ਦਰਜ ਕਰ ਸਕਦੇ ਹਨ, ਜਿਸ ਨਾਲ ਇਸ ਪ੍ਰਕਿਰਿਆ ਵਿੱਚ ਜਨਤਾ ਦੀ ਭਾਗੀਦਾਰੀ ਯਕੀਨੀ ਹੁੰਦੀ ਹੈ। ਇਹ ਡਿਜੀਟਲ ਪ੍ਰਣਾਲੀ ਟੈਕਸ ਨੂੰ ਵੱਧ ਨਿਰਪੱਖ ਅਤੇ ਪਾਰਦਰਸ਼ੀ ਬਣਾਉਂਦੀ ਹੈ, ਨਾਲ ਹੀ ਸ਼ਹਿਰੀ ਨੀਤੀ-ਨਿਰਮਾਣ ਅਤੇ ਇਨਫ੍ਰਾਸਟ੍ਰਕਚਰ ਡਿਜ਼ਾਈਨ ਦੀ ਸਟੀਕਤਾ ਅਤੇ ਗਤੀ ਵਿੱਚ ਸੁਧਾਰ ਕਰਦੀ ਹੈ। ਸੰਖੇਪ ਵਿੱਚ, ਜੋ ਜ਼ਮੀਨੀ-ਰਿਕਾਰਡ ਕਦੇ ਧੂੜ ਭਰੇ ਰਜਿਸਟਰਾਂ ਵਿੱਚ ਸਿਰਫ਼ ਹੱਥ ਲਿਖਤ ਐਂਟਰੀਆਂ ਵਜੋਂ ਮੌਜੂਦਾ ਸੀ, ਉਹ ਹੁਣ ਰੰਗੀਨ, ਇੰਟਰੈਕਟਿਵ ਅਤੇ ਪਾਰਦਰਸ਼ੀ ਡਿਜੀਟਲ ਮੈਪਿੰਗਾਂ ਵਿੱਚ ਵਿਕਸਿਤ ਹੋ ਗਿਆ ਹੈ। ਇਹ ਆਧੁਨਿਕ, ਡੇਟਾ-ਸੰਚਾਲਿਤ ਸ਼ਾਸਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਨਕਸ਼ਾ ਪ੍ਰੋਗਰਾਮ ਦਾ ਪ੍ਰਭਾਵ ਨਿਜੀ ਮਾਲਕੀ ਅਤੇ ਪ੍ਰਸ਼ਾਸਨਿਕ ਕੁਸ਼ਲਤਾ ਤੋਂ ਕਿਤੇ ਅੱਗੇ ਤੱਕ ਫੈਲਿਆ ਹੋਇਆ ਹੈ ਅਤੇ ਇਹ ਆਫਤ ਪ੍ਰਬੰਧਨ ਅਤੇ ਸ਼ਹਿਰੀ ਨੀਤੀ-ਨਿਰਮਾਣ ਦੇ ਲਈ ਇੱਕ ਮਹੱਤਵਪੂਰਨ ਉਪਕਰਣ ਦੇ ਰੂਪ ਵਿੱਚ ਉਭਰ ਰਿਹਾ ਹੈ। ਸਥਿਤੀ ਦੀ ਉਚਾਈ ਦਾ ਵਿਸਤ੍ਰਿਤ ਡੇਟਾ ਪ੍ਰਦਾਨ ਕਰਕੇ, ਇਹ ਲੋਕਾਂ ਨੂੰ ਹੜ੍ਹ-ਜੋਖਮ ਵਾਲੇ ਖੇਤਰਾਂ ਦੀ ਪਛਾਣ ਕਰਨ ਦੇ ਯੋਗ ਬਣਾਉਂਦਾ ਹੈ, ਜਦਕਿ ਚੱਕਰਵਾਤ, ਭੂਚਾਲ ਅਤੇ ਅੱਗ ਦੀ ਸਥਿਤੀ ਵਿੱਚ, ਇਹ ਬਿਨਾ ਕਿਸੇ ਦੇਰੀ ਦੇ ਬਚਾਅ ਅਤੇ ਰਾਹਤ ਕਾਰਜਾਂ ਨੂੰ ਸ਼ੁਰੂ ਕਰਨ ਦੀ ਸੁਵਿਧਾ ਦਿੰਦਾ ਹੈ। ਪ੍ਰਮਾਣਿਤ ਡਿਜੀਟਲ ਮਾਲਕੀ ਰਿਕਾਰਡ ਇਹ ਵੀ ਯਕੀਨੀ ਬਣਾਉਂਦੇ ਹਨ ਕਿ ਮੁਆਵਜ਼ਾ ਅਤੇ ਸਹਾਇਤਾ ਸਹੀ ਲਾਭਾਰਥੀਆਂ ਤੱਕ ਜਲਦੀ ਪਹੁੰਚੇ। ਇਸ ਨਾਲ ਆਫਤ ਦੇ ਬਾਅਦ, ਮੁੜ-ਸਥਿਤੀ ਨੂੰ ਬਹਾਲ ਕਰਨ ਦੀ ਪ੍ਰਕਿਰਿਆ ਵਧੇਰੇ ਕੁਸ਼ਲ ਹੋ ਜਾਂਦੀ ਹੈ। ਇਸ ਤੋਂ ਇਲਾਵਾ, ਨਕਸ਼ਾ ਸੰਤੁਲਿਤ ਅਤੇ ਟਿਕਾਊ ਇਨਫ੍ਰਾਸਟ੍ਰਕਚਰ ਵਿਕਾਸ ਨੂੰ ਹੁਲਾਰਾ ਦੇ ਕੇ ਦੀਰਘਕਾਲੀ ਸ਼ਹਿਰੀ ਮਜ਼ਬੂਤੀ ਦਾ ਸਮਰਥਨ ਕਰਦਾ ਹੈ।

ਗ਼ੈਰ-ਨਿਵਾਸੀ ਭਾਰਤੀਆਂ (ਐੱਨਆਰਆਈ) ਅਤੇ ਦਿਵਯਾਂਗਜਨਾਂ ਜਿਹੇ ਕਮਜ਼ੋਰ ਸਮੂਹਾਂ ਦੇ ਲਈ, ਨਕਸ਼ਾ ਸੁਰੱਖਿਆ ਅਤੇ ਪਹੁੰਚਯੋਗਤਾ ਪ੍ਰਦਾਨ ਕਰਦਾ ਹੈ- ਉਨ੍ਹਾਂ ਨੂੰ ਜਾਇਦਾਦ ਦੇ ਰਿਕਾਰਡ ਔਨਲਾਈਨ ਦੇਖਣ ਅਤੇ ਤਸਦੀਕ ਕਰਨ ਦੀ ਸੁਵਿਧਾ ਦਿੰਦਾ ਹੈ, ਕਿਸੇ ਵੀ ਧੋਖਾਧੜੀ ਅਤੇ ਹਮਲੇ ਦੇ ਜੋਖਮ ਨੂੰ ਘੱਟ ਕਰਦਾ ਹੈ, ਅਤੇ ਸਰਕਾਰੀ ਦਫ਼ਤਰਾਂ ਦੇ ਵਾਰ-ਵਾਰ ਚੱਕਰ ਲਗਾਏ ਬਿਨਾ ਅਸਾਨ ਪਹੁੰਚ ਯਕੀਨੀ ਬਣਾਉਂਦਾ ਹੈ। ਸੰਖੇਪ ਵਿੱਚ, ਨਕਸ਼ਾ ਸਿਰਫ਼ ਇੱਕ ਤਕਨੀਕੀ ਸੁਧਾਰ ਨਹੀਂ ਹੈ, ਸਗੋਂ ਦੁਨੀਆ ਭਰ ਦੇ ਉਨ੍ਹਾਂ ਨਾਗਰਿਕਾਂ ਦੇ ਲਈ ਵਿਸ਼ਵਾਸ ਅਤੇ ਸਸ਼ਕਤੀਕਰਣ ਦਾ ਪ੍ਰਤੀਕ ਹੈ, ਜਿਨ੍ਹਾਂ ਦੀ ਭਾਰਤ ਦੀ ਜ਼ਮੀਨੀ ਅਤੇ ਇਸ ਦੇ ਭਵਿੱਖ ਵਿੱਚ ਹਿੱਸੇਦਾਰੀ ਹੈ।

 

ਵਿਕਸਿਤ ਭਾਰਤ ਦੀ ਨੀਂਹ

ਭਾਰਤੀ ਇਤਿਹਾਸ ਵਿੱਚ, ਜ਼ਮੀਨੀ ਵਿਵਾਦਾਂ ਨੇ ਅਕਸਰ ਅਸਮਾਨਤਾ, ਸੰਘਰਸ਼ ਅਤੇ ਦੇਰੀ ਨੂੰ ਜਨਮ ਦਿੱਤਾ ਹੈ-ਪਰ ਨਕਸ਼ਾ ਪ੍ਰੋਗਰਾਮ ਜ਼ਮੀਨ ਪ੍ਰਸ਼ਾਸਨ ਪ੍ਰਣਾਲੀ ਨੂੰ ਪਾਰਦਰਸ਼ੀ, ਕੁਸ਼ਲ ਅਤੇ ਨਾਗਰਿਕ-ਕੇਂਦ੍ਰਿਤ ਬਣਾ ਕੇ ਇਸ ਵਿਰਾਸਤ ਨੂੰ ਬਦਲ ਰਿਹਾ ਹੈ। ਸਮਾਰਟ ਸ਼ਹਿਰ, ਪੀਐੱਮ ਗਤੀ ਸ਼ਕਤੀ ਅਤੇ ਪੀਐੱਮ ਸਵਨਿਧੀ ਜਿਹੇ ਰਾਸ਼ਟਰੀ ਮਿਸ਼ਨਾਂ ਦੇ ਨਾਲ ਏਕੀਕਰਣ ਰਾਹੀਂ, ਨਕਸ਼ਾ ਭਾਰਤ ਦੇ ਵਿਕਾਸ-ਕੇਂਦ੍ਰਿਤ ਭਵਿੱਖ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਰਿਹਾ ਹੈ। ਇਹ ਨਾ ਸਿਰਫ਼ ਸਥਾਨਕ ਸ਼ਾਸਨ ਨੂੰ ਮਜ਼ਬੂਤ ਕਰਦਾ ਹੈ, ਸਗੋਂ ਨਾਗਰਿਕ ਭਾਗੀਦਾਰੀ, ਸਸ਼ਕਤੀਕਰਣ ਅਤੇ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਦਿੰਦਾ ਹੈ, ਜਿਸ ਨਾਲ ਵੱਧ ਨਿਵੇਸ਼ ਅਤੇ ਰੁਜ਼ਗਾਰ ਸਿਰਜਣ ਦਾ ਰਾਹ ਪੱਧਰਾ ਹੁੰਦਾ ਹੈ। ਆਖਿਰਕਾਰ, ਜ਼ਮੀਨ ਸਿਰਫ਼ ਇੱਕ ਭੌਤਿਕ ਜਾਇਦਾਦ ਨਹੀਂ ਹੈ- ਇਹ ਹਰੇਕ ਭਾਰਤੀ ਨਾਗਰਿਕ ਦੀ ਪਹਿਚਾਣ ਅਤੇ ਵਿਰਾਸਤ ਹੈ। ਦਹਾਕਿਆਂ ਤੋਂ, ਇਹ ਵਿਰਾਸਤ ਅਵਿਵਸਥਾ ਅਤੇ ਭ੍ਰਿਸ਼ਟਾਚਾਰ ਦੇ ਕਵਰ ਨਾਲ ਢਕੀ ਹੋਈ ਸੀ, ਪਰ ਨਕਸ਼ਾ ਵਿਸ਼ਵਾਸ, ਪਾਰਦਰਸ਼ਿਤਾ ਅਤੇ ਸਮਾਨਤਾ ਦਾ ਅੰਮ੍ਰਿਤ ਕਾਲ ਪੇਸ਼ ਕਰ ਰਿਹਾ ਹੈ। ਸੁਰੱਖਿਅਤ, ਪ੍ਰਮਾਣਿਤ ਡਿਜੀਟਲ ਜ਼ਮੀਨ ਰਿਕਾਰਡ ਦੇ ਨਾਲ, ਹੁਣ ਨਾਗਰਿਕਾਂ ਦੇ ਕੋਲ ਸੱਚਮੁਚ ਆਪਣੇ ਸੁਪਨਿਆਂ ਦੀ ਚਾਬੀ ਹੈ- ਜੋ ਭਾਰਤ ਨੂੰ ਇੱਕ ਵਧੇਰੇ ਨਿਆਂਸੰਗਤ, ਪਾਰਦਰਸ਼ੀ ਅਤੇ ਵਿਕਸਿਤ ਭਵਿੱਖ ਵੱਲ ਲੈ ਜਾ ਰਹੀ ਹੈ।

 

ਕੇਂਦਰੀ ਗ੍ਰਾਮੀਣ ਵਿਕਾਸ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ

..............................