*ਸ਼ੀਸ਼ਾ*.

 

ਜੋ ਖੂਹਾਂ ਦਾ ਮਿਸ਼ਰੀ ਜਿਹਾ ਸੁਭਾ ਸੀ

ਉਹ ਲੁਸੇ ਪਿੰਡੇ ਵਾਂਗ ਘਸਮੇਲਾਂ ਹੋ ਗਿਆ

ਮੇਰੀ ਸੱਜਰੀ ਸਵੇਰ ਦੀ ਕਿਰਣ ਦਾ ਅਸ਼ਕ

ਮਨੁੱਖੀ ਐਸ਼ ਚ ਕਾਲੇ ਬਦਲਾ ਦਾ ਰਿਣੀ ਹੋ ਗਿਆ

ਸਿਰੰਗੀ,ਅਲਗੋਜੇ,ਬੁਜਚੂ ਵਿਰਸੇ ਦੀ ਜੋ ਪਛਾਣ ਹੁੰਦੀ ਸੀ

ਜਿਨ੍ਹਾਂ ਹਰ ਖੁਸ਼ੀ ਦੇ ਦੁਲਾਨ ਦੀ ਵੱਖਰੀ ਜਿੰਦਜਾਨ ਹੁੰਦੀ ਸੀ

ਉਹ ਸੁਹਾਗ,ਘੋੜੀਆਂ, ਸਿੱਠਣੀਆਂ ਕਿਤਾਬਾਂ ਵਿਚ ਹੀ ਕੈਦ ਹੋ ਗਏ

ਲਤੀਫ਼ੇ ਬੇਸ਼ੁਮਾਰ ਬੇ ਸਿਰ ਪੈਰ ਦੇ ਖੋਪੜ੍ਹ ਆਪਣੇ ਦੇ ਵੈਦ ਬਣ ਗਏ

ਧਰਤਿ ਜੋ  ਗੁਰਬਾਣੀ ਵਿੱਚ ਮਾਂ ਦੇ ਸਮਾਣ ਹੈ

ਉਹਦੀ ਅਸਮਤ ਅੱਜ ਜ਼ਹਿਰੀਲੇ ਪਾਣੀ ਦੀ ਸ਼ਿਕਾਰ ਹੈ

ਆਪਣਾ ਹੈ ਵਿਰਸਾ ਆਪਣਾ ਇਹੀ ਸੰਸਾਰ ਹੈ

ਪਰਦੇਸੀ ਪਰਾਂਦਿਆਂ ਵਿੱਚ ਨਾ ਉਲੱਝ ਜਾਣਾ ਯਾਰੋਂ 

ਸ਼ਿਵਮ ਕੈਸੀ ਇਹ ਜਮਹੂਰੀਅਤ ਨਾ ਆਪਣਾ ਵਜੂਦ ਵੇਚ ਜਾਣਾ ਯਾਰੋਂ 

ਸੰਭਲ ਜਾਉ ਯਾਰੋਂ ਮੇਰੀ ਨਸਲਾਂ ਦੇ ਸੂਰਜ ਨੂੰ ਬਚਾ ਲੈਣਾ ਯਾਰੋਂ 

ਸੰਭਲ ਜਾਓ ਯਾਰੋਂ ਮੇਰੀ ਨਸਲਾਂ ਦੇ  ਸੂਰਜ ਨੂੰ ਬਚਾ ਲੈਣਾ ਯਾਰੋਂ|  

 

ਕਲਮ.......

ਸ਼ਿਵਮ ਮਹਾਜਨ

(29 ਮਾਰਚ 2020)