Medical Camp by GADVASU.

 

ਵੈਟਨਰੀ ਯੂਨੀਵਰਸਿਟੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਕੀਤਾ ਖੂਨਦਾਨ ਕੈਂਪ

 

ਲੁਧਿਆਣਾ 12 ਨਵੰਬਰ 2025 :  ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਕਾਰਜਸ਼ੀਲ  ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਇਕਾਈ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਦੇ ਸੰਦਰਭ ਵਿੱਚ ਇਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦਾ ਉਦਘਾਟਨ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕੀਤਾ। ਇਹ ਕੈਂਪ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਦੀ ਟੀਮ ਦੇ ਸਹਿਯੋਗ ਨਾਲ ਕਰਵਾਇਆ ਗਿਆ। ਕੈਂਪ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਭਰਪੂਰ ਹੁੰਗਾਰਾ ਦੇਦਿਆਂ 80 ਦੇ ਕਰੀਬ ਦਾਨੀਆਂ ਨੇ ਖੂਨਦਾਨ ਕੀਤਾ।

          ਡਾ. ਗਿੱਲ ਨੇ ਖੂਨਦਾਨੀਆਂ ਦਾ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਖੂਨਦਾਨ ਇਕ ਬਹੁਤ ਹੀ ਉੱਚਾ ਸਮਾਜਿਕ ਕਾਰਜ ਹੈ ਜਿਸ ਵਿੱਚ ਇਨਸਾਨ ਧਰਮ, ਨਸਲ, ਜਾਤ ਤੋਂ ਉੱਪਰ ਉੱਠ ਕੇ ਇਹ ਯੋਗਦਾਨ ਦਿੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕੈਂਪ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਸਾਲ ਨੂੰ ਸਮਰਪਿਤ ਕੀਤਾ ਗਿਆ ਹੈ ਕਿਉਂਕਿ ਨੌਵੀਂ ਪਾਤਸ਼ਾਹੀ ਨੇ ਇਕ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹੋਏ ਆਪਣੀ ਕੁਰਬਾਨੀ ਦਿੱਤੀ ਸੀ।

          ਡਾ. ਰਾਬਿੰਦਰ ਸਿੰਘ �"ਲਖ, ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਡਾ. ਸਵਰਨ ਸਿੰਘ ਰੰਧਾਵਾ, ਡੀਨ ਵੈਟਨਰੀ ਸਾਇੰਸ ਕਾਲਜ ਨੇ ਕਿਹਾ ਕਿ ਖੂਨਦਾਨੀ ਸਾਡੇ ਸਮਾਜ ਦੇ ਅਸਲ ਨਾਇਕ ਹਨ ਜੋ ਮਨੁੱਖੀ ਜੀਵਨ ਬਚਾਉਣ ਦਾ ਸਬੱਬ ਬਣਦੇ ਹਨ। ਸਟੱਡੀ ਸਰਕਲ ਦੀ ਟੀਮ ਡਾ. ਜਸਪਾਲ ਸਿੰਘ ਹੁੰਦਲ, ਡਾ. ਦਵਿੰਦਰ ਪਾਠਕ, ਡਾ. ਵਰਿੰਦਰਪਾਲ ਸਿੰਘ, ਡਾ. ਗੁਰਸ਼ਰਨ ਸਿੰਘ, ਡਾ. ਸਰਬਜੀਤ ਕੌਰ, ਡਾ. ਜੁਝਾਰ ਸਿੰਘ ਅਤੇ ਸ਼੍ਰੀ ਦਿਲਚੈਨ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਉਤਮ ਸੇਵਾ ਲਈ ਪ੍ਰੇੇਰਿਆ। ਸ. ਜਸਪਾਲ ਸਿੰਘ ਅਤੇ ਸ. ਸੁਰਜੀਤ ਸਿੰਘ ਨੇ ਵਿਦਿਆਰਥੀਆਂ ਦੀ ਊਰਜਾ ਨੂੰ ਇਕ ਸਹੀ ਦਿਸ਼ਾ ਦੇਣ ਲਈ ਅਜਿਹੇ ਕੈਂਪ ਦੀ ਸਲਾਘਾ ਕੀਤੀ। ਸਵੈ-ਸੇਵਕਾਂ ਡਾ. ਗੁਰਸਿਮਰਨ ਸਿੰਘ, ਲਗਨ ਵਰਮਾ, ਮੀਨਾਕਸ਼ੀ, ਦਾਨਿਸ਼, ਹਸਨ, ਸਿਮਰਨਜੋਤ, ਜਸਕੀਰਤ ਸਿੰਘ ਅਤੇ ਰਾਧਿਕਾ ਨੇ ਆਪਣੇ ਵਿਦਿਆਰਥੀ ਹਾਣੀਆਂ ਨੂੰ ਵੱਧ ਤੋਂ ਵੱਧ ਖੂਨ ਦੇਣ ਲਈ ਪ੍ਰੇਰਿਤ ਕੀਤਾ।

          ਕੈਂਪ ਵਾਸਤੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਡਾ. ਨਿਧੀ ਸਿੰਘ ਅਤੇ ਸ. ਹਰਜੀ ਸਿੰਘ ਦੀ ਟੀਮ ਨੇ ਜ਼ਿੰਮੇਵਾਰੀ ਨਿਭਾਈ। ਕੈਂਪ ਵਿੱਚ ਯੂਨੀਵਰਸਿਟੀ ਦੇ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀਆਂ ਮੁਹਤਬਰ ਸ਼ਖ਼ਸੀਅਤਾਂ ਨੇ ਹਿੱਸਾ ਲਿਆ।