ਜਾ ਭਾਈ ਕਰੋਨਾ ਚਲੇ ਜਾ ਹੁਣ.
ਸਾਨੂੰ ਹੋਸਟਲ ਵਾਜਾਂ ਮਾਰੇ
ਲੱਭਦੇ ਨਹੀ ਸੱਜਣ ਪਿਆਰੇ
ਉਜਾੜ ਦਿੱਤੀ ਸਾਡੀ ਦੁਨੀਆ
ਤੇਰਾ ਕੱਖ ਨਾ ਰਹੇ ਕੋਰੋਨਾ ਗੰਵਾਰੇ।
ਰੋਟੀ ਤਾ ਖਾਂਦੇ ਆ ਰੱਜਵੀ
ਪਰ l pm ਵਾਲੇ ਨਜਾਰੇ ਨਹੀ।
ਚਾਹ ਦਾ ਗਲਾਸ ਹੱਥ ਚ
ਨਾਲ ਯਾਰ ਪਿਆਰੇ ਨਹੀ।
ਗੇੜਾ ਕਿੱਥੇ ਮਾਰ ਆਈਏ
ਉਹ ਲੱਕ ਦੇ ਹੁਲਾਰੇ ਨਹੀ।
ਘਰ ਵਿੱਚ ਘੁੱਟ ਘੁੱਟ ਰਹਿਣਾ ਪੈਂਦਾ
ਦੁੱਖ ਬੜਾ ਸਹਿਣਾ ਪੈਂਦਾ
ਸਾਰੀ ਰਾਤ ਜਾਗਣ ਵਾਲਿਆਂ ਨੂੰ
8 ਵਜੇ ਤੋ ਪਹਿਲਾਂ ਪੈਣਾ ਪੈਂਦਾ ।
ਸਹੇਲੀ ਵੀ ਮਾਰੇ ਮਿਸ ਕਾਲਾਂ
Miss u miss u ਕਹਿਣਾ ਪੈਂਦਾ।
ਜਲਦੀ ਖੋਲੋ ਯੂਨੀ vc ਸਾਹਿਬ
ਕਰੋਨਾ ਪਹਿਲਾਂ ਸਭ ਮਰ ਜਾਣੇ।
ਜਾ ਭਾਈ ਕਰੋਨਾ ਚਲੇ ਜਾ ਹੁਣ
ਤੂੰ ਜਿੱਤਿਆ ਅਸੀ ਹਾਰੇ
ਤੂੰ ਜਿੱਤਿਆ ਅਸੀ ਹਾਰੇ।
✍✍ਪ੍ਭ ਦਿਆਲ ਸਿੱਧੂ