ਮੈਂ ਗੁਲਾਬ .

ਮੈਂ ਗੁਲਾਬ 

ਮਾਲੀ ਮੈਨੂੰ ਬੜੇ ਪਿਆਰ ਨਾਲ ਪਾਲਦਾ ਐ

ਜਿਵੇਂ ਇੱਕ ਪਿਉ ਧੀ ਨੂੰ ਪਾਲਦਾ ਏ

ਉਸਨੂੰ ਪਾਲ ਪੋਸ ਕੇ ਵੱਡਾ ਕਰਦਾ ਹੈ

ਤੇ ਫੇਰ ਦਿਲ ਦੇ ਪੱਥਰ ਰੱਖ ਉਸਨੂੰ ਵਿਦਾ ਕਰ ਦਿੰਦਾ ਹੈ

ਉਹ ਕਹਿੰਦੇ ਨੇ ਨਾ ਵੀ ਪਿਆਰ ਅੰਨਾ ਹੁੰਦਾ

ਤੇ ਮੈਨੂੰ ਇਸੇ ਪਿਆਰ ਦੇ ਸਦਕੇ ਕੁਰਬਾਨ ਕਰ ਦਿੱਤਾ ਜਾਂਦਾ ਐ

ਪ੍ਰੇਮੀ ਪ੍ਰੇਮਿਕਾ ਦੇ ਪਿਆਰ ਨੂੰ ਅਮਰ ਕਰਨ ਲਈ

ਇਸੇ ਅੰਨੇ ਪਿਆਰ ਦੇ ਅੰਨੇ ਸਮਾਜ ਦੇ ਡਰ ਕਰਕੇ 

ਮੈਨੂੰ ਕਿਸੇ ਕਿਤਾਬ ਦੇ ਵਰਕੇ 'ਚ ਲੁਕੋ ਦਿੱਤਾ ਜਾਂਦਾ ਐ

ਪਰ ਮੈਂ ਮੁਰਝਾ ਕੇ ਵੀ ਪਿਆਰ ਦੇ ਬਗੀਚੇ ਨੂੰ ਹਮੇਸ਼ਾ ਮਹਿਕਾਈ ਰਖਦਾਂ

ਇਸ ਪਿਆਰ ਦੀ ਕੜੀ ਨੂੰ ਚਲਾਉਂਦੀਆਂ

ਲੋਕਾਂ ਨੂੰ ਪਿਆਰ ਦਾ ਮਤਲਬ ਸਮਝਾਂਦੀਆਂ

ਮੈਂ ਸਮਾਜ ਦੇ ਮਤਲਬ ਹੇਂਠ 

ਖੁਦ ਮਤਲਬੀ ਪਿਆਰ ਦਾ ਸੌਦਾਗਰ ਬਣਕੇ ਰਹਿ ਜਾਣਾ ਹਾਂ

- ਉਂਕਾਰ ਨਾਗਪਾਲ