ਭਾਸ਼ਨ ਮੁਕਾਬਲੇ .
ਅਕਾਲ ਯੂਨੀਵਰਸਿਟੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਭਾਸ਼ਣ ਪ੍ਰਤੀਯੋਗਤਾ
ਤਲਵੰਡੀ ਸਾਬੋ (ਗੁਰਦੀਪ ਸਿੰਘ)
ਮਾਨਯੋਗ ਵਾਈਸ ਚਾਂਸਲਰ ਸਾਹਿਬ ਦੇ ਦਿਸ਼ਾ ਨਿਰਦੇਸ਼ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵੱਲੋਂ ਮਾਤਾ ਕੁਲਵੰਤ ਕੌਰ ਅਤੇ ਭਾਈ ਸੁੰਦਰ ਸਿੰਘ ਬਵੇਜਾ ਮੈਮੋਰੀਅਲ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ । ਇਹ ਪ੍ਰਤੀਯੋਗਤਾ ਸ੍ਰੀ ਗੁਰੂ ਤੇਗ ਬਹਾਦਰ ਜੀ 350 ਸਾਲਾ ਸ਼ਹਾਦਤ ਨੂੰ ਸਮਰਪਿਤ ਸੀ ਜਿਸ ਅਨੁਸਾਰ ਲੈਕਚਰ ਦਾ ਵਿਸ਼ੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨ ਨਾਲ ਸੰਬੰਧਿਤ ਸੀ।ਜਿਸ ਵਿੱਚ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਵਿੱਚ ਜੀਵਨ-ਜੁਗਤ,ਯਾਤਰਾਵਾਂ ਦਾ ਸਰਵੇਖਣ,ਬੈਰਾਗ ਦਾ ਸੰਕਲਪ,ਮਾਨਵਤਾਵਾਦ,ਨਿਰਭਉ-ਨਿਰਵੈਰ , ਆਦਿ ਵਿਸ਼ਿਆ ਤੇ ਲੈਕਚਰ ਕੀਤੇ ਗਏ । ਇਸ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਹਰਿੰਦਰ ਸਿੰਘ ਪੰਜਾਬੀ ਵਿਭਾਗ,ਦੂਜਾ ਸਥਾਨ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਰਜਿੰਦਰ ਸਿੰਘ ਗੁਰੂ ਗ੍ਰੰਥ ਸਾਹਿਬ ਵਿਭਾਗ ਦਾ ਵਿਦਿਆਰਥੀ,ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਨਾਨ ਮੈਡੀਕਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਸੀ। ਅਵਲ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਰਾਸ਼ੀ ਇਨਾਮ ਵਜੋਂ ਦਿੱਤੀ ਗਈ ਬਾਕੀ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ 7 ਵਿਦਿਆਰਥੀਆਂ ਨੂੰ ਵੀ ਉਤਸ਼ਾਹਿਤ ਕਰਨ ਹਿੱਤ ਇਨਾਮ ਰਾਸ਼ੀ ਦਿੱਤੀ ਗਈ । ਜੱਜ ਸਾਹਿਬਾਨ ਦੀ ਭੂਮਿਕਾ ਡਾ.ਪਰਮਿੰਦਰ ਸਿੰਘ ,ਡਾ.ਜਸਵਿੰਦਰ ਕੌਰ ਅਤੇ ਡਾ. ਸੁਖਪ੍ਰੀਤ ਕੌਰ ਵੱਲੋਂ ਨਿਭਾਈ ਗਈ। ਇਸ ਮੌਕੇ ਪ੍ਰਤੀਯੋਗਤਾ ਵਿੱਚ ਗੁਰਿੰਦਰ ਸਿੰਘ ਬਵੇਜਾ, ,ਗੁਰਦੀਪ ਸਿੰਘ,ਸੁਖਵਿੰਦਰ ਸਿੰਘ ਸ਼ਾਮਿਲ ਸਨ। ਗੁਰਿੰਦਰ ਸਿੰਘ ਬਵੇਜਾ ਨੇ ਸਿਖ ਧਰਮ ਦੀ ਪ੍ਰਫੁਲਤਾ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦ ਜੀਵਨ ਸਿਖਿਆ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ । ਸੈਮੀਨਾਰ ਹਾਲ ਵਿੱਚ 300 ਤੋਂ ਵੱਧ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ । ਸਟੇਜ ਸੰਚਾਲਨ ਦੀ ਭੂਮਿਕਾ ਸ.ਸੁਖਦੀਪ ਸਿੰਘ ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਦੁਆਰਾਂ ਨਿਭਾਈ ਗਈ । ਅਖੀਰ ਵਾਈਸ ਚਾਂਸਲਰ ਸਾਹਿਬ ਪ੍ਰੋਫ਼ੈਸਰ ਗੁਰਮੇਲ ਸਿੰਘ ਜੀ ਦੁਆਰਾਂ ਬਵੇਜਾ ਪਰਿਵਾਰ ਦਾ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਲੈਕਚਰ ਪ੍ਰਤੀ ਬਹੁਤ ਹੀ ਮਹੱਤਵਪੂਰਨ ਨੁਕਤਿਆ ਤੋਂ ਜਾਣੂ ਕਰਵਾਇਆ।
