Meeting of Police Pensioners Welfare Association held.

ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ, ਅੰਮ੍ਰਿਤਸਰ ਵੱਲੋਂ ਮੀਟਿੰਗ ਦਾ ਆਯੋਜਿਨ 
 
ਪੰਜਾਬ ਸਰਕਾਰ ਵੱਲੋਂ ਐੱਸ.ਐੱਸ.ਪੀ ਅੰਮ੍ਰਿਤਸਰ ਦਿਹਾਤੀ ਨੂੰ ਸਸਪੈਂਡ ਕਰਨ ਦਾ ਫੈਸਲਾ ਮੰਦਭਾਗਾ : ਪ੍ਰਧਾਨ ਸ਼ਮਸ਼ੇਰ ਸਿੰਘ ਢਿੱਲੋਂ

ਅੰਮ੍ਰਿਤਸਰ ( ਸਵਿੰਦਰ ਸਿੰਘ ) ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ, ਅੰਮ੍ਰਿਤਸਰ ਵੱਲੋਂ ਪੁਲਿਸ ਐਲਡਰਜ ਹੋਮ ਵਿਖੇ ਇੱਕ ਮੀਟਿੰਗ ਦਾ ਆਯੋਜਿਨ ਕੀਤਾ ਗਿਆ ਜਿਸ ਵਿੱਚ ਐੱਸ ਐੱਸ ਪੀ ਦਿਹਾਤੀ ਅੰਮ੍ਰਿਤਸਰ ਨੂੰ ਸਸਪੈਂਡ ਕਰਨ ਦੇ ਮੁੱਦੇ ਤੇ ਗੱਲਬਾਤ ਕੀਤੀ ਗਈ ਅਤੇ ਮਹਿਸੂਸ ਕੀਤਾ ਗਿਆ ਕੇ ਪੰਜਾਬ ਸਰਕਾਰ ਵੱਲੋਂ ਲੱਗਦਾ ਹੈ ਕਿ ਇਹ ਫੈਸਲਾ ਜਲਦਬਾਜੀ ਦੇ ਵਿੱਚ  ਕੀਤਾ ਗਿਆ ਹੈ  ਕਿਉਂਕਿ ਐੱਸ ਐੱਸ ਪੀ ਮਨਿੰਦਰ ਸਿੰਘ ਹੋਰਾਂ ਨੇ ਆਪਣੀ ਡਿਊਟੀ ਬੜੀ ਮਿਹਨਤ ਤੇ ਇਮਾਨਦਾਰੀ ਦੇ ਨਾਲ ਕੀਤੀ ਹੈ ਅਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਆਏ ਹੜਾ ਦੇ ਦੌਰਾਨ ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਦਿਹਾਤੀ ਹੋਰਾਂ ਮੌਕੇ ਤੇ ਪਹੁੰਚ ਕੇ ਹੜ-ਪੀੜਤਾਂ ਦੀ ਸਾਰ ਲਈ ਹੈ ਜਿਸ ਨੂੰ ਪੂਰਾ ਸੰਸਾਰ ਹੀ ਜਾਣਦਾ ਹੈ ਕਿਉਂਕਿ ਉਸ ਸਮੇ ਦੌਰਾਨ ਸਭ ਲੋਕਾਂ ਨੇ ਸੋਸ਼ਲ ਮੀਡਿਆ ਤੇ ਉਨ੍ਹਾਂ ਨੂੰ ਬੜੀ ਇਮਾਨਦਾਰੀ ਦੇ ਨਾਲ ਡਿਊਟੀ ਕਰਦੇ ਵੇਖਿਆ ਵੀ ਹੈ ਤੇ ਸੁਣਿਆ ਵੀ ਹੈ ਤੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਅਤੇ ਗੈਂਗਸਟਰ ਦੇ ਵਿਰੁੱਧ ਵੀ ਆਪਣੀ ਡਿਊਟੀ ਦੇ ਦੌਰਾਨ ਚੰਗੀ ਕਾਰਗੁਜਾਰੀ ਕੀਤੀ ਹੈ ! 

ਐੱਸ ਐੱਸ ਪੀ ਦਿਹਾਤੀ ਅੰਮ੍ਰਿਤਸਰ ਮਨਿੰਦਰ ਸਿੰਘ ਨੇ ਪਬਲਿਕ ਦੇ ਵਿਚ ਵੀ ਆਪਣੀ ਇਮਾਦਰੀ ਦੇ ਨਾਲ ਆਪਣੀ ਛਵੀ ਸਾਫ ਸੁਥਰੀ ਕਾਇਮ ਰੱਖਦੇ ਹੋਏ ਲੋਕਾਂ ਦੇ ਨਾਲ ਆਪਣਾ ਵਕਾਰ ਵੀ ਚੰਗਾ ਕਾਇਮ ਕੀਤਾ ਹੈ ਜਿਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਨੀ ਹੀ ਘੱਟ ਹੈ ਇਸ ਲਈ ਅਸੀਂ  ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ, ਅੰਮ੍ਰਿਤਸਰ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰ ਸਹਿਬਾਨਾਂ ਵੱਲੋਂ ਸਰਕਾਰ ਨੂੰ ਬੇਨਤੀ ਕਰਦੇ ਹਾ ਕਿ ਐੱਸ ਐੱਸ ਪੀ ਦਿਹਾਤੀ ਅੰਮ੍ਰਿਤਸਰ ਦੇ ਮਨਿੰਦਰ ਸਿੰਘ ਹੋਰਾਂ ਨੂੰ ਉਨ੍ਹਾਂ ਦੀ ਮੁੜ ਡਿਊਟੀ ਤੇ ਬਹਾਲ ਕੀਤਾ ਜਾਵੇ ਅਸੀਂ ਪੰਜਾਬ ਸਰਕਾਰ ਦੇ ਅਤਿ ਧੰਨਵਾਦੀ ਹੋਵਾਂਗੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਚੰਗੇ ਉੱਚ-ਅਧਿਕਾਰੀਆਂ ਦੀ ਹਮੇਸ਼ਾ ਲੋੜ ਰਹੀ ਹੈ ਅਤੇ ਰਹੇਗੀ !